Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਮੋਹਾਲੀ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰਿਜ਼ਨਲ ਸੈਂਟਰ ਹੋਵੇਗਾ ਬੰਦ, ਸਟੂਡੈਂਟਸ ਨੂੰ ਕਿਹਾ, ਦੂਸਰੇ ਕਾਲਜਾਂ ’ਚ ਲਓ ਐਡਮਿਸ਼ਨ

ਮੋਹਾਲੀ : ਮੋਹਾਲੀ ਫੇਜ਼-7 ਸਥਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰਿਜ਼ਨਲ ਸੈਂਟਰ ਬੰਦ ਹੋ ਰਿਹਾ ਹੈ। ਲੰਬੇ ਸਮੇਂ ਤੋਂ ਇਸਨੂੰ ਬੰਦ ਕਰਨ ਦੀ ਤਿਆਰੀ ਚੱਲ ਰਹੀ ਹੈ। ਰਿਜ਼ਨਲ ਸੈਂਟਰ ’ਚ ਬੀਸੀਏ, ਬੀਬੀਏ, ਐੱਮਬੀਏ, ਐੱਮਸੀਏ ਡੁਅਲ ਡਿਗਰੀ ਦੇ ਜੋ ਸਟੂਡੈਂਟਸ ਪੜ੍ਹ ਰਹੇ ਹਨ, ਉਨ੍ਹਾਂ ਨੂੰ ਆਪਸ਼ਨ ਦਿੱਤਾ ਗਿਆ ਹੈ ਕਿ ਫੇਜ਼-6 ਦੇ ਸਰਕਾਰੀ ਕਾਲਜ, ਫੇਜ਼-3ਏ ਸਥਿਤ ਖ਼ਾਲਸਾ ਕਾਲਜ ਜਾਂ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ’ਚ ਸ਼ਿਫਟ ਹੋ ਜਾਣ। ਕਿਉਂਕਿ ਇਸ ਸੈਂਟਰ ’ਚ ਹੁਣ ਪੜ੍ਹਾਈ ਨਹੀਂ ਹੋਵੇਗੀ ਅਤੇ ਇਸਨੂੰ ਕੁਝ ਦਿਨਾਂ ’ਚ ਬੰਦ ਕਰ ਦਿੱਤਾ ਜਾਵੇਗਾ ਪਰ ਸਟੂਡੈਂਟਸ ਇਸਦਾ ਵਿਰੋਧ ਕਰ ਰਹੇ ਹਨ।

ਰਿਜ਼ਨਲ ਸੈਂਟਰ ਨੂੰ ਬੰਦ ਕਰਨ ਦਾ ਸਭ ਤੋਂ ਵੱਡਾ ਕਾਰਨ ਸਟਾਫ ਦੀ ਕਮੀ ਹੈ। ਫੈਕਲਟੀ ਨਾ ਹੋਣ ਕਾਰਨ ਸੈਂਟਰ ’ਚ ਕਲਾਸਾਂ ਨਹੀਂ ਲੱਗ ਰਹੀਆਂ। ਸਟੂਡੈਂਟਸ ਨੇ ਕਿਹਾ ਕਿ ਪਿਛਲਾ ਡੇਢ ਸਾਲ ਕੋਵਿਡ ’ਚ ਨਿਕਲ ਗਿਆ ਅਤੇ ਹੁਣ ਸੈਂਟਰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਹੋਰ ਕਾਲਜਾਂ ’ਚ ਵੀ ਫੈਕਲਟੀ ਨਹੀਂ ਹੈ। ਅਜਿਹੇ ’ਚ ਸਟੂਡੈਂਟਸ ਕੀ ਕਰਨ।

ਬੀਬੀਏ ਦੇ ਸਟੂਡੈਂਟਸ ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ 90 ਤੋਂ ਵੱਧ ਸਟੂਡੈਂਟਸ ਅਲੱਗ-ਅਲੱਗ ਕੋਰਸਾਂ ’ਚ ਇਥੇ ਪੜ੍ਹਾਈ ਕਰ ਰਹੇ ਹਨ। ਰਿਜ਼ਨਲ ਸੈਂਟਰ ’ਚ ਕੁਝ ਸੋਚ-ਸਮਝ ਕੇ ਦਾਖ਼ਲਾ ਲਿਆ ਸੀ, ਪਰ ਹੁਣ ਸਟੂਡੈਂਟ ਨੂੰ ਕਿਹਾ ਜਾ ਰਿਹਾ ਹੈ ਕਿ ਵਿੱਤੀ ਸੰਕਟ ਹੈ ਯੂਨੀਵਰਸਿਟੀ ਸਟਾਫ ਨਹੀਂ ਭੇਜ ਰਹੀ ਹੈ ਅਤੇ ਨਾ ਹੀ ਨਵਾਂ ਸਟਾਫ ਭਰਤੀ ਕਰ ਰਹੀ ਹੈ। ਮਿਥੇਲਸ਼ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਇਹ ਕਿਹਾ ਜਾ ਰਿਹਾ ਸੀ ਕਿ ਫੈਕਲਟੀ ਆ ਰਹੀ ਹੈ। ਪਰ ਹੁਣ ਸੈਂਟਰ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ।

ਸਟੂਡੈਂਟਸ ਨੇ ਪੰਜਾਬ ਸਰਕਾਰ ਨੂੰ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਫੈਕਲਟੀ ਮੁਹੱਈਆ ਕਰਵਾਈ ਜਾਵੇ ਨਹੀਂ ਤਾਂ ਸੰਘਰਸ਼ ਦੇ ਨਾਲ ਕਾਨੂੰਨੀ ਸਹਾਇਤਾ ਵੀ ਲਈ ਜਾਵੇਗੀ। ਉਥੇ ਹੀ ਰਿਜ਼ਨਲ ਸੈਂਟਰ ਦੇ ਐਸੋਸੀਏਸ਼ਨ ਪ੍ਰੋਫੈਸਰ ਡਾ. ਅੰਬਿਕਾ ਭਾਟੀਆ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਕੁਝ ਨਹੀਂ ਕਹਿ ਸਕਦੀ। ਇਹ ਫ਼ੈਸਲਾ ਯੂਨੀਵਰਸਿਟੀ ਪ੍ਰਬੰਧਨ ਦਾ ਹੈ। ਇਸ ਮਾਮਲੇ ’ਚ ਯੂਨੀਵਰਸਿਟੀ ਪ੍ਰਬੰਧਨ ਹੀ ਸਫ਼ਾਈ ਦੇ ਸਕਦਾ ਹੈ। ਸੈਂਟਰ ਚਲਾਉਣ ਜਾਂ ਨਾ ਚਲਾਉਣ ਦਾ ਫ਼ੈਸਲਾ ਵੀ ਪ੍ਰਬੰਧਨ ਦਾ ਹੀ ਹੋਵੇਗਾ।

Vinkmag ad
Share Our Daily Posts

News Desk

Read Previous

ਅਕਾਲੀ ਦਲ ਦਾ ਸਿੱਧੂ ਨੂੰ ਜਵਾਬੀ ਹਮਲਾ : ਏਪੀਐੱਮਸੀ ਐਕਟ ਰੱਦ ਕਰਵਾਉਣ ਦੀ ਦਿਲੇਰੀ ਦਿਖਾਵੇ ਪੰਜਾਬ ਕਾਂਗਰਸ ਪ੍ਰਧਾਨ

Read Next

Punjab ‘ਚ ਕਾਂਟ੍ਰੈਕਟ ਬੱਸ ਕਰਮਚਾਰੀਆਂ ਦਾ ਐਲਾਨ, ਮੰਗਾਂ ਨਾ ਮੰਨੀਏ ਤਾਂ 29 ਸਤੰਬਰ ਤੋਂ ਬਾਅਦ ਫਿਰ ਕਰਾਂਗੇ ਅਣਮਿੱਥੇ ਸਮੇਂ ਲਈ ਹੜਤਾਲ