Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 29, 2026

ਪੰਜਾਬ ‘ਚ ਵੱਡਾ ਸਵਾਲ- ਕੈਪਟਨ ਅਮਰਿੰਦਰ ਸਿੰਘ ਕਦੋਂ ਤਕ ਬਣਾਉਣਗੇ ਨਵੀਂ ਪਾਰਟੀ, ਤੀਸਰੇ ਮੋਰਚੇ ‘ਚ ਕੌਣ-ਕੌਣ ਹੋਵੇਗਾ ਸ਼ਾਮਲ

ਚੰਡੀਗੜ੍ਹ  : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਲੇ ਸਿਆਸੀ ਕਦਮ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਣਿਆ ਹੋਇਆ ਹੈ। ਬੀਤੇ ਦਿਨੀਂ ਕੈਪਟਨ ਨੇ ਕਾਂਗਰਸ ਛੱਡਣ ਦੀ ਗੱਲ ਤਾਂ ਕਹੀ ਸੀ, ਪਰ ਹੁਣਤ ਕ ਪਾਰਟੀ ਤੋਂ ਰਸਮੀ ਤੌਰ ‘ਤੇ ਅਸਤੀਫ਼ਾ ਨਹੀਂ ਦਿੱਤਾ ਹੈ। ਹਾਲਾਂਕਿ ਕਾਂਗਰੀਸ ਆਗੂਆਂ ਰਣਦੀਪ ਸੁਰਜੇਵਾਲਾ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਦੇ ਹਮਲੇ ਤੋਂ ਬਾਅਦ ਅਮਰਿੰਦਰ ਸਿੰਘ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਾਂਗਰਸ ਨੂੰ ਕਈ ਸਵਾਲ ਵੀ ਪੁੱਛੇ ਹਨ। ਸੰਕੇਤ ਮਿਲ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਹ ਤੀਸਰਾ ਮੋਰਚਾ ਬਣਾਉਣ ਦੀ ਤਿਆਰੀ ‘ਚ ਵੀ ਹਨ।

ਦੱਸਿਆ ਜਾਂਦਾ ਹੈ ਕਿ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਉਹ ਆਪਣੇ ਕਰੀਬੀ ਆਗੂਾਂ ਤੇ ਸਮਰਥਕਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨ ਵਿਚ ਜੁਟੇ ਹੋਏ ਹਨ। ਬੀਤੇ ਦਿਨੀਂ ਖ਼ਬਰ ਆਈ ਸੀ ਕਿ ਉਹ ਪੰਜਾਬ ਵਿਕਾਸ ਪਾਰਟੀ ਦੇ ਨਾਂ ਨਾਲ ਨਵੀਂ ਪਾਰਟੀ ਬਣਾਉਣਗੇ। ਹੁਣ ਇਹ ਵੀ ਪਤਾ ਚੱਲ ਰਿਹਾ ਹੈ ਕਿ ਕੁਝ ਹੋਰ ਨਾਵਾਂ ‘ਤੇ ਵੀ ਵਿਚਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਕੈਪਟਨ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਤੀਸਾਰ ਮੋਰਚਾ ਵੀ ਬਣਾਉਣ ਦੀ ਤਿਆਰੀ ‘ਚ ਹਨ।

ਇਸ ਦੇ ਨਾਲ ਹੀ ਵੱਡਾ ਸਵਾਲ ਹੈ ਕਿ ਜੇਕਰ ਕੈਪਟਨ ਤੀਸਰਾ ਮੋਰਚਾ ਬਣਾਉਣਗੇ ਤਾਂ ਉਸ ਵਿਚ ਉਸ ਵਿਚ ਕਿਹੜੀਆਂ-ਕਿਹੀਆਂ ਪਾਰਟੀਆਂ ਜਾਂ ਧੜੇ ਸ਼ਾਮਲ ਹੋਸ ਕਦੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਕੈਪਟਨ ਦੀ ਨਵੀਂ ਪਾਰਟੀ ਜਾਂ ਮੋਰਚੇ ਦਾ ਭਾਜਪਾ ਨਾਲ ਗਠਜੋੜ ਹੋਵੇਗਾ, ਜੇਕਰ ਹੋਵੇਗਾ ਤਾਂ ਉਸਦਾ ਕੀ ਸਰੂਪ ਹੋਵੇਗਾ। ਮਾਹਿਰਾਂ ਮੁਤਾਬਕ ਕੈਪਟਨ ਦੀ ਬੇਸ਼ੱਕ ਹੀ ਭਾਜਪਾ ਆਗੂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਹੋਈ ਹੈ, ਪਰ ਉਨ੍ਹਾਂ ਦਾ ਭਾਜਪਾ ਦੇ ਨਾਲ ਖੁੱਲ੍ਹ ਕੇ ਜਾਣਾ ਆਸਾਨ ਨਹੀਂ ਹੈ। ਕਿਉਂਕਿ ਕਿਸਾਨ ਅੰਦੋਲਨ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਮਿਲਦਾ ਰਿਹਾ ਹੈ ਤੇ ਭਾਜਪਾ ਆਗੂ ਇਸ ਸਬੰਧੀ ਉਨ੍ਹਾਂ ‘ਤੇ ਦੋਸ਼ ਲਗਾਉਂਦੇ ਰਹੇ ਹਨ। ਪੰਜਾਬ ‘ਚ ਕਿਸਾਨ ਜਿਸ ਤਰ੍ਹਾਂ ਨਾਲ ਭਾਜਪਾ ਦਾ ਵਿਰੋਧ ਕਰਦੇ ਰਹੇ ਹਨ, ਉਸ ਕਾਰਨ ਸ਼ੱਕ ਹੈ ਕਿ ਕੈਪਟਨ ਵਰਗੇ ਸਿਆਸਤ ‘ਚ ਅਨੁਭਵੀ ਖਿਡਾਰੀ ਉਸ ਦੇ ਨਾਲ ਸਿੱਧੇ ਜਾਣ ਦਾ ਜੋਖ਼ਮ ਉਠਾਉਣਗੇ। ਅਜਿੇਹ ਵਿਚ ਸੂਰਤ ਇਹ ਵੀ ਹੋ ਸਕਦੀ ਹੈ ਕਿ ਕੈਪਟਨ ਦੀ ਅਹਿਮ ਭੂਮਿਕਾ ਨਾਲ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਸਮਝੌਤਾ ਹੋਵੇ ਤੇ ਫਿਰ ਕੈਪਟਨ ਤੇ ਭਾਜਪਾ ਦਾ ਗਠਜੋੜ ਬਣੇ।

ਇਸ ਦੇ ਨਾਲ ਹੀ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਕੈਪਟਨ ਦੇ ਸਮਰਥਕਾਂ ਸਬੰਧੀ ਕਿਆਸਬਾਜ਼ੀ ਜਾਰੀ ਹੈ। ਸਵਾਲ ਇਹ ਉੱਠਦਾ ਹੈ ਕਿ ਨਵੀਂ ਪਾਰਟੀ ਬਣਾਉਣ ‘ਤੇ ਕਿੰਨੇ ਕਾਂਗਰਸੀ ਆਗੂ ਉਨ੍ਹਾਂ ਦੇ ਨਾਲ ਜਾਣਗੇ। ਇਹ ਵੀ ਚਰਚਾ ਗਰਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ 80 ਕਾਂਗਰਸੀ ਵਿਧਾਇਕਾਂ ‘ਚੋਂ ਕਰੀਬ 2 ਦਰਜਨ ਵਿਧਾਇਕ ਹਨ। ਅਜਿਹੇ ਵਿਚ ਕੈਪਟਨ ਅਮਰਿੰਦਰ ਸਿੰਘ ਨਵੀਂ ਚਰਨਜੀਤ ਸਿੰਘ ਚੰਨੀ ਸਰਕਾਰ ਲਈ ਖ਼ਤਰਾ ਪੈਦਾ ਕਰ ਸਕਦੇ ਹਨ।

ਨਵੀਂ ਪਾਰਟੀ ਬਣਾਉਣ ‘ਤੇ ਅਗਲੇ ਹਫ਼ਤੇ ਤਕ ਫ਼ੈਸਲਾ ਲੈ ਸਕਦੇ ਹਨ ਕੈਪਟਨ

ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਹ 2 ਅਕਤੂਬਰ ਨੂੰ ਇਸਦਾ ਐਲਾਨ ਕਰ ਸਕਦੇ ਹਨ ਪਰ ਅਜਿਹਾ ਹੋਇਆ ਨਹੀਂ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵੀਂ ਪਾਰਟੀ ਦੇ ਗਠਨ ਦਾ ਫ਼ੈਸਲਾ ਅਗਲੇ ਹਫ਼ਤੇ ਤਕ ਟਾਲ ਦਿੱਤਾ ਹੈ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਪਣੀ ਨਵੀਂ ਪਾਰਟੀ ਲਈ ਉਨ੍ਹਾਂ ਦੋ-ਤਿੰਨ ਨਾਵਾਂ ‘ਤੇ ਵਿਚਾਰ ਕੀਤਾ ਹੈ। ਇਨ੍ਹਾਂ ਵਿਚੋਂ ਨਵੀਂ ਪਾਰਟੀ ਦਾ ਨਾਂ ‘ਪੰਜਾਬ ਵਿਕਾਸ ਪਾਰਟੀ’ ਤੈਅ ਕੀਤਾ ਗਿਆ ਹੈ, ਪਰ ਫਿਲਹਾਲ ਇਸ ਨਾਮ ਨੂੰ ਸਬੰਧੀ ਆਖ਼ਰੀ ਫ਼ੈਸਲਾ ਲੈਣਾ ਬਾਕੀ ਹੈ।

Vinkmag ad
Share Our Daily Posts

News Desk

Read Previous

ਦੋ ਮੰਤਰਾਲਿਆਂ ‘ਚ ਵੰਡਿਆ ‘ਕਮਾਊ ਪੁੱਤ’ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ, ਪੰਜਾਬ ‘ਚ ਅਧਿਕਾਰੀ ਕਰ ਰਹੇ ਸਖ਼ਤ ਵਿਰੋਧ

Read Next

ਨਵਜੋਤ ਸਿੱਧੂ ਦੇ ਟਵੀਟ ‘ਤੇ ਮੁੱਖ ਮੰਤਰੀ ਚੰਨੀ ਦਾ ਆਇਆ ਵੱਡਾ ਬਿਆਨ; ਕਿਹਾ- ਆਪਣਾ ਕੰਮ ਕਰੋ ਤੇ…