15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਜਲੰਧਰ : ਡੀ. ਏ. ਵੀ. ਰੋਡ ਅਧੀਨ ਆਉਂਦੀ ਸੂਰਿਆ ਵਿਹਾਰ ਕਾਲੋਨੀ 12 ਬੱਚਿਆਂ ਨੂੰ ਟਾਫ਼ੀ ਦਾ ਲਾਲਚ ਦੇ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਸੂਰਿਆ ਵਿਹਾਰ ਕਾਲੋਨੀ ਨੇੜੇ ਬੀਤੀ ਰਾਤ ਦੋ ਮੁੰਡੇ ਆਏ ਅਤੇ ਸੁਸਾਇਟੀ ’ਚ ਖੇਡ ਰਹੇ 12 ਬੱਚਿਆਂ ਨੂੰ ਟਾਫ਼ੀ ਦਾ ਲਾਲਚ ਦੇ ਕੇ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਬੱਚੇ ਉਨ੍ਹਾਂ ਕੋਲ ਨਹੀਂ ਆਏ ਤਾਂ ਬੱਚਿਆਂ ਨੂੰ ਚਾਕੂ ਵਿਖਾ ਕੇ ਡਰਾਇਆ ਅਤੇ ਧਮਕਾਉਂਦੇ ਹੋਏ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।
