Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

October 2, 2026

ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ, ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਜੇਐੱਨਐੱਨ, ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ਵਰਗੇ ਰੁਝੇਵਿਆਂ ਵਾਲੇ ਇਲਾਕੇ ਵਿਚ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਲੁੱਟ ਕੇ ਲੈ ਗਏ। ਹੰਬੜਾਂ ਵੱਲੋਂ ਗਲਤ ਦਿਸ਼ਾ ’ਤੇ ਮੋਟਰਸਾਈਕਲ ’ਤੇ ਆਏ ਬਦਮਾਸ਼ਾਂ ਨੇ 5 ਮਿੰਟਾਂ ’ਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਸੇ ਦਿਸ਼ਾ ਵੱਲ ਫ਼ਰਾਰ ਹੋ ਗਏ। ਲੁੱਟ ਦਾ ਪਤਾ ਚੱਲਦੇ ਹੀ ਏਡੀਸੀਪੀ ਸਮੀਰ ਵਰਮਾ, ਏਡੀਸੀਪੀ ਰੁਪਿੰਦਰ ਭੱਟੀ, ਤਲਵਿੰਦਰ ਗਿੱਲ, ਥਾਣਾ ਹੈਬੋਵਾਲ ਇੰਚਾਰਜ ਨੀਰਜ ਚੌਧਰੀ, ਥਾਣਾ ਪੀਏਯੂ ਇੰਚਾਰਜ ਜਸਕੰਵਲ ਸਿੰਘ, ਸੀਆਈਏ ਤੇ ਫੋਰੈਂਸਿਕ ਲੈਬ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ।

ਪੁਲਿਸ ਨੂੰ ਦਿੱਤੇ ਬਿਆਨ ’ਚ ਦੇਵ ਨਗਰ ਵਾਸੀ ਕਿਰਨ ਦੇਵ ਵਰਮਾ ਨੇ ਦੱਸਿਆ ਕਿ ਸ੍ਰੀ ਰਾਮ ਸ਼੍ਰਣਮ ਨੇੜੇ ਸਥਿਤ ਬਾਬਾ ਮਾਰਕੀਟ ’ਚ ਉਨ੍ਹਾਂ ਦੀ ਸਤਿਗੁਰੂ ਜਿਊਲਰ ਦੇ ਨਾਂ ਦੀ ਦੁਕਾਨ ਹੈ। ਮੰਗਲਵਾਰ ਨੂੰ ਉਹ ਆਪਣੀ ਗੱਦੀ ਛੱਡ ਕੇ ਪਿੱਛੇ ਵਾਲੀ ਸੀਟ ’ਤੇ ਬੈਠ ਕੇ ਗਹਿਣਿਆਂ ਦੀ ਮੁਰੰਮਤ ਕਰ ਰਹੇ ਸਨ। ਇਸੇ ਦੌਰਾਨ ਦੋ ਪੱਗੜੀਧਾਰੀ ਨੌਜਵਾਨ ਦੁਕਾਨ ’ਚ ਆਏ। ਉਨ੍ਹਾਂ ’ਚੋਂ ਇਕ ਕੋਲ ਪਿਸਤੌਲ ਸੀ। ਉਸ ਨੇ ਆਉਂਦੇ ਹੀ ਪਿਸਤੌਲ ਉਸ ਦੀ ਕਨਪਟੀ ’ਤੇ ਰੱਖ ਦਿੱਤਾ। ਦੂਸਰੇ ਨੇ ਕਾਊਂਟਰ ’ਚ ਪਏ ਗਹਿਣਿਆਂ ਨੂੰ ਕੱਢ ਕੇ ਆਪਣੇ ਬੈਗ ’ਚ ਭਰਨਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਦੁਕਾਨ ਦੇ ਮੰਦਰ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਵੀ ਚੁੱਕ ਕੇ ਬੈਗ ਵਿਚ ਭਰ ਲਈ। ਉਨ੍ਹਾਂ ਦਾ ਤੀਸਰਾ ਸਾਥੀ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਰਿਹਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ 9.02 ਵਜੇ ਕਿਰਨ ਵਰਮਾ ਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨਾਲ ਲੁੱਟ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਹਨ। ਇਸ ਲਈ ਪੁਲਿਸ ਹੁਣ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਜਾਂਚ ਰਹੀ ਹੈ। ਪੁਲਿਸ ਨੇ ਦੁਕਾਨਦਾਰ ਅਤੇ ਬਾਅਦ ਵਿਚ ਆਏ ਉਸ ਦੇ ਪੁੱਤਰ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਦਵਾਈ ਦੀ ਗੈਸ ਚੜ੍ਹਨ ਕਾਰਨ ਵਰਕਰ ਦੀ ਹਾਲਤ ਵਿਗੜੀ, ਫੈਕਟਰੀ ਵਾਲਿਆਂ ਤੋਂ ਲਗਾਈ ਇਲਾਜ ਦੀ ਗੁਹਾਰ

Read Next

ਵਿਆਹ ਸਮਾਰੋਹ ਬਣਿਆ ਜੰਗ ਦਾ ਮੈਦਾਨ, ਪੁਲਿਸ ਤੇ ਸਿਆਸੀ ਆਗੂਆਂ ਦੀ ਮੌਜੂਦਗੀ ‘ਚ ਦੋ ਧਿਰਾਂ ‘ਚ ਫਾਇਰਿੰਗ, 4 ਵਿਅਕਤੀ ਜ਼ਖ਼ਮੀ