Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਭਾਰਤ ‘ਚ ਛਾਅ ਸਕਦੈ ਚੀਨ ਵਰਗਾ ਬਿਜਲੀ ਸੰਕਟ, 72 ਪਾਵਰ ਪਲਾਂਟਾਂ ‘ਚ ਸਿਰਫ਼ 3 ਦਿਨ ਦਾ ਬਚਿਆ ਕੋਲਾ

ਨਵੀਂ ਦਿੱਲੀ : ਚੀਨ ‘ਚ ਇਨ੍ਹਾਂ ਦਿਨਾਂ ਵਿਚ ਬਿਜਲੀ ਸੰਕਟ ਚੱਲ ਰਿਹਾ ਹੈ। ਕਈ ਸਾਰੇ ਉਦਯੋਗਾਂ ਦੀ ਬਿਜਲੀ ਕੱਟੀ ਜਾ ਰਹੀ ਹੈ, ਇਸ ਦਾ ਪ੍ਰਭਾਵ ਇਸ ਦੇ ਅਰਥਚਾਰੇ ‘ਤੇ ਪੈਣ ਦਾ ਖ਼ਤਰਾ ਦੱਸਿਆ ਜਾ ਰਿਹੈ ਪਰ ਭਾਰਤ ਵਿਚ ਵੀ ਚੀਨ ਵਰਗਾ ਬਿਜਲੀ ਸੰਕਟ  ਪੈਦਾ ਹੋ ਸਕਦਾ ਹੈ।

ਦਰਅਸਲ, ਇਹ ਚੇਤਾਵਨੀ ਕੇਂਦਰੀ ਬਿਜਲੀ ਮੰਤਰਾਲੇ ਤੇ ਹੋਰ ਏਜੰਸੀਆਂ ਦੁਆਰਾ ਮੁਹੱਈਆ ਕਰਵਾਏ ਗਏ ਕੋਲੇ ਦੇ ਅੰਕੜਿਆਂ ਦਾ ਮੁਲਾਂਕਣ ਕਰ ਕੇ ਮਾਹਿਰਾਂ ਦੁਆਰਾ ਦਿੱਤੀ ਗਈ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ ਦੇ ਕੁੱਲ 135 ਤਾਪ ਬਿਜਲੀ ਘਰਾਂ ‘ਚੋਂ 72 ਪਾਵਰ ਪਲਾਂਟਾਂ ‘ਚ ਕੋਲਾ ਸਿਰਫ਼ 3 ਦਿਨ ਬਾਕੀ ਹੈ। ਅਜਿਹੀ ਸਥਿਤੀ ਵਿਚ, ਬਿਜਲੀ ਸਿਰਫ 3 ਦਿਨਾਂ ਲਈ ਹੀ ਬਣਾਈ ਜਾ ਸਕਦੀ ਹੈ।

ਮਾਹਰਾਂ ਦੇ ਅਨੁਸਾਰ, ਇਨ੍ਹਾਂ ਸਾਰੇ 135 ਪਾਵਰ ਪਲਾਂਟਾਂ ਵਿਚ ਕੁੱਲ ਬਿਜਲੀ ਦੀ ਖਪਤ ਦਾ 66.35 ਫ਼ੀਸਦੀ ਉਤਪਾਦਨ ਹੁੰਦਾ ਹੈ। ਜੇ ਕੋਲੇ ਦੀ ਘਾਟ ਕਾਰਨ 72 ਪਾਵਰ ਪਲਾਂਟ ਬੰਦ ਹੋ ਜਾਂਦੇ ਹਨ, ਤਾਂ ਬਿਜਲੀ ਦਾ ਉਤਪਾਦਨ ਲਗਭਗ 33 ਫ਼ੀਸਦੀ ਘੱਟ ਹੋ ਜਾਵੇਗਾ। ਇਸ ਨਾਲ ਦੇਸ਼ ਵਿਚ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ।

ਸਰਕਾਰੀ ਅੰਕੜਿਆਂ ਦੇ ਅਨੁਸਾਰ, ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਅਗਸਤ-ਸਤੰਬਰ 2019 ਵਿਚ ਭਾਰਤ ਵਿਚ ਰੋਜ਼ਾਨਾ 10,660 ਕਰੋੜ ਯੂਨਿਟ ਬਿਜਲੀ ਦੀ ਖਪਤ ਹੋਈ ਸੀ। ਹੁਣ ਅਗਸਤ-ਸਤੰਬਰ 2021 ਵਿਚ ਇਹ ਵਧ ਕੇ 14,420 ਕਰੋੜ ਯੂਨਿਟ ਹੋ ਗਿਆ ਹੈ। ਦੋ ਸਾਲਾਂ ਵਿਚ ਕੋਲੇ ਦੀ ਖਪਤ ਵਿਚ 18 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ 50 ‘ਚੋਂ ਚਾਰ ਪਾਵਰ ਪਲਾਂਟਾਂ ‘ਚ ਸਿਰਫ 10 ਦਿਨ ਦਾ ਕੋਲਾ ਬਚਿਆ ਹੈ ਤੇ 13 ਪਾਵਰ ਪਲਾਂਟਾਂ ਵਿਚ ਸਿਰਫ 10 ਦਿਨਾਂ ਤੋਂ ਥੋੜ੍ਹਾ ਜ਼ਿਆਦਾ ਵਰਤੋਂ ਲਈ ਕੋਲਾ ਹੈ। ਕੇਂਦਰ ਸਰਕਾਰ ਨੇ ਕੋਇਲੇ ਦੇ ਭੰਡਾਰ ਦੀ ਸਮੀਖਿਆ ਕਰਨ ਲਈ ਕੋਲਾ ਮੰਤਰਾਲੇ ਦੀ ਅਗਵਾਈ ਵਿਚ ਇੱਕ ਕਮੇਟੀ ਦਾ ਗਠਨ ਕੀਤਾ ਹੈ। ਇਹ ਟੀਮਾਂ ਇਸ ਦੀ ਨਿਗਰਾਨੀ ਕਰ ਰਹੀਆਂ ਹਨ।

ਇਸ ਦੇ ਨਾਲ ਹੀ ਦੇਸ਼ ਵਿੱਚ ਕੋਲਾ ਸੰਕਟ ਦਾ ਮੁਲਾਂਕਣ ਅਗਸਤ ਵਿਚ ਹੀ ਸਾਹਮਣੇ ਆ ਗਿਆ ਸੀ। ਦੱਸਣਯੋਗ ਹੈ ਕਿ ਇਕ ਅਗਸਤ ਨੂੰ ਸਿਰਫ 13 ਦਿਨਾਂ ਦਾ ਕੋਲਾ ਭੰਡਾਰ ਬਚਿਆ ਸੀ। ਫਿਰ ਇਸ ਥੁੜ੍ਹ ਕਾਰਨ ਤਾਪ ਬਿਜਲੀ ਘਰ ਪ੍ਰਭਾਵਿਤ ਹੋਏ। ਇਸ ਕਾਰਨ ਅਗਸਤ ਦੇ ਆਖ਼ਰੀ ਹਫ਼ਤੇ ਵਿਚ ਬਿਜਲੀ ਉਤਪਾਦਨ ਵਿਚ 13,000 ਮੈਗਾਵਾਟ ਦੀ ਕਮੀ ਆਈ ਸੀ।

Vinkmag ad
Share Our Daily Posts

News Desk

Read Previous

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੁੱਛੇ ਪੰਜ ਸਵਾਲ, ਕਾਂਗਰਸ ਨਵਜੋਤ ਸਿੱਧੂ ਤੋਂ ਡਰਦੀ ਕਿਉਂ ਹੈ

Read Next

ਖ਼ਾਕੀ ਮੁੜ ਹੋਈ ਦਾਗਦਾਰ ; ਐਂਟੀ ਫਰਾਡ ਵਿੰਗ ਦਾ ਇੰਸਪੈਕਟਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ