ਬਠਿੰਡਾ : ਐਤਵਾਰ ਸ਼ਾਮ ਨੂੰ ਭੁੱਚੋ ਭਗਤਾ ਸੜਕ ‘ਤੇ ਹੋਏ ਇਕ ਸੜਕ ਹਾਦਸੇ ਵਿਚ ਪਿੰਡ ਪੂਹਲੀ ਦੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਸਾਹਵਾ ਦੀ ਮੌਤ ਹੋ ਗਈ। ਉਹ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਭੁੱਚੋ ਮੰਡੀ ਤੋਂ ਆਪਣੇ ਪਿੰਡ ਪੂਹਲੀ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਸੇਮਾ ਤੇ ਪੂਹਲੀ ਦੇ ਵਿਚਕਾਰ ਪੁੱਜਾ ਤਾਂ ਨਥਾਣਾ ਵੱਲੋਂ ਆ ਰਹੀ ਪੀਆਰਟੀਸੀ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਪਰਖਚੇ ਉੱਡ ਗਏ ਅਤੇ ਗੁਰਪ੍ਰਰੀਤ ਸਿੰਘ ਸਾਹਵਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਨਥਾਣਾ ਪੁਲਿਸ ਨੇ ਬੱਸ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੋਮਵਾਰ ਦੇਰ ਸ਼ਾਮ ਗੁਰਪ੍ਰਰੀਤ ਸਿੰਘ ਦਾ ਪਿੰਡ ਪੂਹਲੀ ਦੇ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ। ਉਸਦੀ ਮੌਤ ‘ਤੇ ਸ਼ੋ੍ਮਣੀ ਅਕਾਲੀ ਦਲ ਦੇ ਡੈਲੀਗੇਟ ਤੇ ਹਲਕਾ ਨਿਗਰਾਣ ਜਗਸੀਰ ਸਿੰਘ ਜੱਗਾ ਕਲਿਆਣ, ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਬਲਕਾਰ ਸਿੰਘ ਬਰਾੜ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ, ਸਰਕਲ ਪ੍ਰਧਾਨ ਗੁਰਭੇਜ ਸਿੰਘ ਸਾਬਕਾ ਸਰਪੰਚ ਨਥਾਣਾ, ਰੂਪ ਸਿੰਘ ਨਥਾਣਾ, ਦਰਸ਼ਨ ਸਿੰਘ ਮਾਲਵਾ, ਸਾਬਕਾ ਸਰਪੰਚ ਅਮਨਦੀਪ ਸਿੰਘ ਪੂਹਲੀ, ਸਰਪੰਚ ਚਮਕੌਰ ਸਿੰਘ ਪੂਹਲੀ, ਜਗਸ਼ੇਰ ਸਿੰਘ, ਇਕਬਾਲਜੀਤ ਸਿੰਘ ਪ੍ਰਧਾਨ ਆਈਟੀ ਵਿੰਗ, ਨਰਦੇਵ ਸਿੰਘ ਪੂਹਲੀ, ਗੁਰਟੇਕ ਸਿੰਘ ਤੇ ਹਲਕਾ ਭੁੱਚੋ ਮੰਡੀ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਸਾਹਵਾ ਜਿੱਥੇ ਆਪ ਗੀਤਕਾਰ ਸੀ ਉਥੇ ਹੀ ਕਈ ਪੰਜਾਬੀ ਗਾਇਕਾਂ ਨਾਲ ਉਹ ਸਟੇਜ ਸਕੱਤਰ ਦੀ ਸੇਵਾ ਨਿਭਾਉਦਾ ਸੀ।
