Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਕੱਚੇ ਅਧਿਆਪਕਾਂ ਨੇ ਦਿੱਤੀ ਚਿਤਾਵਨੀ, ਦੁਸਹਿਰੇ ਵਾਲੇ ਦਿਨ ਕਰਨਗੇ CM ਚੰਨੀ ਦੇ ਘਰ ਦਾ ਘਿਰਾਓ

ਮੋਗਾ : ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਦੁਸਹਿਰੇ ਵਾਲੇ ਦਿਨ ਆਰਥਿਕ ਮਾਨਸਿਕ ਗੁਲਾਮੀ ਰੂਪੀ ਰਾਵਨ ਦਾ ਅੰਤ ਕਰਨ ਲਈ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ 15 ਅਕਤੂਬਰ ਨੂੰ ਖਰੜ ਵਿਖੇ ਦੁਸਹਿਰੇ ਵਾਲੇ ਦਿਨ ਸੜਕਾ ਜਾਮ ਕਰਕੇ ਪੰਜਾਬ ਸਰਕਾਰ ਦੇ ਰਾਵਨ ਰੂਪੀ ਪੁਤਲੇ ਫੂਕੇ ਜਾਣਗੇ ਤੇ ਕੱਚੇ ਅਧਿਆਪਕਾਂ ਵੱਲੋ ਸੂਬਾ ਪੱਧਰੀ ਰੈਲੀ ਕਰਕੇ ਮੌਕੇ ਤੇ ਪੱਕਾ ਧਰਨਾ ਲਾਇਆ ਜਾਵੇਗਾ। ਇਸ ਸਮੇਂ ਪੂਰੇ ਪੰਜਾਬ ਤੋਂ ਕੱਚੇ ਅਧਿਆਪਕ ਸਿਰ ‘ਤੇ ਕਫ਼ਨ ਬੰਨ੍ਹ ਕੇ ਆਉਣਗੇ। ਪੇਪਰ ਦੀ ਤਰੀਕ ਲੈਣ ਸਮੇਤ ਹੋਰ ਮੰਗਾਂ ਦਾ ਪੁਖਤਾ ਹੱਲ ਕਰਵਾ ਕੇ ਹੀ ਵਾਪਸ ਪਤਰਨਗੇ।

ਲੰਮੇ ਸਮੇਂ ਤੋਂ ਆਰਥਿਕ ਸ਼ੋਸਣ ਦਾ ਸ਼ਿਕਾਰ ਅਧਿਆਪਕ 118 ਦਿਨ ਤੋਂ ਮੁਹਾਲੀ ਪੱਕਾ ਮੋਰਚਾ ਲਾਈ ਬੈਠੇ ਅੱਕੇ ਹੋਏ ਕੁਝ ਵੀ ਕਰਨ ਨੂੰ ਤਿਆਰ ਹਨ। ਗੁਪਤ ਐਕਸ਼ਨ ਵੀ ਉਲੀਕੇ ਜਾਣਗੇ। ਪ੍ਰੀ-ਪ੍ਰਾਇਮਰੀ ਪੋਸਟ ਦੇ ਪੇਪਰ ਦੀ ਮਿਤੀ ਜਲਦ ਜਾਰੀ ਕੀਤੀ ਜਾਵੇ, ਪੇਪਰ ਲੈ ਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ,ਕਿਉਕਿ 7 ਜੁਲਾਈ ਨੂੰ ਕੀਤੇ ਸਮਝੌਤੇ ਨੂੰ ਤਿੰਨ ਮਹੀਨੇ ਬੀਤਣ ਉਪਰੰਤ ਵੀ ਭਰਤੀ ਮੁਕੰਮਲ ਨਹੀ ਕੀਤੀ ਗਈ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਲਦ ਤੋੰ ਜਲਦ ਸਾਡੀਆ ਮੰਗਾਂ ਮੰਨੀਆ ਜਾਣ ਤੇ ਕੱਚੇ ਅਧਿਆਪਕਾ ਲਈ 5000 ਹੋਰ ਯੋਗ ਪੋਸਟਾ ਜਾਰੀ ਕੀਤੀਆ ਜਾਣ ਅਤੇ 8393 ਭਰਤੀ ਦੀ ਪ੍ਰਕਿਰਿਆ ਤੇਜ ਕਰਕੇ ਭਰਤੀ ਮੁਕੰਮਲ ਕੀਤੀ ਜਾਵੇ। ਬਾਕੀ ਰਹਿੰਦੇ ਕੱਚੇ ਅਧਿਆਪਕਾਂ ਦੇ ਪੱਕੇ ਰੁਜ਼ਗਾਰ ਲਈ ਜਲਦੀ ਨਵੀਂ ਪਾਲਸੀ ਲਾਗੂ ਕੀਤੀ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਗੁਰਜੀਤ ਸਿੰਘ ਬਲਜੀਤ ਸਿੰਘ ਸੁਖਦਰਸ਼ਨ ਸਿੰਘ ਬਲਰਾਜ ਸਿੰਘ ਹਰਦੇਵ ਸਿੰਘ ਮੇਘ ਸਿੰਘ ਸੁਖਪਾਲ ਸਿੰਘ ਸਵਰਨ ਸਿੰਘ ਮਨਜਿੰਦਰ ਸਿੰਘ ਰਜਿੰਦਰ ਸਿੰਘ ਸੁਖਵਿੰਦਰ ਕੌਰ, ਸਰਬਜੀਤ ਕਿਰਨਦੀਪ ਗਗਨਦੀਪ, ਜਸਵੀਰ ਸੰਦੀਪ ਗੁਰਜੀਤ ਹਰਪ੍ਰੀਤ ਸਿਮਰਨ ਨਪਿੰਦਰਪਾਲ ਕੌਰ ਆਦਿ ਹਾਜਰ ਸਨ।

 

 

Vinkmag ad
Share Our Daily Posts

News Desk

Read Previous

ਬਿਜਲੀ ਸੰਕਟ ਤੋਂ ਭੜਕੇ ਕਿਸਾਨਾਂ ਦਾ ਪੀਏਪੀ ਚੌਕ ਧਰਨਾ, ਸਰਕਾਰ ਵਿਰੁੱਧ ਕਰ ਰਹੇ ਰੋਸ ਪ੍ਰਗਟਾਵਾ

Read Next

ਪਚਰੰਗਾ ਨੇੜੇ ਦਰਦਨਾਕ ਸੜਕੀ ਹਾਦਸੇ ‘ਚ 4 ਸਾਲਾ ਲੜਕੀ ਦੀ ਮੌਤ, ਮਾਂ ਤੇ ਮਾਮਾ ਗੰਭੀਰ ਜ਼ਖ਼ਮੀ