Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤ

ਕਰਨਾਲ : ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ‘ਤੇ ਬੈਠੇ ਹਨ।

ਲਗਾਤਾਰ ਤੀਸਰੇ ਦਿਨ ਇੰਟਰਨੈੱਟ ਬੰਦ ਰਹਿਣ ਦਾ ਅਸਰ ਹੁਣ ਕਾਰੋਬਾਰੀ ਗਤੀਵਿਧੀਆਂ ਤੋਂ ਲੈ ਕੇ ਆਮ ਜਨਜੀਵਨ ‘ਤੇ ਸਾਫ਼ ਦਿਖਾਈ ਪੈ ਰਿਹਾ ਸੀ। ਆਰਡਰ ਨਾ ਹੋਣ ਨਾਲ ਹੋਮ ਡਲਿਵਰੀ ਦਾ ਕੰਮ ਤਕਰੀਬਨ ਠੱਪ ਪੈ ਚੁੱਕਾ ਸੀ। ਵਿਦਿਆਰਥੀਆਂ ਤੋਂ ਲੈ ਕੇ ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਕਾਜ ਨਾਲ ਜੁੜੇ ਲੋਕਾਂ ਦੀਆਂ ਦਿੱਕਤਾਂ ਵੀ ਵਧ ਗਈਆਂ ਸਨ। ਵਪਾਰੀ ਨੇਤਾ ਬਜਰੰਗ ਗਰਗ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ‘ਚ ਹੁਣ ਤਕ 60 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ।

ਕਰਨਾਲ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਇੰਟਰਨੈੱਟ ਸੇਵਾਵਾਂ ਲਗਾਤਾਰ ਬੰਦ ਸਨ। ਹਾਲਾਂਕਿ, ਵੀਰਵਾਰ ਦੇਰ ਰਾਤ ਤੋਂ ਸ਼ਹਿਰ ਤਕ ਕੁਝ ਕੰਪਨੀਆਂ ਦੀ ਇੰਟਰਨੈੱਟ ਸੇਵਾ ਸ਼ੁਰੂ ਤਾਂ ਹੋਈ ਪਰ ਨੌਂ ਵਜੇ ਤੋਂ ਬਾਅਦ ਇਨ੍ਹਾਂ ਨੂੰ ਇਕ ਵਾਰ ਫਿਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਨਾਲ ਲੋਕਾਂ ਦੇ ਆਨਲਾਈਨ ਕੰਮਕਾਜ ਦੀ ਚਾਲ ਤਕਰੀਬਨ ਪੂਰੀ ਤਰ੍ਹਾਂ ਠੱਪ ਪੈ ਗਈ ਸੀ। ਆਲਮ ਇਹ ਹੈ ਕਿ ਆਨਲਾਈਨ ਆਰਡਰ ‘ਤੇ ਹੋਮ ਡਲਿਵਰੀ ਕਰਨ ਵਾਲੇ ਯੁਵਾ ਰਾਈਡਰਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ। ਉਹ ਦੁਕਾਨਦਾਰ ਵੀ ਪਰੇਸ਼ਾਨ ਸਨ ਜਿਨ੍ਹਾਂ ਦੇ ਕੰਮ ਦਾ ਵੱਡਾ ਹਿੱਸਾ ਆਨਲਾਈਨ ਹੀ ਚੱਲਦਾ ਸੀ।

ਪੈਟਰੋਲ ਪੰਪ ‘ਤੇ ਹੁਣ ਕਾਰਡ ਸਵੈਪਿੰਗ ਨਹੀਂ ਹੋ ਰਹੀ ਤਾਂ ਮਾਲ ਤੋਂ ਲੈ ਕੇ ਹੋਰ ਦੁਕਾਨਾਂ ‘ਚ ਵੀ ਇਹੀ ਹਾਲ ਸੀ। ਲੋਕਾਂ ਨੂੰ ਆਰਡਰ ਨਾ ਹੋਣ ਨਾਲ ਅਲੱਗ-ਅਲੱਗ ਆਇਟਮਾਂ ਘਰਾਂ ‘ਚ ਨਹੀਂ ਮਿਲ ਪਾ ਰਹੀਆਂ ਸਨ। ਕਈ ਲੋਕਾਂ ਦੇ ਅਸਥਾਈ ਰੁਜ਼ਗਾਰ ‘ਤੇ ਸਿੱਧਾ ਅਸਰ ਦਿਸ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਕਰਨਾਲ ‘ਚ ਔਸਤਨ ਇਕੱਲੇ ਖੁਰਾਕੀ ਤੇ ਪੀਣ ਯੋਗ ਪਦਾਰਥਾਂ ਦੇ ਰੋਜ਼ਾਨਾ ਕਰੀਬ ਢਾਈ-ਤਿੰਨ ਹਜ਼ਾਰ ਆਰਡਰ ਆਨਲਾਈਨ ਕੀਤੇ ਜਾਂਦੇ ਸਨ। ਇਸ ਨਾਲ ਕਰੀਬ ਪੰਜ ਤੋਂ ਸੱਤ ਲੱਖ ਰੁਪਏ ਦਾ ਕਾਰੋਬਾਰ ਹੁੰਦਾ ਸੀ, ਜੋ ਹੁਣ ਤਕਰੀਬਨ ਪੂਰੀ ਤਰ੍ਹਾਂ ਠੱਪ ਪੈ ਚੁੱਕਾ ਸੀ। ਸੈਂਕੜੇ ਯੁਵਾ ਅਚਾਨਕ ਬੇਰੁਜ਼ਗਾਰ ਹੋ ਗਏ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਰਡਰ ਨਾ ਮਿਲਣ ਕਾਰਨ ਲਗਾਤਾਰ ਨੁਕਸਾਨ ਹੋ ਰਿਹਾ ਸੀ। ਸਰਕਾਰ ਨੂੰ ਚਾਹੀਦੈ ਕਿ ਇੰਟਰਨੈੱਟ ਸੇਵਾ ਬਹਾਲ ਕਰੇ ਜਿਸ ਨਾਲ ਕੰਮ ਅੱਗੇ ਵਧ ਸਕੇ।

Vinkmag ad
Share Our Daily Posts

News Desk

Read Previous

ਸਿਵਲ ਹਸਪਤਾਲ ਨੂੰ ਸਰਕਾਰ ਨੇ ਲਾਇਆ ਕਰੰਟ, ਖੁਦ ਭਰਨਾ ਹੋਵੇਗਾ 4.20 ਕਰੋੜ ਦਾ ਬਿਜਲੀ ਦਾ ਬਿੱਲ

Read Next

ਕੰਪਨੀ ਬਾਗ ਤੋਂ ਗੁੰਮ ਹੋਇਆ ਬੱਚਾ ਅੰਮ੍ਰਿਤਸਰੋਂ ਮਿਲਿਆ, ਬਿਨਾਂ ਦੱਸੇ ਆਪਣੀ ਮਾਂ ਨੂੰ ਮਿਲਣ ਗਿਆ ਸੀ