Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਨਵਜੋਤ ਸਿੱਧੂ ਦੇ ਟਵੀਟ ‘ਤੇ ਮੁੱਖ ਮੰਤਰੀ ਚੰਨੀ ਦਾ ਆਇਆ ਵੱਡਾ ਬਿਆਨ; ਕਿਹਾ- ਆਪਣਾ ਕੰਮ ਕਰੋ ਤੇ…

ਮੋਰਿੰਡ (ਰੂਪਨਗਰ) : ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਹਮਲਾਵਰ ਰਹੇ ਹਨ। ਕੈਪਟਨ ਲਈ ਜਦੋਂ ਸਿੱਧੂ ਨੇ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਤਾਂ ਉਨ੍ਹਾਂ ਨੂੰ ਸੀਐੱਮ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਹੁਣ ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਸਿੱਧੂ ਉਨ੍ਹਾਂ ਦੇ ‘ਚ ਵੀ ਦਖ਼ਲਅੰਦਾਜ਼ੀ ਕਰਨ ਲੱਗੇ ਹਨ। ਸਰਕਾਰ ‘ਚ ਸੁਣਵਾਈ ਨਾ ਹੋਣ ਦਾ ਦੋਸ਼ ਲਗਾਉਂਦੇ ਹੋਏ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਅਹੁਦਾ ਛੱਡ ਚੁੱਕੇ ਹਨ। ਹੁਣ ਉਨ੍ਹਾਂ ਡੀਜੀ ਤੇ ਏਜੀ ਦੀ ਨਿਯੁਕਤੀ ਨੂੰ ਲੈ ਕੇ ਟਵੀਟ ਕਰ ਕੇ ਸਿੱਧੇ-ਸਿੱਧੇ ਸਰਕਾਰ ਉੱਪਰ ਨਿਸ਼ਾਨਾ ਵਿੰਨ੍ਹਿਆ ਹੈ। ਇਸ ਦੇ ਜਵਾਬ ਵਿਚ ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਕੰਮ ਕਰਨ। ਜੇਕਰ ਉਨ੍ਹਾਂ ਨੇ ਆਪਣੀ ਗੱਲ ਰੱਖਣੀ ਹੈ ਤਾਂ ਪਾਰਟੀ ਫੋਰਮ ਦਾ ਇਸਤੇਮਾਲ ਕਰਨ।

ਮੋਰਿੰਡਾ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਰੂਪ ‘ਚ ਕਿਹਾ ਕਿ ਸਿੱਧੂ ਪਾਰਟੀ ਦਾ ਕੰਮ ਕਰਨ। ਅਸੀਂ ਦੋਵੇਂ ਤਾਲਮੇਲ ਨਾਲ ਕੰਮ ਕਰੀਏ, ਅਸੀਂ ਕੰਮ ਕਰਨਾ ਚਾਹੁੰਦੇ ਹਾਂ ਤੇ ਕਰ ਰਹੇ ਹਾਂ। ਜੇਕਰ ਕੋਈ ਕਿਸੇ ਤਰ੍ਹਾਂ ਦੀ ਆਪਸੀ ਗੱਲਬਾਤ ਪਸੰਦ ਨਹੀਂ ਆ ਰਹੀ ਤਾਂ ਪਾਰਟੀ ਫਾਰਮ ‘ਚ ਬੈਠ ਕੇ ਅਸੀਂ ਤਾਲਮੇਲ ਕਮੇਟੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਚੰਨੀ ਨੇ ਕਿਹਾ ਕਿ ਆਪਣੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਆਮ ਲੋਕਾਂ ਵਿਚਕਾਰੋਂ ਚੁਣਿਆ ਹੋਇਆ ਨੁਮਾਇੰਦਾ ਅੱਗੇ ਹੈ। ਆਮ ਸਾਧਾਰਨ ਬੰਦਾ ਹੈ। ਸਰਕਾਰ ਦਾ ਕੰਮ ਹੈ, ਉਹ ਇਮਾਨਦਾਰੀ, ਨੇਕ-ਨੀਤੀ ਤੇ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰੇ।

ਚੰਨੀ ਨੇ ਸਿੱਧੂ ਦੇ ਟਵੀਟ ‘ਤੇ ਕਿਹਾ ਕਿ ਫਿਲਹਾਲ ਡੀਜੀਪੀ ਦੀ ਨਿਯੁਕਤੀ ਹੋਣੀ ਹੈ। ਇਸ ਦੇ ਲਈ ਸਿੱਧਾ ਜਿਹਾ ਕਾਨੂੰਨ ਹੈ ਤੇ ਮੈਂ ਸਿੱਧੂ ਸਾਹਬ ਨਾਲ ਇਸ ਬਾਰੇ ਗੱਲ ਕੀਤੀ ਹੈ ਤੇ ਉਨ੍ਹਾਂ ਨੂੰ ਪਤਾ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦਾ ਡੀਜੀਪੀ ਲਗਾਉਣ ਲਈ ਉਨ੍ਹਾਂ ਅਫਸਰਾਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ ਜਿਨ੍ਹਾਂ ਦੀ ਸੇਵਾ 30 ਸਾਲ ਪੂਰੀ ਹੋ ਚੁੱਕੀ ਹੈ। ਤਿੰਨ ਨਾਵਾਂ ਦਾ ਪੈਨਲ ਕੇਂਦਰ ਸਰਕਾਰ ਨੇ ਸਾਨੂੰ ਭੇਜਣਾ ਹੈ। ਉਨ੍ਹਾਂ ਹੀ ਨਾਵਾਂ ਸਬੰਧੀ ਸਿੱਧੂ ਸਾਹਬ ਤੋਂ ਵੀ ਅਤੇ ਵਿਧਾਇਕਾਂ-ਮੰਤਰੀਆਂ ਨਾਲ ਗੱਲਬਾਤ ਕਰ ਕੇ ਡੀਜੀਪੀ ਲਗਾਇਆ ਜਾਵੇਗਾ। ਡੀਜੀਪੀ ਲੱਗੇਗਾ ਉਦੋਂ, ਜਦੋਂ ਕੇਂਦਰ ਦਾ ਪੈਨਲ ਆਵੇਗਾ। ਫਿਲਹਾਲ ਆਰਜ਼ੀ ਪ੍ਰਬੰਧ ਕੀਤੇ ਗਏ ਹਨ।

Vinkmag ad
Share Our Daily Posts

News Desk

Read Previous

ਪੰਜਾਬ ‘ਚ ਵੱਡਾ ਸਵਾਲ- ਕੈਪਟਨ ਅਮਰਿੰਦਰ ਸਿੰਘ ਕਦੋਂ ਤਕ ਬਣਾਉਣਗੇ ਨਵੀਂ ਪਾਰਟੀ, ਤੀਸਰੇ ਮੋਰਚੇ ‘ਚ ਕੌਣ-ਕੌਣ ਹੋਵੇਗਾ ਸ਼ਾਮਲ

Read Next

CM ਚੰਨੀ ਦਾ ਵੱਡਾ ਹੁਕਮ, 58 ਸਾਲ ਪੂਰੇ ਕਰ ਚੁੱਕੇ ਸਰਕਾਰੀ ਮੁਲਾਜ਼ਮ ਨੌਜਵਾਨਾਂ ਲਈ ਕੁਰਸੀਆਂ ਛੱਡਣ, ਖੇਤੀ ਮਜ਼ਦੂਰਾਂ ਤੇ ਬੇਜ਼ਮੀਨਿਆਂ ਨੂੰ ਦਿੱਤੀ ਵੱਡੀ ਸੌਗਾਤ