ਪਟਿਆਲਾ : ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇਣ ਲਈ ਵਧ ਚੜੇ ਕੇ ਐਲਾਨ ਦਾ ਸਿਲਸਿਲਾ ਜਾਰੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦ ਕਿਲੋ ਵਾਟ ਤੱਕ ਦੇ ਕਰੀਬ 53 ਲੱਖ ਖਪਤਕਾਰਾਂ ਦਾ ਬਕਾਇਆ ਬਿਜਲੀ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ 1200 ਕਰੋੜ ਦਾ ਬੋਝ ਹੋਰ ਵਧ ਜਾਵੇਗਾ। ਹੈਰਾਨੀ ਵਾਲੀ ਗੱਲ ਹੈ 14 ਹਜ਼ਾਰ ਕਰੋੜ ਤੋਂ ਵੱਧ ਦੀ ਪਹਿਲਾਂ ਤੋਂ ਹੀ ਬਕਾਇਆ ਸਬਸੀਡੀ ਦੀ ਰਾਸ਼ੀ ਸਰਕਾਰ ਵਲੋਂ ਪਾਵਰਕਾਮ ਨੂੰ ਅਦਾ ਨਹੀਂ ਕੀਤੀ ਗਈ ਹੈ ਤੇ ਹੁਣ ਹੋਰ ਕਰੋੜਾਂ ਦਾ ਬੋਝ ਸਿਰ ਪਾਉਣ ਦੀ ਤਿਆਰੀ ਕਰ ਲਈ ਹੈ। ਮਾਹਿਰਾਂ ਅਨੁਸਾਰ ਭਾਵੇਂ ਕੋਈ ਸੂਬਾ ਸਰਕਾਰ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਦੇਵੇ ਪਰ ਪਾਵਰਕਾਮ ਨੂੰ ਖਪਤ ਹੋਈ ਬਿਜਲੀ ਦੀ ਇਕ-ਇਕ ਯੂਨੀਟ ਦਾ ਮੁੱਲ ਦੇਣਾ ਹੀ ਪਵੇਗਾ। ਹੁਣ ਪੰਜਾਬ ਸਰਕਾਰ ਮੁਆਫ ਕੀਤੀ ਰਕਮ ਪਾਵਰਕਾਮ ਨੂੰ ਕਿਵੇਂ ਤੇ ਕਿਥੋਂ ਅਦਾ ਕਰੇਗੀ ਇਸਦੀ ਕੋਈ ਯੋਜਨਾ ਜਨਤਕ ਨਹੀਂ ਹੈ।
ਪੰਜਾਬ ਵਿਚ ਵੱਖ-ਵੱਖ ਵਰਗ ਲਈ ਸਾਲ 2020-21 ਵਿਚ 10 ਹਜ਼ਾਰ 282 ਕਰੋੜ ਸਬਸਿਡੀ ਬਿੱਲ ਬਣਿਆ ਹੈ ਤੇ ਸਾਲ 21-22 ਲਈ 11 ਹਜ਼ਾਰ ਕਰੋੜ ਤੋਂ ਵੱਧ ਅਨੁਮਾਨਿਤ ਸਬਸਿਡੀ ਬਿੱਲ ਹੈ। ਸਾਲ 2021-22 ਵਿਚ ਖੇਤੀਬਾੜੀ ਖੇਤਰ ਨੂੰ 6633 ਕਰੋੜ, ਐੱਸਸੀ ਵਰਗ ਨੂੰ 1773 ਕਰੋੜ, ਬੀਪੀਐੱਲ ਲਈ 96 ਕਰੋੜ, ਬੀਸੀ ਲਈ 257 ਕਰੋੜ, ਉਦਯੋਗਿਕ ਦੇ ਵੱਖ -ਵੱਖ ਵਰਗ ਲਈ 2349 ਕਰੋੜ ਕੁੱਲ 11 ਹਜ਼ਾਰ 109 ਕਰੋੜ ਸਬਸਿਡੀ ਦਾ ਖ਼ਰਚਾ ਹੈ ਜਦੋਂਕਿ ਪਿਛਲੇ ਬਕਾਇਆ ਜੋੜ ਕੇ ਇਸ ਸਾਲ ਸਬਸਿਡੀ ਬਿੱਲ ਲਗਪਗ 16,809 ਕਰੋੜ ਰੁਪਏ ਹੈ, ਜੋ ਕਿ ਪੀਐੱਸਪੀਸੀਐੱਲ ਦੀ ਕੁੱਲ ਆਮਦਨੀ ਦੀ 47 ਫ਼ੀਸਦੀ ਹੈ। ਚਾਲੂ ਵਿੱਤੀ ਸਾਲ ਪਾਵਰਕਾਮ ਸਬਸੀਡੀ ’ਤੇ 11,109 ਕਰੋੜ ਰੁਪਏ ਖ਼ਰਚ ਕਰੇਗੀ ਤੇ ਪਿਛਲੇ ਸਾਲਾਂ ਦੌਰਾਨ ਦਿੱਤੀ ਸਬਸਿਡੀ ਦੀ ਬਕਾਇਆ ਰਾਸ਼ੀ ਕਰੀਬ 5700 ਕਰੋੜ ਰੁਪਏ ਹੈ ਜੋ ਕਿ ਇਸ ਸਾਲ ਪੰਜਾਬ ਸਰਕਾਰ ਤੋਂ ਪ੍ਰਰਾਪਤ ਹੋਣਾ ਬਣਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 2165 ਕਰੋੜ ਰੁਪਏ ਦੇ ਬਿਜਲੀ ਬਿੱਲ ਵੀ ਬਕਾਇਆ ਹਨ। ਇਸ ਵਰ੍ਹੇ ਪੰਜਾਬ ਸਰਕਾਰ ਵਲੋਂ 17 ਹਜ਼ਾਰ ਕਰੋੜ ਦੀ ਵਿਚੋਂ ਸਿਰਫ 3493 ਕਰੋੜ ਦੀ ਅਦਾਇਗੀ ਕੀਤੀ ਗਈ ਹੈ ਤੇ ਕਰੀਬ 14 ਹਜ਼ਾਰ ਕਰੋੜ ਹਾਲੇ ਵੀ ਬਕਾਇਆ ਹੈ। ਹਰ ਸਾਲ ਪੈ ਰਹੇ ਘਾਟੇ ਤੇ ਸਬਸਿਡੀ ਦੇ ਸਮੇਂ ਸਿਰ ਅਦਾਇਗੀ ਨਾ ਹੋਣ ਪੀਐੱਸਪੀਸਐੱਲ ਨੂੰ ਹਰ ਸਾਲ ਵਾਧੂ ਕਰਜ਼ਾ ਲੈਣਾ ਪੈਂਦਾ ਹੈ ਜਿਸ ’’ਤੇ ਬਣਦਾ ਵਿਆਜ ਲੋਕਾਂ ਦੀ ਜੇਬਾਂ ’’ਚੋਂ ਹੀ ਭਰਿਆ ਜਾਂਦਾ ਹੈ।
ਮੁਫਤ ਬਿਜਲੀ ਦੇਣਾ ਲਈ ਕਰੋੜਾਂ ਦੇ ਬਜਟ ਦੀ ਲੋੜ
ਸਾਲ 2019 -20 ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਕੁੱਲ 95 ਲੱਖ 22 ਹਜ਼ਾਰ 265 ਕੁਨੈਕਸ਼ਨ ਹਨ ਜਿਨ੍ਹਾਂ ਵਿਚੋਂ 69 ਲੱਖ 15 ਹਜ਼ਾਰ 422 ਘਰੇਲੂ, 10 ਲੱਖ 80 ਹਜ਼ਾਰ 917 ਕਮਰਸ਼ੀਅਲ, 14 ਲੱਖ 799 ਉਦਯੋਗਿਕ, 13 ਲੱਖ 79 217 ਖੇਤੀਬਾੜੀ, 4242 ਸਟਰੀਟ ਲਾਈਟ ਤੇ 529 ਹੋਰ ਕੁਨੈਕਸ਼ਨ ਸ਼ਾਮਲ ਹਨ। 65 ਲੱਖ ਤੋਂ ਵੱਧ ਗਿਣਤੀ ਘਰੇਲੂ ਕਨੈਕਸ਼ਨਾਂ ਦੀ ਹੈ। ਪਾਵਰਕਾਮ ਨੂੰ ਬਿਜਲੀ ਔਸਤਨ 4.50 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ ਤੇ ਇਹ 6.41 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਲੋਕਾਂ ਨੂੰ ਦਿੱਤੀ ਜਾਂਦੀ ਹੈ। ਜਿਸ ਦੇ ਹਿਸਾਬ ਨਾਲ ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ 13 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣੇਗੀ। ਜੇਕਰ ਸਿਰਫ਼ ਤੇ ਸਿਰਫ਼ ਬਿਜਲੀ ਦਾ ਮੁੱਲ ਦੇਖਿਆ ਜਾਵੇ ਤਾਂ ਇਹ ਔਸਤਨ 4.50 ਰੁਪਏ ਪ੍ਰਤੀ ਯੂਨਿਟ ਹੈ ਤੇ ਇਸ ਹਿਸਾਬ ਨਾਲ ਕਰੀਬ 9 ਹਜ਼ਾਰ ਕ
