Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 19, 2026

ਹੁਸ਼ਿਆਰਪੁਰ ‘ਚ ਵੱਡੀ ਵਾਰਦਾਤ, ਖੇਤਾਂ ਨੂੰ ਪਾਣੀ ਲਾ ਰਹੇ ਜਿਮੀਂਦਾਰ ਦੀ ਗੋਲ਼ੀਆਂ ਮਾਰ ਕੇ ਹੱਤਿਆ

ਟਾਂਡਾ ਉੜਮੁੜ : ਸੋਮਵਾਰ ਸਵੇਰੇ ਕਰੀਬ 9 ਵਜੇ ਪਿੰਡ ਨੰਗਲ ਫਰੀਦ ਗੜੀ ਵਿਖੇ ਖੇਤਾਂ ‘ਚ ਫਸਲ ਨੂੰ ਪਾਣੀ ਲਗਾ ਰਹੇ ਇਕ ਜਿਮੀਂਦਾਰ ਦੀ ਕੁਝ ਅਣਪਛਾਤੇ ਕਾਰ ਸਵਾਰਾਂ ਵਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਭੁੱਲਾ ਸਿੰਘ ਵਾਸੀ ਪਿੰਡ ਨੰਗਲ ਫਰੀਦ ਗੜ੍ਹੀ ਥਾਣਾ ਟਾਂਡਾ ਵਜੋਂ ਹੋਈ।

ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਸਾਢੇ 8 ਵਜੇ ਪਤੀ ਪਰਵਿੰਦਰ ਸਿੰਘ ਆਪਣੇ ਸੀਰੀ ਮਹਿੰਦਰ ਲਾਲ ਨੂੰ ਨਾਲ ਲੈ ਕੇ ਮੋਟਰਸਾਈਕਲ ‘ਤੇ ਪਿੰਡ ਨੇੜਲੀ ਜ਼ਮੀਨ ‘ਚ ਫਸਲ ਵੇਖਣ ਗਏ ਸਨ। ਜਦੋਂ ਉਹ ਮੋਟਰ ਲਾਗੇ ਖੜ੍ਹੇ ਸਨ ਤਾਂ ਇਕ ਕਾਰ ਵਿੱਚ ਕੁੱਝ ਅਣਪਛਾਤੇ ਲੋਕ ਆਏ ਤੇ ਉਸ ਦੇ ਪਤੀ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ।

ਮੌਕੇ ‘ਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਪਰਵਿੰਦਰ ਸਿੰਘ ਨੂੰ ਜਲੰਧਰ ਨਿੱਜੀ ਹਸਪਤਾਲ ਲਿਜਾਂਦਿਆਂ ਰਾਸਤੇ ‘ਚ ਉਸਦੀ ਮੌਤ ਹੋ ਗਈ। ਫਿਲਹਾਲ ਹੱਤਿਆਂ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਾ। ਪਰਵਿੰਦਰ ਸਿੰਘ ਇਕਲੌਤਾ ਸੀ। ਮ੍ਰਿਤਕ ਦੀ ਲੜਕੀ ਲਵਦੀਪ ਕੌਰ ਅਜੇ ਇੱਕ ਮਹੀਨਾ ਪਹਿਲਾਂ ਹੀ ਕਨੇਡਾ ਪੜਨ ਵਾਸਤੇ ਗਈ ਹੈ ਤੇ ਲੜਕਾ ਅਰਸ਼ਦੀਪ ਅੱਡਾ ਸਰਾਂ ਕਾਲਜ ਵਿਖੇ ਪੜ੍ਹਦਾ ਹੈ। ਹੱਤਿਆ ਦੀ ਇਸ ਵਾਰਦਾਤ ਦੀ ਖਬਰ ਇਲਾਕੇ ‘ਚ ਫੈਲਣ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਣ ‘ਤੇ ਐਸਐਸਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ, ਐਸਪੀਡੀ ਤਜਿੰਦਰ ਸਿੰਘ, ਡੀਐਸਪੀ ਡੀ ਸਰਬਜੀਤ ਰਾਏ, ਡੀਐਸਪੀ ਟਾਂਡਾ ਰਾਜ ਕੁਮਾਰ ਤੇ ਐਸਐਚੳ ਟਾਂਡਾ ਬਿਕਰਮ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਰਸਤੇ ‘ਚ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਕੇ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੌਕੇ ਦੇ ਗਵਾਹ ਮਹਿੰਦਰ ਲਾਲ ਅਨੁਸਾਰ ਸਵੇਰੇ ਜਦੋਂ ਉਹ ਮੋਟਰ ਤੇ ਪਹੁੰਚੇ ਤਾਂ ਪਰਵਿੰਦਰ ਸਿੰਘ ਨੇ ਉਸਨੂੰ ਮੋਟਰਸਾਈਕਲ ਕੋਲ ਖੜ੍ਹਾ ਕਰਕੇ ਥੋੜਾ ਦੂਰ ਮੋਟਰ ਤੇ ਚਲਾ ਗਿਆ , ਇਸ ਦੌਰਾਨ ਪਿਛਿੳ ਇੱਕ ਕਾਰ ਬਹੁਤ ਤੇਜ ਰਫਤਾਰ ਨਾਲ ਆਈ ਤੇ ਕਾਰ ਸਵਾਰਾਂ ਪਰਵਿੰਦਰ ਸਿੰਘ ਦੇ ਪਿਸਤੌਲ ਨਾਲ ਪੰਜ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਪਰਵਿੰਦਰ ਸਿੰਘ ਹੇਠਾਂ ਡਿੱਗ ਪਿਆ ਤੇ ਹਮਲਾਵਰ ਮੌਕੇ ‘ਤੇ ਕਾਰ ‘ਚ ਫਰਾਰ ਹੋ ਗਏ।

Vinkmag ad
Share Our Daily Posts

News Desk

Read Previous

ਪਰਿਵਾਰਕ ਕਲੇਸ਼ ਕਾਰਨ ਵਿਆਹੁਤਾ ਜੋੜੇ ਨੇ ਫਾਹਾ ਲੈ ਕੇ ਦਿੱਤੀ ਜਾਨ, ਕਮਰੇ ‘ਚ ਝੂਲਦੀਆਂ ਮਿਲੀਆਂ ਲਾਸ਼ਾਂ

Read Next

ਪੰਜਾਬ ‘ਚ 11 ਤਹਿਸੀਲਦਾਰ ਬਦਲੇ, ਜਲੰਧਰ ‘ਚ ਕਈ ਥਾਣਿਆਂ ਦੇ SHO ਸਮੇਤ 144 ਮੁਲਾਜ਼ਮਾਂ ਦਾ ਟਰਾਂਸਫਰ