Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਜਲੰਧਰ ‘ਚ ਪੁੱਤਰ ਨਾਲ ਗ਼ੈਰ-ਕੁਦਰਤੀ ਸੰਬੰਧ ਬਣਾਉਣ ਵਾਲਾ ਵਪਾਰੀ ਗ੍ਰਿਫ਼ਤਾਰ, ਪਤਨੀ ‘ਤੇ ਬਣਾਉਂਦਾ ਸੀ ਸਵੈਪਿੰਗ ਦਾ ਦਬਾਅ, ਪੜ੍ਹੋ ਪੂਰਾ ਮਾਮਲਾ

ਜਲੰਧਰ : ਜਲੰਧਰ ਦੇ ਭਾਰਗੋ ਕੈਂਪ ਥਾਣਾ ਪੁਲਿਸ ਨੇ ਇਕ ਵਪਾਰੀ ਨੂੰ ਆਪਣੀ ਪਤਨੀ ਤੇ 9 ਸਾਲਾਂ ਬੱਚੇ ਨਾਲ ਗ਼ੈਰ-ਕੁਦਰਤੀ ਸੰਬੰਧ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਵਪਾਰੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 12 ਸਾਲ ਪਹਿਲਾਂ ਹੋਇਆ ਸੀ ਜਿਸ ਤੋਂ ਉਸ ਦੇ ਦੋ ਪੁੱਤਰ ਹਨ। ਉਸ ਦਾ ਪਤਨੀ ਅਕਸਰ ਉਸ ਨਾਲ ਗ਼ੈਰ-ਕੁਦਰਤੀ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਤੇ ਇਨਕਾਰ ਕਰਨ ‘ਤੇ ਉਸ ਨਾਲ ਕੁੱਟਮਾਰ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਦੇਰ ਰਾਤ ਆਪਣੇ ਪਤੀ ਨੂੰ ਆਪਣੇ ਨਾਬਾਲਗ ਬੱਚੇ ਨਾਲ ਗ਼ੈਰ-ਕੁਦਰਤੀ ਸੰਬੰਧ ਬਣਾਉਂਦੇ ਦੇਖਿਆ ਤਾਂ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਿਸ ‘ਤੇ ਪੁਲਿਸ ਨੇ ਮੁਲਜ਼ਮ ਖਿਲਾਫ਼ ਪੋਕਸੋ ਐਕਟ ਦੀ ਧਾਰਾ 377 ਤੇ ਧਾਰਾ 6 ਤਹਿਤ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ‘ਚ ਪੇਸ਼ ਕੀਤਾ। ਕੋਰਟ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਭਾਰਗੋ ਕੈਂਪ ਥਾਣੇ ਦੇ ਇੰਚਾਰਜ ਅਜੈਬ ਸਿੰਘ ਨੇ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਜਲਦ ਤੋਂ ਜਲਦ ਪੂਰੀ ਕਰ ਕੇ ਤਿਆਰੀ ‘ਚ ਜੁਟੀ ਹੋਈ ਹੈ।

ਔਰਤ ‘ਤੇ ਬਣਾਉਂਦਾ ਸੀ ਵਾਈਫ ਸਵੈਪਿੰਗ ਦਾ ਦਬਾਅ

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਦਾ ਪਤੀ ਉਸ ਦੇ ਉੱਪਰ ਵਾਈਫ ਸਵੈਪਿੰਗ ਦਾ ਦਬਾਅ ਬਣਾਉਂਦਾ ਸੀ ਤੇ ਉਸ ਨੂੰ ਕਹਿੰਦਾ ਸੀ ਉਸ ਦੇ ਦੋਸਤ ਗੋਆ ‘ਚ ਪਾਰਟੀ ਕਰਦੇ ਹਨ ਤੇ ਆਪਸ ਵਿਚ ਇਕ-ਦੂਸਰੇ ਦੀਆਂ ਪਤਨੀਆਂ ਬਦਲ ਦਿੰਦੇ ਹਨ। ਇਸ ਲਈ ਤੂੰ ਵੀ ਗੋਆ ਚੱਲ ਤੇ ਉਸ ਦੇ ਦੋਸਤਾਂ ਨਾਲ ਇਸ ਕੰਮ ਵਿਚ ਸ਼ਾਮਲ ਹੋ। ਇਸ ਤੋਂ ਇਨਕਾਰ ਕਰਨ ‘ਤੇ ਮੁਲਜ਼ਮ ਔਰਤ ਅਤੇ ਉਸ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੰਦਾ ਸੀ ਜਿਸ ਦੇ ਖਿਲਾਫ਼ ਔਰਤ ਨੇ ਥਾਣੇ ‘ਚ ਸਬੂਤ ਵੀ ਪੇਸ਼ ਕੀਤੇ ਹਨ।

ਥਾਣਾ ਡਵੀਜ਼ਨ ਚਾਰ ਦੀ ਪੁਲਿਸ ਨੇ ਕੀਤੀ ਕੁਕਰਮੀ ਦੀ ਤਲਾਸ਼ ‘ਚ ਛਾਪੇਮਾਰੀ

ਉੱਥੇ ਹੀ ਥਾਣਾ ਡਵੀਜ਼ਨ ਚਾਰ ਇਲਾਕੇ ਦੀ ਪੁਲਿਸ ਨੇ ਵੀ ਕੁਕਰਮ ਦੇ ਇਕ ਪੁਰਾਣੇ ਮਾਮਲੇ ‘ਚ ਫਰਾਰ ਚੱਲ ਰਹੇ ਮੁਲਜਮ਼ ਰਿਜਵਾਨ ਦੀ ਤਲਾਸ਼ “ਚ ਛਾਪੇਮਾਰੀ ਕੀਤੀ ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ। ਅਸਲ ਵਿਚ ਬੀਤੇ ਦਿਨੀਂ ਟੇਲਰ ਦੀ ਦੁਕਾਨ “ਤੇ ਕੰਮ ਕਰਨ ਵਾਲੇ ਇਕ 14 ਸਾਲ ਦੇ ਨਾਬਾਲਗ ਨੇ ਆਪਣੇ ਨਾਲ ਯੂਪੀ ਦੇ ਰਾਮਪੁਰ ਨਿਵਾਸੀ ਰਿਜਵਾਨ ‘ਤੇ ਕੁਕਰਮ ਕਰਨ ਤੇ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਮਾਮਲੇ ‘ਚ ਪੁਲਿਸ ਨੇ ਕੇਸ ਦਰਜ ਕਰਦੇ ਹੋਏ ਯੂਪੀ ਰਾਮਪੁਰ ਦੇ ਰਹਿਣ ਵਾਲੇ ਰਿਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ, ਉੱਥੇ ਹੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤੋਂ ਹੀ ਰਿਜਵਾਨ ਫਰਾਰ ਦੱਸਿਆ ਜਾ ਰਿਹਾ ਹੈ ਜਿਸ ਦੀ ਤਲਾਸ਼ ‘ਚ ਪੁਲਿਸ ਦੀਆਂ ਟੀਮਾਂ ਜੁਟੀਆਂ ਹੋਈਆਂ ਹਨ।

Vinkmag ad
Share Our Daily Posts

News Desk

Read Previous

ਕਰਨਾਲ ’ਚ ਕਿਸਾਨਾਂ ਦਾ ਧਰਨਾ ਸਮਾਪਤ, ਬਣੀ ਸਹਿਮਤੀ, ਪ੍ਰਸ਼ਾਸਨ ਨੇ ਮੰਗਾਂ ਮੰਨੀਆਂ

Read Next

ਦਿੱਲੀਓਂ ਆਏ ਮੂੰਹ ਬੋਲੇ ਪਤੀ ਦੇ ਜੀਜੇ ਤੇ ਦੋਸਤਾਂ ਨੇ ਬਣਾਇਆ ਹਵਸ ਦਾ ਸ਼ਿਕਾਰ, ਮੁਟਿਆਰ ਦੀ ਆਬਰੂ ਕੀਤੀ ਤਾਰ-ਤਾਰ