Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ’ਤੇ ਪ੍ਰੋ. ਚਾਵਲਾ ਨੇ ਚੁੱਕੇ ਸਵਾਲ,ਕਿਹਾ-ਸ਼ਹੀਦੀ ਖੂਹ ਨੂੰ ਸ਼ੀਸ਼ੇ ਨਾਲ ਢੱਕ ਕੇ ਬਣਾ ’ਤਾ ਡੱਬਾ, ਜਿੱਥੋਂ ਜਨਰਲ ਡਾਇਰ ਦਾਖ਼ਲ ਹੋਇਆ, ਉਸ ਦੀ ਹੋਂਦ ਹੀ ਕਰ ਦਿੱਤੀ ਖ਼ਤਮ

ਅੰਮ੍ਰਿਤਸਰ : ਸਾਬਕਾ ਸਿਹਤ ਮੰਤਰੀ ਮੰਤਰੀ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਸ਼ਹੀਦੀ ਖੂਹ ਦਾ ਇਤਹਾਸ ਹੀ ਖ਼ਤਮ ਕਰ ਦਿੱਤਾ ਗਿਆ ਹੈ, ਜਦੋਂ ਕਿ ਅਮਰ ਜੋਤੀ ਨੂੰ ਪੁਰਾਣੀ ਜਗ੍ਹਾ ਤੋਂ ਹਟਾ ਦਿੱਤਾ ਗਿਆ ਹੈ, ਅਮਰ ਜੋਤੀ ਨੂੰ ਹੁਣ ਜਿੱਥੇ ਤਬਦੀਲ ਕੀਤਾ ਗਿਆ ਹੈ, ਉੱਥੇ ਕਦੇ ਪਖਾਨੇ ਹੁੰਦੇ ਸਨ। ਇਹ ਸ਼ਹੀਦਾਂ ਦਾ ਸਨਮਾਨ ਨਹੀਂ, ਅਪਮਾਨ ਹੈ। ਉਹ ਸੋਮਵਾਰ ਨੂੰ ਜਲ੍ਹਿਆਂਵਾਲਾ ਬਾਗ ਪੁੱਜੇ ਸਨ, ਜਿੱਥੇ ਉਹ ਜਲ੍ਹਿਆਂਵਾਲਾ ਬਾਗ਼ ਦੇ ਹੋਏ ਸੁੰਦਰੀਕਰਨ ਨੂੰ ਵੇਖ ਕੇ ਭਡ਼ਕ ਗਏ ਤੇ ਕਿਹਾ ਕਿ ਜਿਸ ਖੂਹ ਵਿਚ 120 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਉਸ ਦੇ ਚਾਰੇ ਪਾਸੇ ਸ਼ੀਸ਼ੇ ਲਗਾ ਕੇ ਉਸ ਨੂੰ ਡੱਬਾ ਬਣਾ ਦਿੱਤਾ ਗਿਆ ਤੇ ਉਸ ਖੂਹ ਅੰਦਰ ਸ਼ਹੀਦੀ ਖੂਹ ਲਿਖ ਦਿੱਤਾ ਗਿਆ। ਇੰਨਾ ਹੀ ਨਹੀਂ, ਜਿਸ ਗਲੀ ਰਾਹੀਂ ਜਨਰਲ ਡਾਇਰ ਫੌਜ ਲੈ ਕੇ ਦਾਖ਼ਲ ਹੋਇਆ ਸੀ, ਉੱਥੇ ਹੱਸਦੇ ਹੋਏ ਚਿਹਿਰਆਂ ਦੇ ਸਟੈਚੂ ਲਗਾ ਦਿੱਤੇ ਗਏ, ਅਜਿਹਾ ਲੱਗਦਾ ਹੈ ਜਿਵੇਂ ਕਿਸੇ ਮੇਲੇ ਦਾ ਦ੍ਰਿਸ਼ ਹੋਵੇ। ਬਾਗ਼ ’ਤੇ 20 ਕਰੋਡ਼ ਰੁਪਏ ਖ਼ਰਚ ਕਰਨ ਉਤੇ ਉਨ੍ਹਾਂ ਸਵਾਲ ਖਡ਼੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਤੇ ਜੇਕਰ ਕਰੋਡ਼ਾਂ ਰੁਪਏ ਖ਼ਰਚ ਹੋਏ ਹਨ ਤਾਂ ਉਸ ਦਾ ਇਕ ਵ੍ਹਾਈਟ ਪੇਪਰ ਜਾਰੀ ਕੀਤਾ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨੇ ਪੈਸੇ ਕਿੱਥੇ ਖ਼ਰਚ ਹੋਏ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਲ੍ਹਿਆਂਵਾਲਾ ਬਾਗ਼ ਨਾਲ ਅਪਰਾਧ ਹੋਇਆ ਹੈ। ਖੂਹ ਦੀ ਡੂੰਘਾਈ ਘੱਟ ਕਰ ਦਿੱਤੀ ਗਈ, ਉਸ ਦਾ ਪਾਣੀ ਵੀ ਖਤਮ ਕਰ ਦਿੱਤਾ ਗਿਆ। ਪੁਰਾਣਾ ਸਭ ਕੁਝ ਮਿਟਾ ਦਿੱਤਾ ਗਿਆ ਅਤੇ ਨਵਾਂ ਬਣਾ ਦਿੱਤਾ ਗਿਆ। ਕਈ ਲੋਕਾਂ ਦੀਆਂ ਤਸਵੀਰਾਂ ਹੀ ਗਾਇਬ ਕਰ ਦਿੱਤੀਆਂ ਗਈਆਂ। ਇਹ ਕੋਈ ਦਿਲੋਂ ਕੰਮ ਨਹੀਂ ਕੀਤਾ ਗਿਆ ਹੈ, ਇਹ ਸਿਰਫ ਮਸ਼ੀਨ ਨਾਲ ਕੰਮ ਕੀਤਾ ਗਿਆ। ਜੇਕਰ ਕਿਸੇ ਨੇ ਜ਼ਮੀਨ ਨਾਲ ਜੁਡ਼ੇ ਲੋਕਾਂ ਨੇ ਕੰਮ ਕੀਤਾ ਹੁੰਦਾ ਤਾਂ ਸੁੰਦਰੀਕਰਨ ’ਤੇ ਸਵਾਲ ਨਹੀਂ ਉਠਦੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਸ ਪੁਰਾਣੇ ਖੂਹ ਨੂੰ ਠੀਕ ਉਸੇ ਤਰ੍ਹਾਂ ਵਾਪਸ ਕੀਤਾ ਜਾਵੇ, ਜਿਵੇਂ ਪਹਿਲਾਂ ਸੀ। ਇਸ ਦੇ ਇਲਾਵਾ ਅਮਰ ਜੋਤੀ ਨੂੰ ਵਾਪਸ ਉਥੇ ਹੀ ਸ਼ਿਫਟ ਕੀਤਾ ਜਾਵੇ, ਜਿੱਥੇ ਪਹਿਲਾਂ ਸੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਕੰਮ ਦੀ ਸ਼ਲਾਘਾ ਕਰਨ ’ਤੇ ਕਿਹਾ ਕਿ ਉਹ ਸਿਰਫ ਕੇਂਦਰ ਸਰਕਾਰ ਦੀ ਹਾਂ ਵਿਚ ਹਾਂ ਮਿਲਾ ਰਹੇ ਹਨ।

Vinkmag ad
Share Our Daily Posts

News Desk

Read Previous

ਪੰਜਾਬ ’ਚ ਗਜ਼ਬ ਦੀ ਲਾਪਰਵਾਹੀ, ਫ਼ਰਜ਼ੀ ਮੁਲਾਜ਼ਮਾਂ ਨੇ ਲੋਕਾਂ ਨੂੰ Covid Vaccine ਦੀ ਜਗ੍ਹਾ ਲਾਏ ਮਲਟੀ ਵਿਟਾਮਿਨ ਦੇ ਟੀਕੇ

Read Next

27 ਸਤੰਬਰ ਦੇ ਭਾਰਤ ਬੰਦ ਦੀ ਹਮਾਇਤ ਕਰਦਿਆਂ ਕਾਮਰੇਡ ਅਜਮੇਰ ਨੇ ਕਿਹਾ- ਕੈਪਟਨ ਅਮਰਿੰਦਰ ਮੋਦੀ-ਸ਼ਾਹ ਜੋੜੀ ਦੀ ਬੋਲੀ ਬੋਲ ਰਿਹੈ