Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਵਿਆਹ ਸਮਾਰੋਹ ਬਣਿਆ ਜੰਗ ਦਾ ਮੈਦਾਨ, ਪੁਲਿਸ ਤੇ ਸਿਆਸੀ ਆਗੂਆਂ ਦੀ ਮੌਜੂਦਗੀ ‘ਚ ਦੋ ਧਿਰਾਂ ‘ਚ ਫਾਇਰਿੰਗ, 4 ਵਿਅਕਤੀ ਜ਼ਖ਼ਮੀ

ਲੁਧਿਆਣਾ : ਪੱਖੋਵਾਲ ਰੋਡ ਦੇ ਇੱਕ ਮੈਰਿਜ ਪੈਲੇਸ ਵਿਚ ਚੱਲ ਰਹੇ ਵਿਆਹ ਸਮਾਰੋਹ ਵਿਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਡਾਂਸ ਫਲੋਰ ਤੇ ਨੱਚਦੇ ਹੋਏ ਦੋ ਧਿਰਾਂ ਨੇ ਇਕ ਦੂਜੇ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਖੂਨੀ ਝੜਪ ਦੇ ਦੌਰਾਨ 4 ਵਿਅਕਤੀ ਫੱਟੜ ਹੋ ਗਏ । ਜਿਨ੍ਹਾਂ ਨੂੰ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ । ਕਾਬਲੇਗੌਰ ਹੈ ਕਿ ਇਸ ਵਿਆਹ ਸਮਾਰੋਹ ਵਿਚ ਬਹੁਤ ਸਾਰੇ ਰਾਜਨੀਤਕ ਨੇਤਾ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ । ਸੂਤਰਾਂ ਦਾ ਕਹਿਣਾ ਹੈ ਕਿ ਇਸ ਝਗੜੇ ਤੋਂ ਬਾਅਦ ਉਹ ਤੁਰੰਤ ਮੌਕੇ ਤੋਂ ਚਲੇ ਗਏ ।ਜ਼ਖ਼ਮੀਆਂ ਦੀ ਪਛਾਣ ਬਾਬਾ ਥਾਨ ਸਿੰਘ ਚੌਕ ਦੇ ਵਾਸੀ ਮਨਪ੍ਰੀਤ ਸਿੰਘ ਉਰਫ ਮਨੀ ,ਸਰਬਜੋਤ ਸਿੰਘ ਮੰਗੀ ,ਇਕ ਧੜੇ ਦੇ ਸਰਬਜੀਤ ਸਿੰਘ ਲੱਕੀ ਅਤੇ ਦੂਸਰੇ ਧੜੇ ਦੇ ਸਿਮਰਨ ਬਿੰਦਰਾ ਵਜੋਂ ਹੋਈ ਹੈ ।ਇਸ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਲਵੀਸ਼ ਓਬਰਾਏ, ਬੋਨੀ ਓਬਰਾਏ, ਸਿਮਰਨ ਬਿੰਦਰਾ, ਗੁਰਪ੍ਰੀਤ ਬਿੰਦਰਾ, ਗੁਰਪ੍ਰੀਤ ਬਿੱਲਾ, ਸੁਖਵਿੰਦਰ ਸਿੰਘ ,ਗਿਫਟੀ ਅਤੇ 10 ਹੋਰ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਪੁਲਿਸ ਨਾਮਜ਼ਦ ਕੀਤੇ ਗਏ ਦਸ ਹੋਰ ਵਿਅਕਤੀਆਂ ਦੀ ਪਛਾਣ ਕਰ ਰਹੀ ਹੈ ।

ਪੁਰਾਣੀ ਦੁਸ਼ਮਣੀ ਦੇ ਚੱਲਦੇ ਕੋਈ ਖ਼ੂਨੀ ਝੜਪ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਲਵਿਸ਼ ਅਤੇ ਬੋਨੀ ਸਥਾਨਕ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਦੇ ਰਿਸ਼ਤੇਦਾਰ ਹਨ । ਵਿਆਹ ਸਮਾਰੋਹ ਦੇ ਦੌਰਾਨ ਡਾਂਸ ਫਲੋਰ ਤੇ ਨੱਚ ਰਹੇ ਦੋਵੇਂ ਧੜੇ ਆਹਮੋ ਸਾਹਮਣੇ ਹੋ ਗਏ ।ਮਾਮੂਲੀ ਤਕਰਾਰ ਤੋਂ ਬਾਅਦ ਸ਼ੁਰੂ ਹੋਇਆ ਇਸ ਝਗੜੇ ਨੇ ਕੁਝ ਹੀ ਸਮੇਂ ਬਾਅਦ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ ।

ਅਕਾਲਗਡ਼੍ਹ ਮਾਰਕੀਟ ਦੇ ਪ੍ਰਧਾਨ ਦੇ ਭਤੀਜੇ ਦਾ ਸੀ ਵਿਆਹ 

ਮੈਰਿਜ ਪੈਲੇਸ ਵਿੱਚ ਅਕਾਲਗਡ਼੍ਹ ਮਾਰਕੀਟ ਦੇ ਪ੍ਰਧਾਨ ਜਸਪਾਲ ਸਿੰਘ ਸ਼ਹਿਜਾਦਾ ਦੇ ਭਤੀਜੇ ਦਾ ਵਿਆਹ ਚੱਲ ਰਿਹਾ ਸੀ । ਮੁਲਜ਼ਮ ਅਤੇ ਪੀਡ਼ਤ ਅਕਾਲਗੜ੍ਹ ਬਾਜ਼ਾਰ ਦੇ ਵਪਾਰੀ ਹਨ । ਮੌਕੇ ਤੇ ਮੌਜੂਦ ਚਸ਼ਮਦੀਦਾਂ ਦੇ ਮੁਤਾਬਕ ਦੋਵੇਂ ਧਿਰਾਂ ਡਾਂਸ ਫਲੋਰ ਤੇ ਨੱਚ ਰਹੀਆਂ ਸਨ । ਪੁਰਾਣੀ ਰੰਜਿਸ਼ ਦੇ ਚੱਲਦੇ ਦੋਵਾਂ ਧਿਰਾਂ ਨੇ ਇੱਕ ਦੂਜੇ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ । ਡਾਂਸ ਫਲੋਰ ਤੇ ਹੀ ਦੋਵੇਂ ਧਿਰਾਂ ਇਕ ਦੂਸਰੇ ਨਾਲ ਗੁੱਥਮ ਗੁੱਥਾ ਹੋ ਗਈਆਂ । ਕੁਝ ਸਮੇਂ ਬਾਅਦ ਹਾਲਾਤ ਇਸ ਕਦਰ ਬਦਤਰ ਹੋ ਗਏ ਕੇ ਦੋਵਾਂ ਧਿਰਾਂ ਦੇ ਵਿਅਕਤੀਆਂ ਨੇ ਇਕ ਦੂਸਰੇ ਵੱਲ ਬੰਦੂਕਾਂ ਤਾਣ ਦਿੱਤੀਆਂ ।ਫਾਇਰਿੰਗ ਦੇ ਦੌਰਾਨ ਪੰਜ ਦੇ ਕਰੀਬ ਵਿਅਕਤੀ ਫੱਟੜ ਹੋ ਗਏ । ਹਾਲਤ ਇਹ ਸਨ ਕਿ ਫਾਇਰਿੰਗ ਦੇ ਦੌਰਾਨ ਸਾਰੇ ਮਹਿਮਾਨ ਮੈਰਿਜ ਪੈਲੇਸ ਚੋਂ ਬਾਹਰ ਭੱਜਦੇ ਹੋਏ ਨਜ਼ਰ ਆਏ।

ਸਖ਼ਤੀ ਦੇ ਬਾਵਜੂਦ ਮੈਰਿਜ ਪੈਲੇਸ ਅੰਦਰ ਕਿੰਜ ਲੈ ਗਏ ਹਥਿਆਰ

ਕਾਬਲੇਗੌਰ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਵਿਆਹ ਸਮਾਰੋਹ ਦੇ ਦੌਰਾਨ ਮੈਰਿਜ ਪੈਲੇਸਾਂ ਵਿੱਚ ਹਥਿਆਰ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ ,ਪਰ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਵੀ ਬੇਖੌਫ ਮੁਲਜ਼ਮ ਮੈਰਿਜ ਪੈਲੇਸ ਦੇ ਅੰਦਰ ਹਥਿਆਰ ਕਿੰਜ ਲੈ ਗਏ ।ਜਿੱਥੇ ਇਸ ਮਾਮਲੇ ਵਿੱਚ ਜਿੱਥੇ ਮੁਲਜ਼ਮਾਂ ਨੇ ਪੁਲਿਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਟਿੱਚ ਨਾ ਜਾਣਿਆ ਉਥੇ ਮੈਰਿਜ ਪੈਲੇਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਵੀ ਖਾਸੀ ਲਾਪ੍ਰਵਾਹੀ ਦਿਖਾਈ । ਇਸ ਮਾਮਲੇ ਵਿਚ ਥਾਣਾ ਸਦਰ ਦੇ ਇੰਚਾਰਜ ਜਗਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।

Vinkmag ad
Share Our Daily Posts

News Desk

Read Previous

ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ, ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

Read Next

ਪੰਜਾਬ ਦੇ ਬਰਗਾੜੀ ਬੇਅਦਬੀ ਮਾਮਲੇ ‘ਚ ਪੈਰਵੀ ਲਈ ਵਿਸ਼ੇਸ਼ ਸਰਕਾਰੀ ਵਕੀਲ ਦੀ ਨਿਯੁਕਤੀ ‘ਤੇ ਵਿਵਾਦ