Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 1, 2026

ਵਿਗੜਿਆ ਰਸੋਈ ਦਾ ਬਜਟ : ਟਮਾਟਰ, ਪਿਆਜ਼ ਤੇ ਮਟਰ ਤੋਂ ਬਾਅਦ ਸਾਰੀਆਂ ਸਬਜ਼ੀਆਂ ਦੇ ਭਾਅ ਵਧੇ

ਜਲੰਧਰ : ਸਬਜ਼ੀਆਂ ਦੇ ਭਾਅ ’ਚ ਭਾਰੀ ਵਾਧੇ ਨੇ ਲੋਕਾਂ ਦੀ ਰਸੋਈ ਦਾ ਬਜਟ ਹਿਟਾ ਕੇ ਰੱਖ ਦਿੱਤਾ ਹੈ। ਭਾਅ ’ਚ ਜਲਦ ਗਿਰਾਵਟ ਨਾ ਹੋਈ ਤਾਂ ਤਿਉਹਾਰਾਂ ਦੀ ਖ਼ਰੀਦਦਾਰੀ ਵੀ ਪ੍ਰਭਾਵਿਤ ਹੋ ਸਕਦੀ ਹੈ। ਸਬਜ਼ੀ ਮੰਡੀ ’ਚ ਟਮਾਟਰ, ਪਿਆਜ਼ ਅਤੇ ਮਟਰ ਤੋਂ ਬਾਅਦ ਲਗਪਗ ਸਾਰੀਆਂ ਸਬਜ਼ੀਆਂ ਨੇ ਲੋਕਾਂ ਦੀਆਂ ਅੱਖਾਂ ’ਚੋਂ ਹੰਝੂ ਕਢਾ ਦਿੱਤੇ ਹਨ। ਸਬਜ਼ੀਆਂ ਦੇ ਰੇਟ ’ਚ ਵਾਧਾ ਕੁਝ ਦਿਨਾਂ ’ਚ ਹੀ ਹੋਇਆ ਹੈ। ਮਾਹਰਾਂ ਦੀ ਮੰਨੀਏ ਤਾਂ ਮਟਰ ਅਤੇ ਟਮਾਟਰ ਨੂੰ ਛੱਡ ਕੇ 20 ਦਿਨਾਂ ਬਾਅਦ ਹੋਰ ਸਬਜ਼ੀਆਂ ਦੇ ਭਾਅ ਘੱਟ ਹੋ ਸਕਦੇ ਹਨ। ਕਾਰਨ ਪੰਜਾਬ ਦੇ ਵਪਾਰੀਆਂ ਨੇ ਮਹਾਰਾਸ਼ਟਰ ਤੋਂ ਮੰਗਵਾਏ ਜਾ ਰਹੇ ਪਿਆਜ਼ ਦੇ ਭਾਅ ’ਚ ਭਾਰੀ ਉਛਾਲ ਤੋਂ ਬਾਅਦ ਅਫ਼ਗਾਨਿਸਤਾਨ ਦਾ ਰੁਖ਼ ਕੀਤਾ ਹੈ। ਸਭ ਕੁਝ ਠੀਕ ਰਿਹਾ ਤਾਂ ਅਗਲੇ ਹਫ਼ਤੇ ਅਫ਼ਗਾਨਿਸਤਾਨ ਤੋਂ ਪਿਆਜ਼ ਦੀ ਭਾਰੀ ਆਮਦ ਮੰਡੀਆਂ ’ਚ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਪਿਆਜ਼ ਦੇ ਰੇਟ ’ਚ ਗਿਰਾਵਟ ਹੋਣੀ ਤੈਅ ਹੈ।

ਦਰਅਸਲ, ਸਤੰਬਰ ਦੇ ਮੱਧ ਤੋਂ ਲੈ ਕੇ ਹਾਲੇ ਤਕ ਜ਼ਿਆਦਾਤਰ ਸਬਜ਼ੀਆਂ ਦੇ ਭਾਅ ’ਚ ਦੁੱਗਣੇ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਟਮਾਟਰ ਤੋਂ ਲੈ ਕੇ ਪਿਆਜ਼ ਅਤੇ ਅਦਰਕ ਤੋਂ ਲੈ ਕੇ ਲੱਸਣ ਤਕ ਦਾ ਰੇਟਾਂ ’ਚ ਭਾਰੀ ਵਾਧੇ ਨੇ ਭਾਜੀ ਜਾ ਸਵਾਦ ਫਿੱਕਾ ਕਰਕੇ ਰੱਖ ਦਿੱਤਾ ਹੈ ਤਾਂ ਲੋਕਾਂ ਦੇ ਰਸੋਈ ਦਾ ਬਜਟ ਵੀ ਹਿੱਲ ਗਿਆ ਹੈ।

ਬੇਮੌਸਮੀ ਬਾਰਿਸ਼ ਕਾਰਨ ਪ੍ਰਭਾਵਿਤ ਹੋਈ ਸਬਜ਼ੀਆਂ ਦੀ ਫਸਲ਼ 

ਇਸ ਬਾਰੇ ਸਬਜ਼ੀ ਦੇ ਥੋਕ ਕਾਰੋਬਾਰੀ ਅਜੈ ਬਜਾਜ ਦੱਸਦੇ ਹਨ ਕਿ ਮੌਨਸੂਨ ਸੀਜ਼ਨ ਤੋਂ ਬਾਅਦ ਬੇਮੌਸਮੀ ਬਾਰਿਸ਼ ਅਤੇ ਤੇਜ਼ ਤੂਫ਼ਾਨ ਦੇ ਚੱਲਦਿਆਂ ਸਬਜ਼ੀਆਂ ਦੀ ਫਸਲ਼ ਪ੍ਰਭਾਵਿਤ ਹੋਈ ਹੈ। ਲੋਕਲ ’ਚ ਜੋ ਸਬਜ਼ੀ ਲਗਪਗ ਪੱਕਣ ਲਈ ਤਿਆਰ ਸੀ ਉਹ ਬਾਰਿਸ਼ ਤੇ ਤੇਜ਼ ਤੂਫ਼ਾਨ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਇਸਦਾ ਅਸਰ ਖ਼ਾਸ ਕਰਕੇ ਟਮਾਟਰ ’ਤੇ ਪਿਆ ਹੈ। ਲੋਕਲ ਟਮਾਟਰ ਦਾ ਵਿਕੱਲਪ ਨਾ ਹੋਣ ਦੇ ਚੱਲਦਿਆਂ ਹੋਰ ਸੂਬਿਾਂ ਤੋਂ ਮਾਲ ਮੰਗਵਾਉਣ ਕਾਰਨ ਫਿਲਹਾਲ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਹੋਵੇਗੀ।

ਹਿਮਾਚਲ ਤੋਂ ਮੰਗਵਾਈਆਂ ਜਾ ਰਹੀਆਂ ਸਬਜ਼ੀਆਂ, ਵੱਧ ਰਿਹੈ ਖ਼ਰਚ

ਇਸ ਬਾਰੇ ਸਬਜ਼ੀਆਂ ਦੇ ਥੋਕ ਵਿਕਰੇਤਾ ਮਹਿੰਦਰ ਸਿੰਘ ਦੱਸਦੇ ਹਨ ਕਿ ਲੋਕਲ ਫਸਲ਼ ਸਬਜ਼ੀਆਂ ਦੀ ਲੋਕਲ ਫਸਲ਼ ਬੇਮੌਸਮ ਬਾਰਿਸ਼ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸਦੇ ਚੱਲਦਿਆਂ ਜ਼ਿਆਦਾਤਰ ਸਬਜ਼ੀਆਂ ਹਿਮਾਚਲ ਤੋਂ ਮੰਗਵਾਈਆਂ ਜਾ ਰਹੀਆਂ ਹਨ, ਜਿਸ ’ਚ ਟਮਾਟਰ ਹਿਮਾਚਲ ਦੇ ਸੋਲਨ ਤੋਂ ਖ਼ਰੀਦਿਆ ਜਾ ਰਿਹਾ ਹੈ। ਇਸ ਦੌਰਾਨ ਆਵਾਜਾਈ ਖ਼ਰਚ ਤੇ ਵਿਕਰੀ ਦੌਰਾਨ ਪੜ੍ਹਨ ਵਾਲੇ ਹੋਰ ਖ਼ਰਚਿਆਂ ਦੇ ਚੱਲਦਿਆਂ ਸਾਰੀਆਂ ਸਬਜ਼ੀਆਂ ਮਹਿੰਗੀਆਂ ਹੋ ਚੁੱਕੀਆਂ ਹਨ।

ਅਗਲੇ 20 ਦਿਨਾਂ ’ਚ ਮਿਲ ਸਕਦੀ ਹੈ ਕੁਝ ਰਾਹਤ

ਪਿਆਜ਼ ਦੀ ਸਪਲਾਈ ਕਰਨ ਲਈ ਅਫ਼ਗਾਨਿਸਤਾਨ ਤੋਂ ਅਗਲੇ ਹਫ਼ਤੇ ਮਾਲ ਦੀ ਆਮਦ ਦੀ ਸੰਭਾਵਨਾ ਹੈ। ਇਸੀ ਤਰ੍ਹਾਂ ਸੀਜ਼ਨ ਦੀਆਂ ਕਈ ਸਬਜ਼ੀਆਂ ਕਰੀਬ 20 ਦਿਨ ਬਾਅਦ ਤਿਆਰ ਹੋ ਜਾਣਕਾਰੀਆਂ। ਜਿਸਤੋਂ ਬਾਅਦ ਭਾਅ ’ਚ ਗਿਰਾਵਟ ਦੀ ਸੰਭਾਵਨਾ ਹੈ।

ਸਤੰਬਰ ਦੇ ਮੱਧ ਤੋਂ ਲੈ ਕੇ ਹੁਣ ਤਕ ਭਾਅ ’ਚ ਅੰਤਰ (ਪ੍ਰਤੀ ਕਿੱਲੋ)

ਸਬਜ਼ੀ ਪਹਿਲਾਂ ਹੁਣ 

ਟਮਾਟਰ 20 ਰੁਪਏ 60 ਰੁਪਏ

ਮਟਰ 60 ਰੁਪਏ 130 ਰੁਪਏ

ਸ਼ਿਮਲਾ ਮਿਰਚ 60 ਰੁਪਏ 80 ਰੁਪਏ

ਗਾਜਰ 30 ਰੁਪਏ 40 ਰੁਪਏ

ਖੀਰਾ 30 ਰੁਪਏ 60 ਰੁਪਏ

ਫਲੀਆਂ 40 ਰੁਪਏ 80 ਰੁਪਏ

ਪਿਆਜ਼ 20 ਰੁਪਏ 35 ਤੋਂ 40 ਰੁਪਏ

ਬੈਂਗਣ 30 ਰੁਪਏ 60 ਰੁਪਏ

ਤੌਰੀ 30 ਰੁਪਏ 40 ਰੁਪਏ

ਭਿੰਡੀ 30 ਰੁਪਏ 50 ਰੁਪਏ

Vinkmag ad
Share Our Daily Posts

News Desk

Read Previous

ਹੈਰੋਇਨ ਤੇ 24 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ, ਗ੍ਰਿਫ਼ਤਾਰ

Read Next

ਜ਼ਮੀਨੀ ਝਗੜੇ ‘ਚ ਜਾਨੋਂ ਮਾਰਨ ਦੀ ਨੀਅਤ ਨਾਲ ਪੁੱਤ ਨੇ ਪਿਓ ਦੇ ਸਿਰ ‘ਚ ਮਾਰਿਆ ਦਾਤ, ਗੰਭੀਰ ਜ਼ਖ਼ਮੀ, ਦੋਸ਼ੀ ‘ਤੇ ਮਾਮਲਾ ਦਰਜ