Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਪੰਜਾਬ ’ਚ ਗਜ਼ਬ ਦੀ ਲਾਪਰਵਾਹੀ, ਫ਼ਰਜ਼ੀ ਮੁਲਾਜ਼ਮਾਂ ਨੇ ਲੋਕਾਂ ਨੂੰ Covid Vaccine ਦੀ ਜਗ੍ਹਾ ਲਾਏ ਮਲਟੀ ਵਿਟਾਮਿਨ ਦੇ ਟੀਕੇ

ਮੋਗਾ : ਮੋਗਾ ਦੇ ਧਰਮਕੋਟ ਕਸਬੇ ’ਚ ਕੋਰੋਨਾ ਟੀਕਾਕਰਨ ’ਚ ਵੱਡੀ ਗੜਬੜੀ ਸਾਹਮਣੇ ਆਈ ਹੈ। ਤਿੰਨ ਲੜਕੀਆਂ ਨੇ ਐਤਵਾਰ ਸ਼ਾਮ ਨੂੰ ਮਜ਼ਦੂਰਾਂ ਦੀ ਬਸਤੀ ’ਚ ਰਹਿਣ ਵਾਲੇ ੲਇ ਲੋਕਾਂ ਨੂੰ ਕੋਰੋਨਾ ਵੈਕਸੀਨ ਦੱਸ ਕੇ ਉਨ੍ਹਾਂ ਨੂੰ ਮਲਟੀ ਵਿਟਾਮਿਨ ਦੇ ਟੀਕੇ ਲਾ ਦਿੱਤੇ। ਖ਼ੁਦ ਨੂੰ ਆਸ਼ਾ ਵਰਕਰ ਦੱਸਣ ਵਾਲੀਆਂ ਲੜਕੀਆਂ ’ਤੇ ਸ਼ੱਕ ਹੋਣ ’ਤੇ ਜਦੋਂ ਅਸਲ ਆਸ਼ਾ ਵਰਕਰ ਮੌਕੇ ’ਤੇ ਪਹੁੰਚੀ ਤਾਂ ਮਾਮਲਾ ਖੁੱਲ੍ਹਿਆ। ਆਸ਼ਾ ਵਰਕਰ ਗੁਰਪੀਤ ਕੌਰ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਖ਼ੁਦ ਨੂੰ ਹੈਲਥ ਵਰਕਰ ਦੱਸਦ ਵਾਲੀ ਮਨਪੀਤ ਉਸ ਨਾਲ ਭਿੜ ਗਈ। ਮਾਮਲਾ ਵਧਣੇ ’ਤੇ ਮੁੱਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਤਿੰਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਕੋਵਿਡ 19 ਦੀ ਵੈਕਸੀਨ ਦੀ ਬਜਾਏ ਕੋਈ ਹੋਰ ਟੀਕਾ ਲਾਉਣ ਦੇ ਦੋਸ਼ ’ਚ ਤਿੰਨ ਔਰਤਾਂ ਖਿਲਾਫ਼ ਧੋਖਾਧੜੀ ਸਮੇਤ ਹੋਰ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਧਰਮਕੋਟ ਦੇ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਕੋਟ ਇਸੇ ਖਾਂ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਰਾਕੇਸ਼ ਕੁਮਾਰ ਬਾਲੀ ਵੱਲੋਂ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਆਸ਼ਾ ਵਰਕਰ ਪਰਮਜੀਤ ਕੌਰ ਨੇ ਗੁਰਪ੍ਰੀਤ ਕੌਰ ਏਐਨਐਮ ਨੂੰ ਫੋਨ ਰਾਹੀਂ ਸੂਚਿਤ ਕੀਤਾ ਕਿ ਅਣਅਧਿਕਾਰਤ ਵਿਅਕਤੀਆਂ ਵੱਲੋਂ ਲੋਕਾਂ ਨੂੰ ਕੋਵਿਡ 19 ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਜਿਸ ‘ਤੇ ਗੁਰਪ੍ਰੀਤ ਕੌਰ ਏਐੱਨਐੱਮ ਅਤੇ ਪਰਮਿੰਦਰ ਕੁਮਾਰ ਐੱਮਪੀਐੱਚ ਮੌਕੇ ਤੇ ਪੁੱਜੇ ਅਤੇ ਜਾਂਚ ਕਰਨ ਤੇ ਪਤਾ ਲੱਗਾ ਕਿ ਮੌਕੇ ਤੇ ਮਨਪ੍ਰੀਤ ਕੌਰ ਵਾਸੀ ਪੰਡੋਰੀ ਅਰਾਈਆਂ, ਲਵਪ੍ਰੀਤ ਕੌਰ ਵਾਸੀ ਪਿੰਡ ਲੋਹਗੜ੍ਹ ਅਤੇ ਹਰਪ੍ਰੀਤ ਕੌਰ ਵਾਸੀ ਪਿੰਡ ਮੰਦਰ ਕਲਾਂ ਵੱਲੋਂ ਲੋਕਾਂ ਨੂੰ ਲਗਾਇਆ ਜਾ ਰਿਹਾ ਟੀਕਾ ਕੋਵਿਡ 19 ਨਾਲ ਸਬੰਧਤ ਨਹੀਂ ਹੈ। ਉਕਤ ਟੀਕਾ ਇਕ ਤਰ੍ਹਾਂ ਦਾ ਮਲਟੀਵਿਟਾਮਿਨ ਹੈ। ਇਨਾਂ ਪਾਸੋਂ ਮਲਟੀਵਿਟਾਮਿਨ ਟੀਕਾ, ਐਮਫਿਊਲ ਮੌਕੇ ਤੇ ਬਰਾਮਦ ਕੀਤਾ ਗਿਆ ਅਤੇ ਬਾਕੀ ਟੀਕੇ ਇਕ ਔਰਤ ਲੈ ਕੇ ਮੌਕੇ ਤੋਂ ਫਰਾਰ ਹੋ ਗਈ ਅਤੇ ਮੌਕੇ ਤੇ ਉਕਤ ਮੁਲਜ਼ਮ ਔਰਤਾਂ ਨੇ ਆਸ਼ਾ ਵਰਕਰ ਪਰਮਜੀਤ ਕੌਰ ਨੂੰ ਬੁਰਾ ਭਲਾ ਕਿਹਾ ਅਤੇ ਉਸ ਨੂੰ ਧੱਕੇ ਮਾਰੇ ਅਤੇ ਉਸ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਅਰੋਪੀ ਔਰਤ ਮਨਪ੍ਰੀਤ ਕੌਰ ਆਪਣੇ ਆਪ ਨੂੰ ਆਸ਼ਾ ਵਰਕਰ ਦੱਸਦੀ ਹੈ ਅਤੇ ਇਸਨੇ ਬਾਕੀ ਮੁਲਜ਼ਮ ਔਰਤਾਂ ਨਾਲ ਮਿਲਕੇ ਕੋਵਿਡ 19 ਮਹਾਮਾਰੀ ਦੌਰਾਨ ਲੋਕਾਂ ਨੂੰ ਗੁਮਰਾਹ ਕਰਨ ਅਤੇ ਸਿਹਤ ਸਹੂਲਤਾਂ ਨਾਲ ਖਿਲਵਾੜ ਕਰਕੇ ਸਿਹਤ ਵਿਭਾਗ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਸੀਨੀਅਰ ਮੈਡੀਕਲ ਅਫਸਰ ਡਾ ਰਕੇਸ਼ ਕੁਮਾਰ ਬਾਲੀ ਦੀ ਸ਼ਿਕਾਇਤ ਤੇ ਮਨਪ੍ਰੀਤ ਕੌਰ ਵਾਸੀ ਪੰਡੋਰੀ ਅਰਾਈਆਂ, ਲਵਪ੍ਰੀਤ ਕੌਰ ਵਾਸੀ ਲੋਹਗੜ੍ਹ ਥਾਣਾ ਧਰਮਕੋਟ ਅਤੇ ਹਰਪ੍ਰੀਤ ਕੌਰ ਵਾਸੀ ਪਿੰਡ ਮੰਦਰ ਕਲਾਂ ਥਾਣਾ ਕੋਟ ਇਸੇ ਖਾਂ ਦੇ ਖਿਲਾਫ਼ ਧੋਖਾਧੜੀ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਉਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਪੰਜਾਬ ਦੇ ਸਕੂਲਾਂ ‘ਚ ਸਤੰਬਰ ਮਹੀਨੇ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੇ ਪੇਪਰ ਲੀਕ, ਉੱਤਰਾਂ ਸਮੇਤ ਲਿੰਕ ਯੂ-ਟਿਊਬ ‘ਤੇ Viral

Read Next

ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ’ਤੇ ਪ੍ਰੋ. ਚਾਵਲਾ ਨੇ ਚੁੱਕੇ ਸਵਾਲ,ਕਿਹਾ-ਸ਼ਹੀਦੀ ਖੂਹ ਨੂੰ ਸ਼ੀਸ਼ੇ ਨਾਲ ਢੱਕ ਕੇ ਬਣਾ ’ਤਾ ਡੱਬਾ, ਜਿੱਥੋਂ ਜਨਰਲ ਡਾਇਰ ਦਾਖ਼ਲ ਹੋਇਆ, ਉਸ ਦੀ ਹੋਂਦ ਹੀ ਕਰ ਦਿੱਤੀ ਖ਼ਤਮ