Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 20, 2026

ਪਚਰੰਗਾ ਨੇੜੇ ਦਰਦਨਾਕ ਸੜਕੀ ਹਾਦਸੇ ‘ਚ 4 ਸਾਲਾ ਲੜਕੀ ਦੀ ਮੌਤ, ਮਾਂ ਤੇ ਮਾਮਾ ਗੰਭੀਰ ਜ਼ਖ਼ਮੀ

ਭੋਗਪੁਰ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਪਚਰੰਗਾ ਨਜ਼ਦੀਕ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ 4 ਸਾਲਾ ਬੱਚੀ ਦੀ ਮੌਤ ਅਤੇ 2 ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ, ਮੋਟਰਸਾਈਕਲ ਸਵਾਰ ਮਾਂ-ਬੇਟੀ ਆਪਣੇ ਮਾਮੇ ਨਾਲ ਜਲੰਧਰ ਖਾਂਬੜਾ ਚਰਚ ਤੋਂ ਵਾਪਸ ਆਪਣੇ ਪਿੰਡ ਭੁਲੱਥ ਜ਼ਿਲ੍ਹਾਂ ਕਪੂਰਥਲਾ ਨੂੰ ਵਾਪਸ ਜਾ ਰਹੇ ਹਨ। ਜਦੋਂ ਹਾਈਵੇਅ ’ਤੇ ਪਚਰੰਗਾ ਨੇੜਲੇ ਪੰਪ ਕੋਲ ਪੁੱਜੇ ਤਾਂ ਪਿਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰਾਲੇ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਭਿਆਨਕ ਟੱਕਰ ਹੋਣ ਕਰਕੇ 4 ਸਾਲਾ ਲੜਕੀ ਦੀ ਟਰਾਲੇ ਥੱਲੇ ਆਉਣ ਕਰਕੇ ਮੌਕੇ ਤੇ ਮੌਤ ਹੋ ਗਈ ।

ਹਾਦਸੇ ਦੀ ਸੂਚਨਾ ਮਿਲਣ ਤੇ ਸਥਾਨਕ ਪਿੰਡ ਵਾਸੀਆਂ, ਹਾਈਵੇਅ ਪੁਲਿਸ ਐਂਬੂਲੈਂਸ ਤੇ ਪਚਰੰਗਾ ਚੌਕੀ ਦੇ ਇੰਚਾਰਜ ਬਿਸਮਨ ਸਿੰਘ ਸ਼ਾਹੀ ਹਾਦਸੇ ਵਾਲੀ ਥਾਂ ‘ਤੇ ਪੁੱਜੇ ਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਦੇਣ ਲਈ ਭੋਗਪੁਰ ਨਿੱਜੀ ਹਸਪਤਾਲ ਲੈ ਕੇ ਆਏ ।

ਮ੍ਰਿਤਕ ਲੜਕੀ ਦੀ ਪਹਿਚਾਣ ਮੰਨੂ ਪੁੱਤਰੀ ਅੰਨੂ ਵਾਸੀ ਪਿੰਡ ਭੁਲੱਥ ਤੇ ਜ਼ਖ਼ਮੀਆਂ ਦੀ ਪਹਿਚਾਣ ਅੰਨੂ ਪੁੱਤਰੀ ਦਿਆਨੰਦ ਵਾਸੀ ਪਿੰਡ ਭੁਲੱਥ ਤੇ ਸੰਦੀਪ ਸਿੰਘ ਪੁੱਤਰ ਦਿਆਨੰਦ ਵਾਸੀ ਪਿੰਡ ਢਿੱਲਵਾਂ ਵਜੋਂ ਹੋਈ ਹੈ । ਪੁਲਿਸ ਚੌਕੀ ਪਚਰੰਗਾ ਦੇ ਇੰਚਾਰਜ ਬਿਸਮਨ ਸਿੰਘ ਸ਼ਾਹੀ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਟਰਾਲਾ ਚਾਲਕ ਹਾਦਸੇ ਵਾਲੀ ਜਗਾਹ ਤੋਂ ਥੋੜ੍ਹੀ ਦੂਰ ਟਰਾਲਾ ਖੜ੍ਹਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਅਤੇ ਪੁਲਿਸ ਵੱਲੋਂ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ।

ਖਾਂਬੜਾ ਚਰਚ ਤੋਂ ਵਾਪਸ ਪਿੰਡ ਨੂੰ ਜਾ ਰਿਹਾ ਸੀ ਪੀੜਤ ਪਰਿਵਾਰ

ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੁਲੱਥ ਦਾ ਵਸਨੀਕ ਹੈ । ਮੋਟਰਸਾਈਕਲ ਚਾਲਕ ਆਪਣੀ ਭੈਣ ਤੇ ਭਾਣਜੀ ਨਾਲ ਜਲੰਧਰ ਸਥਿਤ ਖਾਂਬੜਾ ਚਰਚ ਤੋਂ ਹਾਜ਼ਰੀ ਲਗਾ ਕੇ ਵਾਪਸ ਜਾ ਰਿਹਾ ਸੀ ।

Vinkmag ad
Share Our Daily Posts

News Desk

Read Previous

ਕੱਚੇ ਅਧਿਆਪਕਾਂ ਨੇ ਦਿੱਤੀ ਚਿਤਾਵਨੀ, ਦੁਸਹਿਰੇ ਵਾਲੇ ਦਿਨ ਕਰਨਗੇ CM ਚੰਨੀ ਦੇ ਘਰ ਦਾ ਘਿਰਾਓ

Read Next

ਵੱਡੇ ਗੈਸ ਸਲੰਡਰਾਂ ਤੋਂ ਪਲਟੀ ਮਾਰ ਕੇ ਤਿਆਰ ਕਰਦਾ ਸੀ ਛੋਟੇ ਸਿਲੰਡਰ, ਲੋਕਾਂ ਦੀ ਜਾਨ ਖ਼ਤਰੇ ‘ਚ ਪਾਉਣ ਦਾ ਮੁਲਜ਼ਮ ਗ੍ਰਿਫ਼ਤਾਰ