ਅੰਮ੍ਰਿਤਸਰ: ਕੈਪਟਨ ਸਭ ਤੋਂ ਵੱਡੇ ਕਾਇਰ ਹਨ, ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ। ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਪੰਜਾਬ ਦੀ ਲਡ਼ਾਈ ਲਡ਼ਦਾ ਆ ਰਿਹਾ ਹੈ। ਉਸ ਨੇ ਅੱਜ ਤਕ ਕਦੇ ਸ਼ਿਕਾਇਤ ਨਹੀਂ ਕੀਤੀ ਹਮੇਸ਼ਾ ਸ਼ਿਕਸਤ ਦਿੱਤੀ ਹੈ।
ਰੇਤ ਮਾਈਨਿੰਗ ਹਰ ਹਾਲਤ ਵਿਚ ਰੁਕ ਜਾਵੇਗਾ। ਨਵੇਂ ਮੁੱਖ ਮੰਤਰੀ ਸਾਹਿਬ ਨਾਲ ਨਵੀਂਆਂ ਨੀਤੀਆਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਵੱਡੇ ਵੱਡੇ ਮੈਨੀਫੈਸਟੋ ਬਣਾ ਕੇ ਨਹੀਂ ਹੋਣਾ, ਕੰਮ ਕਰਕੇ ਹੀ ਹੋਣਾ ਹੈ। ਉਨ੍ਹਾਂ ਕੈਪਟਨ ’ਤੇ ਬਿਨਾਂ ਨਾ ਲਏ ਚਲਿਆ ਕਾਰਤੂਸ ਤੇ ਰੈਂਦੂ ਬੱਚਿਆ ਦੱਸਿਆ। ਉਨ੍ਹਾਂ ਕਿਹਾ ਕਿ ਪੰਜ ਸਾਲ ਬਾਹਰ ਨਹੀਂ ਨਿਕਲਿਆ। ਦੁਨੀਆ ਵਿਚ ਦੋ ਲੋਕਾਂ ਨੂੰ ਸਭ ਤੋਂ ਵੱਧ ਨਫ਼ਰਤ ਕੀਤੀ ਜਾ ਰਹੀ ਹੈ, ਇਕ ਚੱਲਿਆ ਹੋਇਆ ਕਾਰਤੂੁਸ ਤੇ ਦੂਜਾ ਗੱਪਾਂ ਦਾ ਬਾਦਸ਼ਾਹ। ਸਿੱੱਧੂ ਨੇ ਕਿਹਾ ਕਿ ਜੇ ਕੈਪਟਨ ਨੇ ਮੈਨੂੰ ਹਰਾਉਣਾ ਹੈ ਤਾਂ ਪੰਜਾਬ ਨੂੰ ਕੈਪਟਨ ਦਾ ਪਿਓ ਹਰਾਵੇਗਾ
