Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੁੱਛੇ ਪੰਜ ਸਵਾਲ, ਕਾਂਗਰਸ ਨਵਜੋਤ ਸਿੱਧੂ ਤੋਂ ਡਰਦੀ ਕਿਉਂ ਹੈ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੂਬਾ ਇੰਚਾਰਜ ਦੇ ਵਾਅਦੇ ਪੂਰੇ ਨਾ ਕਰਨ ਵਾਲੇ ਬਿਆਨ ‘ਤੇ ਕਿਹਾ ਕਿ ਰਾਵਤ ਆਪਣੇ ਪਹਿਲਾਂ ਦਿੱਤੇ ਬਿਆਨ ਤੋਂ ਉਲਟ ਬੋਲ ਰਹੇ ਹਨ। ਰਾਵਤ ਨੇ ਮੈਨੂੰ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ 2017 ਦੀ ਚੋਣ ਵੇਲੇ ਜਿਹੜੇ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਾ ਕੀਤੇ ਜਾਣ ਨਾਲ ਉਹ ਤੇ ਹਾਈ ਕਮਾਨ ਉਨ੍ਹਾਂ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਤੋਂ ਸੰਤੁਸ਼ਟ ਹਨ।

ਰਾਵਤ ਨੇ ਇਕ ਸਤੰਬਰ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਪੰਜਾਬ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜੀਆਂ ਜਾਣਗੀਆਂ। ਹਾਈ ਕਮਾਨ ਦਾ ਉਨ੍ਹਾਂ ਨੂੰ ਹਟਾਉਣ ਦਾ ਕੋਈ ਇਰਾਦਾ ਨਹੀਂ ਹੈ। ਕੈਪਟਨ ਨੇ ਕਿਹਾ, ‘ਰਾਵਤ ਦੇ ਦੋਸ਼ ਸੰਕੇਤ ਰਹੇ ਹਨ ਕਿ ਪੰਜਾਬ ‘ਚ ਕਾਂਗਰਸ ਦੇ ਬੁਰੇ ਦਿਨ ਆ ਚੁੱਕੇ ਹਨ। ਮੁੱਖ ਮੰਤਰੀ ਅਹੁਦੇ ਤੋਂ ਹਟਣ ਦੇ ਤਿੰਨ ਹਫ਼ਤੇ ਪਹਿਲਾਂ ਮੈਂ ਸੋਨੀਆ ਗਾਂਧੀ ਸਾਹਮਣੇ ਅਸਤੀਫ਼ਾ ਦੇਣ ਦਾ ਪ੍ਰਸਤਾਵ ਰੱਖਿਆ ਸੀ ਪਰ ਉਨ੍ਹਾਂ ਮੈਨੂੰ ਕਿਹਾ ਕਿ ਤੁਸੀਂ ਹੀ ਮੁੱਖ ਮੰਤਰੀ ਰਹੋ। ਜਿਸ ਤਰ੍ਹਾਂ ਮੈਨੂੰ ਹਟਾਇਆ ਗਿਆ, ਉਹ ਅਪਮਾਨਜਨਕ ਸੀ। ਮੈਨੂੰ ਹਟਾਉਣ ਲਈ ਬੁਲਾਈ ਗਈ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਕੁਝ ਘੰਟੇ ਪਹਿਲਾਂ ਮੈਨੂੰ ਮਜਬੂਰ ਕੀਤਾ ਗਿਆ ਕਿ ਮੈਂ ਅਸਤੀਫ਼ਾ ਦੇ ਦਿਆਂ। ਮੇਰੇ ਉੱਪਰ ਜੋ-ਜੋ ਦਬਾਅ ਸਨ, ਉਹ ਕਾਂਗਰਸ ਪ੍ਰਤੀ ਵਫ਼ਾਦਾਰੀ ਦਾ ਸੀ। ਇਸੇ ਕਾਰਨ ਅਪਮਾਨ ਤੋਂ ਬਾਅਦ ਅਪਮਾਨ ਸਹਿੰਦਾ ਰਿਹਾ।’

ਕੈਪਟਨ ਦਾ ਸਵਾਲ : ਕਾਂਗਰਸ ਸਿੱਧੂ ਤੋਂ ਡਰਦੀ ਕਿਉਂ ਹੈ

1. ਸਿੱਧੂ ਨੂੰ ਇੰਟਰਨੈੱਟ ਮੀਡੀਆ ਤੇ ਹੋਰ ਜਨਤਕ ਮੰਚਾਂ ‘ਤੇ ਮੇਰੇ ਖਿਲਾਫ਼ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਇਹ ਅਪਮਾਨ ਨਹੀਂ ਤਾਂ ਹੋਰ ਕੀ ਹੈ?

2. ਸਿੱਧੂ ਦੀ ਅਗਵਾਈ ‘ਚ ਅਸੰਤੁਸ਼ਟਾਂ ਨੂੰ ਮੇਰੇ ਅਧਿਕਾਰੀਆਂ ਨੂੰ ਚੁਣੌਤੀ ਦੇਣ ਦੀ ਛੋਟ ਕਿਉਂ ਦਿੱਤੀ ਗਈ?

3. ਪਿਛਲੇ ਸਾਢੇ ਚਾਰ ਸਾਲਾਂ ‘ਚ ਮੇਰੀ ਅਗਵਾਈ ‘ਚ ਪਾਰਟੀ ਨੇ ਜਿਹੜੀ ਜਿੱਤ ਹਾਸਲ ਕੀਤੀ, ਉਸ ਨੂੰ ਪਛਾਣਿਆ ਕਿਉਂ ਨਹੀਂ ਗਿਆ?

4. ਏਨਾ ਸਭ ਹੋਣ ਦੇ ਬਾਵਜੂਦ ਪਾਰਟੀ ਹਾਈ ਕਮਾਨ ਸਿੱਧੂ ਨੂੰ ਕਿਉਂ ਬਰਦਾਸ਼ਤ ਕਰ ਰਹੀ ਹੈ। ਉਨ੍ਹਾਂ ਨੂੰ ਮਨਮਾਨੀ ਦੀ ਛੋਟ ਕਿਉਂ ਮਿਲੀ ਹੈ?

5. ਅਜਿਹਾ ਕਿਹੜਾ ਦਬਾਅ ਹੈ ਜਿਸ ਕਾਰਨ ਪਾਰਟੀ ਹਾਈ ਕਮਾਨ ਉਨ੍ਹਾਂ ਦੇ ਸਾਹਮਣੇ ਲਾਚਾਰ ਹੈ। ਕਾਂਗਰਸ ਸਿੱਧੂ ਤੋਂ ਡਰਦੀ ਕਿਉਂ ਹੈ?

Vinkmag ad
Share Our Daily Posts

News Desk

Read Previous

ਮੰਡੀਆਂ ‘ਚੋਂ ਮਟਰ ਗਾਇਬ, ਰਿਟੇਲ ’ਚ ਭਾਅ 200 ਰੁਪਏ ਕਿੱਲੋ, ਨਵੰਬਰ ਤਕ ਸਹਿਣੀ ਪਵੇਗੀ ਮਹਿੰਗਾਈ

Read Next

ਭਾਰਤ ‘ਚ ਛਾਅ ਸਕਦੈ ਚੀਨ ਵਰਗਾ ਬਿਜਲੀ ਸੰਕਟ, 72 ਪਾਵਰ ਪਲਾਂਟਾਂ ‘ਚ ਸਿਰਫ਼ 3 ਦਿਨ ਦਾ ਬਚਿਆ ਕੋਲਾ