Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਪੰਜਾਬ ਦੇ ਸਕੂਲਾਂ ‘ਚ ਸਤੰਬਰ ਮਹੀਨੇ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ, ਉੱਤਰਾਂ ਸਮੇਤ ਲਿੰਕ ਯੂ-ਟਿਊਬ ‘ਤੇ Viral

ਲੁਧਿਆਣਾ : Paper Leak Issue : ਪੰਜਾਬ ਸਕੂਲ ਸਿੱਖਿਆ ਵਿਭਾਗ (Department of School Education) ਵੱਲੋਂ ਲਈਆਂ ਜਾਣ ਵਾਲੀਆਂ ਸਤੰਬਰ ਮਹੀਨੇ ਦੀਆਂ ਪ੍ਰੀਖਿਆੲਾਂ ਸੋਮਵਾਰ ਤੋਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੇ ਪ੍ਰਸ਼ਨ ਪੱਤਰ ਪੇਪਰਾਂ ਤੋਂ ਪਹਿਲਾਂ ਹੀ ਲੀਕ ਹੋ ਗਏ। ਜਮਾਤ ਤੀਸਰੀ ਤੋਂ ਪੰਜਵੀਂ ਤਕ ਦੇ ਸਤੰਬਰ ਟੈਸਟ ਵੱਖ-ਵੱਖ ਸਲਾਟ ‘ਚ ਸ਼ੁਰੂ ਹੋਏ। ਦੱਸਿਆ ਜਾ ਰਿਹਾ ਹੈ ਕਿ ਪੇਪਰ ਬੇਸ਼ੱਕ ਸੋਮਵਾਰ ਤੋਂ ਸ਼ੁਰੂ ਹੋਏ ਪਰ ਪ੍ਰਸ਼ਨ ਪੱਤਰ ਹੱਲ ਕੀਤੇ ਉੱਤਰਾਂ ਸਮੇਤ ਐਤਵਾਰ ਤੋਂ ਹੀ ਇਕ ਲਿੰਕ ‘ਤੇ ਵਾਇਰਲ ਹੁੰਦੇ ਰਹੇ।

ਕੁਝ ਅਧਿਆਪਕਾਂ ਨੇ ਵਾਇਰਲ ਪ੍ਰਸ਼ਨ ਪੱਤਰਾਂ ਦੀ ਪੁਸ਼ਟੀ ਕਰਨ ਲਈ ਸੋਮਵਾਰ ਨੂੰ ਲਏ ਪੇਪਰਾਂ ਨੂੰ ਦੇਖਿਆ ਜੋ ਕਿ ਅਸਲ ਵਿਚ ਮੇਲ ਖਾਂਦੇ ਨਿਕਲੇ। ਲੀਕ ਪ੍ਰਸ਼ਨ ਪੱਤਰ ਇਕ ਦਿਨ ਪਹਿਲਾਂ ਹੀ ਵਾਇਰਲ ਹੋਏ। ਇਸੇ ਸਬੰਧ ‘ਚ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਲਖਵੀਰ ਸਿੰਘ ਸਮਰਾ ਨੂੰ ਵੀ ਸ਼ਿਕਾਇਤ ਦਿੱਤੀ ਹੈ।

ਸ਼ਿਕਾਇਤ ‘ਚ ਉਨ੍ਹਾਂ ਕਿਹਾ ਹੈ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਸ਼ਿਕਾਇਤ ‘ਚ ਉਨ੍ਹਾਂ ਕਿਹਾ ਕਿ ਜਮਾਤ ਛੇਵੀਂ ਤੋਂ 12ਵੀਂ ਤਕ ਦੇ ਸਾਰੇ ਪ੍ਰਸ਼ਨ ਪੱਤਰ ਐਤਵਾਰ ਨੂੰ ਹੀ ਇਕ ਯੂ-ਟਿਊਬ ਚੈਨਲ ‘ਤੇ ਹੱਲ ਕੀਤੇ ਹੋਏ ਵਾਇਰਲ ਹੁੰਦੇ ਰਹੇ ਹਨ ਤੇ ਸੋਮਵਾਰ ਨੂੰ ਵਿਦਿਆਰਥੀਆਂ ਨੇ ਜਿਹੜੇ ਵੀ ਪ੍ਰਸ਼ਨ ਪੱਤਰ ਦਿੱਤੇ ਗਏ, ਉਹ ਵਾਇਰਲ ਵੀਡੀਓ ਦੇ ਨਾਲ ਬਿਲਕੁਲ ਮੈਚ ਖਾਂਦੇ ਦਿਸੇ। ਨਕਲ ਵਿਰੋਧੀ ਅਧਿਆਪਕ ਫਰੰਟ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਲਾਟ ‘ਚ ਸ਼ੁਰੂ ਹੋਈਆਂ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਸੋਮਵਾਰ ਤੋਂ ਸ਼ੁਰੂ ਹੋਈਆਂ ਪ੍ਰੀਖਿਆਵਾਂ ਸਲਾਟਸ ‘ਚ ਸ਼ੁਰੂ ਹੋਈਆਂ। ਕਿਸੇ ਜਮਾਤ ਦੀ ਪ੍ਰੀਖਿਆ ਦੋ ਘੰਟੇ ਤਾਂ ਕਿਸੇ ਦੀ ਇਕ ਘੰਟਾ ਚੱਲੀ। ਜਹਮਾਤ ਛੇਵੀਂ ਦਾ ਇਸ ਦਿਨ ਅੰਗਰੇਜ਼ੀ, ਜਮਾਤ 10ਵੀਂ ਦਾ ਸਾਇੰਸ, 8ਵੀਂ ਦਾ ਹਿਸਾਬ, ਜਮਾਤ ਨੌਵੀਂ ਦਾ ਹਿੰਦਾ ਦਾ ਪੇਪਰ ਸੀ। ਸਾਰੀਆਂ ਜਮਾਤਾਂ ਦੇ ਸਵਾਲ ਇਕ ਦਿਨ ਪਹਿਲਾਂ ਹੀ ਲਿੰਕ ‘ਤੇ ਵਾਇਰਲ ਹੁੰਦੇ ਰਹੇ।

Vinkmag ad
Share Our Daily Posts

News Desk

Read Previous

CM ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਐਲਾਨ- ਕੰਡੀ ਖੇਤਰ ਦੇ ਕਿਸਾਨਾਂ ਲਈ 90 ਫ਼ੀਸਦ ਸਬਸਿਡੀ ਦਾ ਐਲਾਨ

Read Next

ਪੰਜਾਬ ’ਚ ਗਜ਼ਬ ਦੀ ਲਾਪਰਵਾਹੀ, ਫ਼ਰਜ਼ੀ ਮੁਲਾਜ਼ਮਾਂ ਨੇ ਲੋਕਾਂ ਨੂੰ Covid Vaccine ਦੀ ਜਗ੍ਹਾ ਲਾਏ ਮਲਟੀ ਵਿਟਾਮਿਨ ਦੇ ਟੀਕੇ