LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ
ਨਵਾਂਸ਼ਹਿਰ : ਜ਼ਮੀਨ ਦੀ ਵੰਡ ਸਬੰਧੀ ਹੋਏ ਘਰੇਲੂ ਝਗੜੇ ’ਚ ਪੁੱਤ ਵੱਲੋਂ ਪਿਓ ’ਤੇ ਹਮਲਾ ਕੀਤਾ ਗਿਆ ਹੈ। ਪੁਲਿਸ ਥਾਣਾ ਔੜ ਵਿਖੇ ਦਰਜ ਬਿਆਨਾਂ ਅਨੁਸਾਰ ਕੁਲਵੀਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੁਹਾਰਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ। ਜਿਨ੍ਹਾਂ ਵਿਚੋਂ ਵੱਡਾ ਲੜਕਾ ਰਵਿੰਦਰ ਸਿੰਘ ਜਿਹੜਾ ਆਪਣੀ ਪਤਨੀ ਨਾਲ ਵਿਦੇਸ਼ ਆਸਟ੍ਰੇਲੀਆ ਰਹਿੰਦਾ ਸੀ ਹੁਣ ਕਰੀਬ ਤਿੰਨ ਸਾਲਾਂ ਤੋਂ ਪਿੰਡ ਬੁਹਾਰਾ ਵਿਖੇ ਹੀ ਰਹਿ ਰਿਹਾ ਹੈ। ਰਵਿੰਦਰ ਸਿੰਘ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਆਪਣੇ ਪਿਤਾ ਨਾਲ ਲੜਾਈ ਝਗੜਾ ਚਲਦਾ ਰਹਿੰਦਾ ਹੈ। ਬੀਤੇ ਦਿੰਨੀ ਕੁਲਵੀਰ ਸਿੰਘ ਪਿੰਡ ਸੋਢੀਆਂ ਵਿਖੇ ਆਪਣੀ ਜ਼ਮੀਨ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਉਸ ਲੜਕੇ ਨੇ ਰਸਤੇ ਵਿਚ ਹੀ ਉਸ ਨੂੰ ਘੇਰ ਕੇ ਜਾਨੋ ਮਾਰਨ ਦੀ ਨੀਅਤ ਨਾਲ ਹੱਥ ਵਿਚ ਫੜੇ ਦਾਤ ਨਾਲ ਉਸ ’ਤੇ ਹਮਲਾ ਕਰ ਦਿੱਤਾ। ਜਿਸ ਨਾਲ ਬਿਆਨ ਕਰਤਾ ਗੰਭੀਰ ਜ਼ਖਮੀ ਹੋ ਗਿਆ। ਰੌਲਾ ਸੁਣ ਕੇ ਲੋਕ ਹੋਏ ਲੋਕਾਂ ਨੇ ਕੁਲਵੀਰ ਸਿੰਘ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਏੇਐੱਸਆਈ ਹਰਜਿੰਦਰ ਸਿੰਘ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਮੁਲਜ਼ਮ ਰਵਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਗਿ੍ਰਫ਼ਤਾਰੀ ਹਾਲੇ ਬਾਕੀ ਹੈ।
