Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਕੇਜਰੀਵਾਲ ਨੇ ਲੁਧਿਆਣਾ ਫੇਰੀ ਦੌਰਾਨ ਸਨਅਤਕਾਰਾਂ ਤੋਂ ਮੰਗਿਆ ਰੋਡਮੈਪ

ਲੁਧਿਆਣਾ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਦੇ ਲੁਧਿਆਣਾ ਦੌਰੇ ‘ਤੇ ਹਨ। ਇਸ ਦੌਰਾਨ ਜਿੱਥੇ ਉਨ੍ਹਾਂ ਦਾ ਭਾਰੀ ਸਵਾਗਤ ਹੋਇਆ, ਉਥੇ ਹੀ ਨੌਜਵਾਨਾਂ ਵੱਲੋ ਉਨਾਂ੍ਹ ਦਾ ਵਿਰੋਧ ਵੀ ਕੀਤਾ ਗਿਆ ਅਤੇ ਉਨਾਂ੍ਹ ਨੂੰ ਪਰਾਲੀਆਂ ਦੇ ਧੂੰਏ ਬਾਰੇ ਤੇ ਪਾਣੀਆਂ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ ਦੇ ਲਿਖੇ ਬੈਨਰ ਦਿਖਾਏ ਗਏ। ਇੱਥੇ ਜ਼ਿਕਰਯੋਗ ਹੈ ਕਿ ਕੇਜਰੀਵਾਲ ਦਾ ਕੁੱਝ ਸਮਾਂ ਪਹਿਲਾ ਵੀ ਲੁਧਿਆਣਾ ਦੌਰਾ ਸੀ, ਜਿਸ ਨੂੰ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ ਸੀ। ਭਾਈ ਬਾਲਾ ਚੌਕ ਸਥਿਤ ਸਥਾਨਕ ਹੋਟਲ ‘ਚ ਹੋਏ ਸਮਾਗਮ ‘ਚ ਬਾਅਦ ਦੁਪਹਿਰ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਉੱਦਮੀਆਂ ਕੋਲ ਪੈਸੇ ਲਈ ਆਉਂਦੀਆ ਹਨ, ਪਰ ਮੈਨੂੰ ਪੈਸਾ ਨਹੀ ਉਦਮੀ ਚਾਹੀਦੇ ਹਨ। ਉਨਾਂ੍ਹ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ, ਪਰ ਇਨਾਂ੍ਹ ਉਤਪਾਦਕਾਂ ਦੀ ਭਾਰਤ ਵਿਚ ਕੋਈ ਕਦਰ ਨਹੀ ਹੈ। ਉਨਾਂ੍ਹ ਕਿਹਾ ਕਿ ਸਨਅਤਕਾਰਾਂ ਵੱਲੋ ਚੀਨ ਤੇ ਸਿੰਘਾਪੁਰ ਦੀਆ ਉਦਾਹਰਨਾਂ ਦਿੱਤੀਆਂ ਹਨ, ਪਰ ਇਸ ਤਰਾਂ੍ਹ ਭਾਰਤ ਵਿਚ ਵੀ ਹੋ ਸਕਦਾ ਹੈ। ਜੇਕਰ ਕੇਂਦਰ ਤੇ ਰਾਜ ਸਰਕਾਰਾਂ ਧਿਆਨ ਦੇਣ ਤਾਂ ਪੰਜਾਬ ਦੀ ਉਦਾਹਰਨ ਵੀ ਵਿਸ਼ਵ ਵਿਚ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਜੇਕਰ ਆਪ ਦੀ ਸਰਕਾਰ ਬਣਦੀ ਹੈ ਤਾਂ ਇਕ ਪੈਨਲ ਬਣੇਗਾ, ਜਿਸ ਵਿਚ ਹਰੇਕ ਉਦਮ ਨਾਲ ਸੰਬਧਿਤ ਮੈਂਬਰ ਹੋਵੇਗਾ, ਜਿਸ ਦੀ ਹਰ 15 ਦਿਨ ਬਾਅਦ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ ਅਤੇ ਇਸ ‘ਤੇ ਅਮਲ ਹੋਵੇਗਾ। ਉਨਾਂ੍ਹ ਕਿਹਾ ਕਿ ਆਪ ਸਨਅਤਕਾਰਾਂ ਤੋ ਸਮਰਥਨ ਨਹੀ, ਸਗੋ ਉਨਾਂ੍ਹ ਨੂੰ ਭਾਈਵਾਲ ਬਣਾਉਣਾ ਚਾਹੰਦੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਦੇ ਉਦਮੀਆਂ ਦਾ ਵਿਜਨ ਬਹੁਤ ਵੱਡਾ ਹੈ। ਉਨਾਂ੍ਹ ਕਿਹਾ ਕਿ ਦਿੱਲੀ ਸਰਕਾਰ ਨੇ ਟੈਕਸ ਦਰ ਘਟਾਈ ਤਾਂ ਸਰਕਾਰ ਦਾ ਮਾਲੀਆ ਕਈ ਗੁਣਾ ਵੱਧ ਗਿਆ। ਉਨਾਂ੍ਹ ਕਿਹਾ ਕਿ ਦਿੱਲੀ ਵਿਚ ਇੰਸਪੈਕਟਰੀ ਰਾਜ ਖਤਮ ਕੀਤਾ ਗਿਆ ਹੈ, ਪੰਜਾਬ ਵਿਚ ਵੀ ਅਜਿਹਾ ਹੀ ਕੀਤਾ ਜਾਵੇਗਾ। ਵਪਾਰੀਆ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਪੰਜਾਬ ਵਿਚ ਗੁੰਡਾ ਟੈਕਸ ਬੰਦ ਕੀਤਾ ਜਾਵੇਗਾ। ਵਪਾਰੀਆਂ ਨੂੰ ਕੰਮ ਕਰਵਾਉਣ ਲਈ ਦਫਤਰ ਜਾਣ ਦੀ ਲੋੜ ਨਹੀ, ਬਸ ਇਕ ਨੰਬਰ ਜਾਰੀ ਕੀਤਾ ਜਾਵੇਗਾ ,ਜਿਸ ਨੂੰ ਡਾਇਲ ਕਰਨ ਤੇ ਮੁਲਾਜਮ ਖੁਦ ਘਰ ਆਉਣਗੇ। 24 ਘੰਟੇ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਸੂਬਾ ਵਾਸੀਆਂ ਨੂੰ ਬਿਜਲੀ ਕੱਟਾਂ ਤੋ ਰਾਹਤ ਮਿਲੇਗੀ। ਲਾਅ ਐਂਡ ਆਰਡਰ ਬਣਾਇਆ ਜਾਵੇਗਾ। 24 ਘੰਟੇ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਉਨਾਂ੍ਹ ਕਿਹਾ ਕਿ ਪੰਜਾਬੀ ਪੂਰੀ ਦੁਨੀਆ ਤੇ ਰਾਜ ਕਰ ਰਿਹਾ ਹੈ, ਪਰ ਪੰਜਾਬ ਵਿਚ ਉਸਦਾ ਰਾਜ ਨਹੀ ਚੱਲ ਰਿਹਾ ਹੈ, ਇਸ ਲਈ ਪੰਜਾਬ ਨੂੰ ਸੰਵਾਰਨਾ ਹੈ। ਉਨਾਂ੍ਹ ਕਿਹਾ ਕਿ ਪੰਜਾਬ ਵਾਸੀਆਂ ਨੇ ਹਮੇਸ਼ਾਂ ਅਕਾਲੀਆਂ ਅਤੇ ਕਾਂਗਰਸ ਨੂੰ ਮੌਕਾ ਦਿੱਤਾ ਹੈ, ਪਰ ਇੱਕ ਵਾਰ ਆਪ ਨੂੰ ਵੀ ਮੌਕਾ ਦਿੱਤਾ ਜਾਵੇ ਤਾਂ ਦੁਬਾਰਾ ਕਿਸੇ ਹੋਰ ਨੂੰ ਮੌਕਾ ਦੇਣ ਦੀ ਨੌਬਤ ਨਹੀ ਆਵੇਗੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਤੇ ਹਮਲਾਵਰ ਹੁੰਦਿਆ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦਾ ਸਾਰਾ ਸਮਾਂ ਆਪਸੀ ਲੜਾਈ ਝਗੜੇ ਵਿਚ ਹੀ ਗੁਜਾਰ ਦਿੱਤਾ ਤੇ ਜਨਤਾ ਦੀ ਭਲਾਈ ਦੀ ਕੋਈ ਵੀ ਗੱਲ ਨਹੀ ਕੀਤੀ। ਉਨਾਂ੍ਹ ਭਾਜਪਾ ਨੂੰ ਵੀ ਲੰਬੇ ਹੱਥੀ ਲੈਂਦਿਆ ਕਿਹਾ ਕਿ ਦਿੱਲੀ ਚੋਣਾਂ ਦੌਰਾਨ ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਉਪਰ ਭਰੋਸਾ ਕੀਤਾ। ਉਨਾਂ੍ਹ ਕਿਹਾ ਕਿ ਅੱਜ ਕੇਜਰੀਵਾਲ ਲੁਧਿਆਣਾ ਦੇ ਸਨਅਤਕਾਰਾਂ ਤੋ ਸੁਝਾਅ ਲੈਣ ਲਈ ਆਏ ਹਨ, ਇਸ ਮੁਤਾਬਿਕ ਹੀ ਰੋਡਮੈਪ ਤਿਆਰ ਕੀਤਾ ਜਾਵੇਗਾ।

ਯੂਸੀਪੀਐੱਮਏ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਦਿੱਤੇ ਸੁਝਾਅ

ਯੂਸੀਪੀਐੱਮਏ ਦੇ ਪ੍ਰਧਾਨ ਡੀਐੱਸ ਚਾਵਲਾ ਨੇ ਮੀਟਿੰਗ ਦੌਰਾਨ ਸੁਝਾਅ ਦਿੰਦਿਆਂ ਕਿਹਾ ਕਿ ਚੀਨ ਨਾਲ ਮੁਕਾਬਲਾ ਕਰਨ ਲਈ ਸਾਈਕਲ ਸਨਅਤ ਨੂੰ ਦਰਪੇਸ਼ ਚੁਣੋਤੀਆਂ ਨਾਲ ਨਿਪਟਨ ਲਈ ਵਧੇੇਰੇ ਸਹੂਲਤਾਂ ਦਿੱਤੀਆ ਜਾਣ। ਉਨਾਂ੍ਹ ਸਰਕਾਰ ਤੋਂ ਸਸਤੀ ਬਿਜਲੀ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਵਧੇਰੇ ਉਤਪਾਦਨ ਹੋਵੇਗਾ ਅਤੇ ਸਰਕਾਰ ਦਾ ਮਾਲੀਆ ਵੀ ਵਧੇਗਾ। ਇਸ ਤੋ ਇਲਾਵਾ ਚਾਵਲਾ ਨੇ ਕੱਚੇ ਮਾਲ ਦੀ ਉਪਲਬੱਧਤਾ ਬਾਰੇ ਸੁਝਾਅ ਦਿੱਤਾ ਅਤੇ ਸਰਕਾਰਾਂ ਦੀ ਅਣਗਹਿਲੀ ਕਾਰਨ ਬਰਬਾਦ ਹੋ ਰਹੇ ਸਾਈਕਲ ਉਦਯੋਗ ਨੂੰ ਬਚਾਉਣ ਲਈ ਕਿਹਾ।

ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਦਿੱਤੇ ਸੁਝਾਅ

ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ੍ਹ ਨੇ ਸਾਨੂੰ ਸੁਝਾਅ ਦੇਣ ਲਈ ਬੁਲਾਇਆ। ਉਨਾਂ੍ਹ ਕਿਹਾ ਕਿ ਪੰਜਾਬ ਵਿਚ ਬਾਹਰੋ ਆ ਕੇ ਵੱਡੀ ਸਨਅਤ ਨਹੀ ਆਈ, ਜੋ ਵੀ ਉਦਯੋਗ ਹਨ ਉਹ ਪੰਜਾਬ ਨਾਲ ਹੀ ਸਬੰਧਿਤ ਹਨ। ਉਨਾਂ੍ਹ ਕਿਹਾ ਕਿ ਇੱਥੇ ਸਨਅਤੀ ਜਥੇਬੰਦੀਆਂ ਇਕ ਦਹਾਕੇ ਪਹਿਲਾ ਤੱਕ ਕੇਵਲ ਵਿਰੋਧ ਪ੍ਰਦਰਸ਼ਨ ਲਈ ਹੀ ਹੁੰਦੀਆਂ ਸੀ, ਪਰ ਉਨਾਂ੍ਹ ਦੀ ਜਥੇਬੰਦੀ ਸੀਸੂ ਉਦਮੀਆਂ ਦੇ ਵਿਕਾਸ ਲਈ ਕੰਮ ਕਰਦੀਆਂ ਹਨ। ਆਹੂਜਾ ਨੇ ਕਿਹਾ ਕਿ ਪੰਜਾਬ ਵਿਚ ਕੋਈ ਐਮਐਨਸੀ ਨਾ ਹੋਣ ਕਾਰਨ ਉਦਮੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ੍ਹ ਕਿਹਾ ਕਿ ਜੇਕਰ ਆਰਐਂਡਡੀ ਤੇ ਸਰਕਾਰ ਜੋਰ ਦੇਵੇ ਤਾ ਉਤਪਾਦਨ ਵਿਚ ਵਾਧਾ ਹੋ ਸਕੇਗਾ। ਇੰਫਰਾਸਟਰਕਚਰ ਵਧੀਆ ਤੇ ਬਿਜਲੀ ਦੀਆ ਦਰਾਂ ਘੱਟ ਹੋਣੀਆਂ ਚਾਹੀਦੀਆਂ ਹਨ। ਲੁਧਿਆਣਾ ਦੇ ਉਦਯੋਗਪਤੀ ਲੱਖਾਂ ਲੋਕਾਂ ਨੂੰ ਰੁਜਾਗਾਰ ਦਿੰਦੇ ਹਨ। ਇਸੇ ਤਰਾਂ੍ਹ ਟੈਕਸਟਾਈਲ ਤੇ ਹੋਜਰੀ ਇੰਡਸਟਰੀ ਬਾਰੇ ਭੁਪਿੰਦਰ ਸਿੰਘ ਠੁਕਰਾਲ ਨੇ ਵੀ ਆਪਣੇ ਸੁਝਾਅ ਰੱਖੇ। ਠੁਕਰਾਲ ਨੇ ਕਿਹਾ ਕਿ ਉਦਮੀਆਂ ਨੇ ਹੁਣ ਤੱਕ ਸਰਕਾਰਾਂ ਦੇ ਸਿਰਫ ਵਾਅਦੇ ਹੀ ਸੁਣੇ ਹਨ, ਅਮਲ ਨਹੀ ਹੋਇਆ। ਕੇਜਰੀਵਾਲ ਸਰਕਾਰ ਤੋਂ ਉਦਮੀ ਬੜੀਆਂ ਉਮੀਦਾਂ ਲਗਾਈ ਬੈਠੇ ਹਨ। ਇਸੇ ਤਰਾਂ੍ਹ ਹੋਟਲ ਇੰਡਸਟਰੀ ਤੋ ਅਮਰਬੀਰ ਸਿੰਘ ਨੇ ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਹੋਟਲ ਸਨਅਤ ਤੀਜੀ ਸਭ ਤੋ ਵੱਡੀ ਸਨਅਤ ਹੋਣ ਦੇ ਬਾਵਜੂਦ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਇਆ ਹੈ। ਉਨਾਂ੍ਹ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ ਅਤੇ ਉਦਮੀਆਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ। ਇਸ ਤੋਂ ਬਾਅਦ ਸਬਜੀ ਮੰਡੀ ਆੜ੍ਹਤੀ ਕਾਰੋਬਾਰੀ ਗੁਰਪ੍ਰਰੀਤ ਸਿੰਘ ਨੇ ਕਿਹਾ ਕਿ ਕਾਰੋਬਾਰੀ ਸਰਕਾਰਾਂ ਤੋ ਬਹੁਤ ਦੁੱਖੀ ਹੋ ਚੁੱਕੇ ਹਨ। ਮੰਡੀ ਬੋਰਡ ਦਾ ਮਹਿਕਮਾ ਪੰਜਾਬ ਸਰਕਾਰ ਨਾਲ ਸੰਬਧਿਤ ਹੈ, ਪਰ ਫਿਰ ਵੀ ਇਸ ਨੂੰ ਸਹੂਲਤਾਂ ਨਹੀ ਮਿਲ ਰਹੀਆਂ ਹਨ। ਇਸੇ ਤਰਾਂ੍ਹ ਕਈ ਸਨਅਤਕਾਰਾਂ ਨੇ ਆਪਣੇ ਸੁਝਾਅ ਰੱਖੇ।

ਚੌਧਰੀ ਮਦਨ ਲਾਲ ਬੱਗਾ ਰਹੇ ਚਰਚਾ ‘ਚ

ਸਨਅਤਕਾਰਾਂ ਨਾਲ ਇਸ ਮੀਟਿੰਗ ਦੌਰਾਨ ਪੁੱਜੇ ਕਾਰੋਬਾਰੀਆਂ ਵਿਚ ਜਿਆਦਾਤਰ ਨੇ ਆਪਣੇ ਸੰਬੋਧਨ ਵਿਚ ਚੌਧਰੀ ਮਦਨ ਲਾਲ ਬੱਗਾ ਦਾ ਨਾਮ ਲੈਂਦਿਆ ਕਿਹਾ ਕਿ ਉਹ ਜਾਣਦੇ ਹਨ ਕਿ ਕਾਰੋਬਾਰੀਆਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੇਜਰੀਵਾਲ ਨੇ ਕੀਤਾ ਹਿੰਦੀ ‘ਚ ਸੰਬੋਧਨ

ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਇਕ ਸਨਅਤਕਾਰ ਜਦੋ ਅੰਗਰੇਜ਼ੀ ‘ਚ ਬੋਲ ਰਿਹਾ ਸੀ ਤਾਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਵਿਚ ਬੋਲੋ, ਕਿਉਕਿ ਕੇਜਰੀਵਾਲ ਪੰਜਾਬੀ ਜਾਣਦੇ ਹਨ, ਪਰ ਜਦੋ ਖੁਦ ਕੇਜਰੀਵਾਲ ਸੰਬੋਧਨ ਕਰਨ ਲੱਗੇ ਤਾਂ ਉਨਾਂ੍ਹ ਨੇ ਇਕ ਵੀ ਸ਼ਬਦ ਪੰਜਾਬੀ ਵਿਚ ਨਹੀ ਬੋਲਿਆ, ਆਪਣਾ ਸਾਰਾ ਭਾਸ਼ਨ ਹਿੰਦੀ ਵਿਚ ਹੀ ਦਿੱਤਾ।

Vinkmag ad
Share Our Daily Posts

News Desk

Read Previous

ਅਮਿਤ ਸ਼ਾਹ ਨੂੰ ਮਿਲਣ ਪੁੱਜੇ ਕੈਪਟਨ, ਕੀ ਭਾਜਪਾ ’ਚ ਜਾਣਗੇ ਅਮਰਿੰਦਰ ਸਿੰਘ!

Read Next

ਗ਼ੈਰ-ਯੋਜਨਾਬੱਧ ਕਾਲੋਨੀਆਂ ਦੀਆਂ ਉਸਾਰੀਆਂ ਰੋਕੀਆਂ ਜਾਣ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ