Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਮੰਡੀਆਂ ‘ਚੋਂ ਮਟਰ ਗਾਇਬ, ਰਿਟੇਲ ’ਚ ਭਾਅ 200 ਰੁਪਏ ਕਿੱਲੋ, ਨਵੰਬਰ ਤਕ ਸਹਿਣੀ ਪਵੇਗੀ ਮਹਿੰਗਾਈ

ਜਲੰਧਰ : ਸ਼ਹਿਰ ਦੀ ਸਬਜ਼ੀ ਮੰਡੀ ’ਚ ਇਨ੍ਹੀਂ ਦਿਨੀਂ ਮਟਰ ਗਾਇਬ ਹੋ ਗਿਆ ਹੈ। ਕਾਰਨ, ਰਿਟੇਲ ’ਚ ਮਟਰ ਦਾ ਰੇਟ 200 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਿਆ ਹੈ। ਗਰੀਬ ਹੀ ਨਹੀਂ ਬਲਕਿ ਮੱਧ ਵਰਗ ਦੀ ਪਹੁੰਚ ਤੋਂ ਵੀ ਮਟਰ ਕੋਹਾਂ ਦੂਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਬੇਮੌਸਮੀ ਬਾਰਿਸ਼ ਦੇ ਚੱਲਦਿਆਂ ਲੋਕਲ ਮਟਰ ਦੀ ਫਸਲ਼ ਖ਼ਰਾਬ ਹੋ ਗਈ ਹੈ। ਇਸਦੇ ਇਲਾਵਾ ਪੱਕਣ ਲਈ ਤਿਆਰ ਮਟਰ ਵੀ ਹੁਣ ਇਕ ਮਹੀਨੇ ਦੀ ਦੇਰੀ ਨਾਲ ਤਿਆਰ ਹੋਣਗੇ। ਜਿਸਦੇ ਚੱਲਦਿਆਂ ਲੋਕਾਂ ਨੂੰ ਨਵੰਬਰ ਮਹੀਨੇ ’ਚ ਹੀ ਲੋਕਲ ਮਟਰ ਦਾ ਸਵਾਦ ਮਿਲ ਸਕਦਾ ਹੈ।

ਦਰਅਸਲ, ਇਕ ਮਹੀਨੇ ਅੰਦਰ ਮਟਰ ਦੇ ਭਾਅ ’ਚ 140 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਚੁੱਕਾ ਹੈ। ਸਤੰਬਰ ਦੇ ਮੱਧ ਤਕ 60 ਰੁਪਏ ਪ੍ਰਤੀ ਕਿਲੋ ਵਿਕ ਰਹੇ ਮਟਰ ਦੇ ਰੇਟ ਵੱਧ ਕੇ ਅਕਤੂਬਰ ’ਚ 200 ਰੁਪਏ ਕਿਲੋ ਪਹੁੰਚ ਗਏ ਹਨ। ਥੋਕ ਸਬਜ਼ੀ ਮੰਡੀ ’ਚ ਮਟਰ ਦੇ ਭਾਅ 160 ਰੁਪਏ ਪ੍ਰਤੀ ਕਿਲੋ ਹੈ ਪਰ ਰਿਟੇਲ ’ਚ ਇਸਦੀ ਵਿਕਰੀ ਕਰਨ ਦੌਰਾਨ ਪੈਣ ਵਾਲੇ ਖ਼ਰਚ ਨੂੰ ਮਿਲਾ ਕੇ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ।

ਮਟਰ ਦੇ ਰੇਟਾਂ ’ਚ ਭਾਰੀ ਵਾਧੇ ਤੋਂ ਬਾਅਦ ਸ਼ਹਿਰ ਦੀਆਂ ਛੋਟੀਆਂ ਸਬਜ਼ੀ ਮੰਡੀਆਂ ਤੇ ਦੁਕਾਨਾਂ ’ਤੋਂ ਮਟਰ ਗਾਇਬ ਹੋ ਗਏ ਹਨ। ਇਸ ਬਾਰੇ ਕਿਸ਼ਨਪੁਰਾ ’ਚ ਰਿਟੇਲ ਸਬਜ਼ੀ ਵੇਚਣ ਵਾਲੇ ਜਤੇਂਦਰ ਪਾਲ ਦੱਸਦੇ ਹਨ ਕਿ ਥੋਕ ’ਚ ਮਟਰ ਦੇ ਰੇਟ 160 ਰੁਪਏ ਪ੍ਰਤੀ ਕਿਲੋ ਹਨ। ਜਿਸਨੂੰ ਦੁਕਾਨ ’ਤੇ ਲਿਆਉਣ ਦਾ ਖ਼ਰਚ ਤੇ ਵੇਚਣ ਦੌਰਾਨ ਮਾਲ ਘੱਟ ਹੋਣ ਤੇ ਲਿਫ਼ਾਫ਼ਿਆਂ ਦਾ ਖ਼ਰਚ ਮਿਲਾ ਕੇ 180 ਰੁਪਏ ਪ੍ਰਤੀ ਕਿਲੋ ਘੱਟ ਪੈ ਰਹੇ ਹਨ। ਅਜਿਹੇ ’ਚ 200 ਰੁਪਏ ਪ੍ਰਤੀ ਕਿਲੋ ਤੋਂ ਘੱਟ ਵੇਚਣਾ ਘਾਟੇ ਵਾਲਾ ਸੌਦਾ ਹੈ।

Vinkmag ad
Share Our Daily Posts

News Desk

Read Previous

ਨਵਜੋਤ ਸਿੰਘ ਸਿੱਧੂ ਦਾ ਨਵਾਂ ਟਵੀਟ, ਲਿਖਿਆ- ਅਹੁਦਾ ਰਹੇ ਜਾਂ ਨਾ ਰਹੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਹਮੇਸ਼ਾ ਖੜ੍ਹਾ ਰਹਾਂਗਾ

Read Next

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੁੱਛੇ ਪੰਜ ਸਵਾਲ, ਕਾਂਗਰਸ ਨਵਜੋਤ ਸਿੱਧੂ ਤੋਂ ਡਰਦੀ ਕਿਉਂ ਹੈ