Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਨਵਾਂਸ਼ਹਿਰ ‘ਚ ਦਿਲ ਕੰਬਾਊ ਹਾਦਸਾ, ਮੋਟਰਸਾਈਕਲ ਤੇ ਕਾਰ ਦੀ ਟੱਕਰ ‘ਚ ਪਿਓ, ਪੁੱਤ ਤੇ ਧੀ ਦੀ ਮੌਤ

ਰਾਹੋਂ : ਇਕ ਮੋਟਰ ਸਾਈਕਲ ਤੇ ਇਰਟੀਗਾ ਗੱਡੀ ਦੀ ਟੱਕਰ ‘ਚ ਮੋਟਰ ਸਾਈਕਲ ਚਾਲਕ ਵਿਅਕਤੀ, ਉਸ ਦੇ ਪੁੱਤਰ ਤੇ ਪੁੱਤਰੀ ਦੀ ਮੌਤ ਹੋਣ ਅਤੇ ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ‘ਚ ਪੁਲਿਸ ਨੇ ਇਰਟਿਗਾ ਚਾਲਕ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਰਾਹੋਂ ਦੇ ਏਐੱਸਆਈ ਸੁਖਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਚੰਦ ਪੁੱਤਰ ਜਗੀਰ ਚੰਦ ਵਾਸੀ ਰਾਹੋਂ ਹਾਲ ਵਾਸੀ ਉੜਾਪੜ ਨੇ ਦੱਸਿਆ ਕਿ ਉਹ ਪਿੰਡ ਉੜਾਪੜ ਵਿਖੇ ਬਾਬਾ ਬਾਲਕ ਨਾਥ ਦੀ ਜਗਾ ਉੜਾਪੜ ’ਤੇ ਸੇਵਾਦਾਰ ਵਜੋਂ ਕੰਮ ਕਰਦਾ ਹਾਂ। ਉਸ ਦਾ ਭਰਾ ਜਿਸ ਦਾ ਨਾਮ ਕੁਲਦੀਪ ਰਾਮ ਹੈ, ਰਾਹੋਂ ਵਿਖੇ ਭੱਟੀ ਕਾਲੋਨੀ ਵਿਖੇ ਸਮੇਤ ਪਰਿਵਾਰ ਰਹਿੰਦਾ ਹੈ।

ਕੁਲਦੀਪ ਰਾਮ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰੀ ਸਿਮਰਨ 12 ਸਾਲ ਅਤੇ ਪੁੱਤਰ ਨਰਿੰਦਰ ਕੁਮਾਰ 9 ਸਾਲ ਨਾਲ ਆਪਣੇ ਮੋਟਰ ਸਾਈਕਲ ਪੀਬੀ-32-ਏਬੀ-0848 ‘ਤੇ ਸਵਾਰ ਹੋ ਕੇ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਰਾਹੋੋਂ ਨੂੰ ਆ ਰਹੇ ਸੀ। ਬਲਵਿੰਦਰ ਚੰਦ ਵੀ ਆਪਣੇ ਭਰਾ ਕੁਲਦੀਪ ਰਾਮ ਦੇ ਪਿੱਛੇ-ਪਿੱਛੇ ਆਪਣੇ ਸਕੂਟਰ ’ਤੇ ਸਵਾਰ ਹੋ ਕੇ ਰਾਹੋਂ ਵੱਲ ਨੂੰ ਆ ਰਿਹਾ ਸੀ। ਜਦੋਂ ਕੁਲਦੀਪ ਰਾਮ ਪਰਿਵਾਰ ਸਮੇਤ ਗੁਰੂ ਨਾਨਕਪੁਰਾ ਸਕੂਲ ਤੋਂ ਕਰੀਬ 200/300 ਮੀਟਰ ਦੀ ਦੂਰੀ ਰਾਹੋਂ ਸਾਈਡ ਵੱਲ ਨੂੰ ਆ ਰਿਹਾ ਸੀ ਤਾਂ ਇਕ ਇਰਟੀਗਾ ਗੱਡੀ ਰਾਹੋਂ ਸਾਈਡ ਵੱਲੋਂ ਤੇਜ਼ ਰਫਤਾਰ ਕਾਰ ਆਈ ਜਿਸ ਦੇ ਚਾਲਕ ਨੇ ਕੁਲਦੀਪ ਰਾਮ ਦੇ ਮੋਟਰ ਸਾਈਕਲ ‘ਤੇ ਆਪਣੀ ਗੱਡੀ ਚਾੜ੍ਹ ਦਿੱਤੀ। ਕੁਲਦੀਪ ਰਾਮ ਅਤੇ ਉਸ ਦੇ ਲੜਕੇ ਨਰਿੰਦਰ ਕੁਮਾਰ ਦੇ ਜਿਆਦਾ ਸੱਟਾ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਰਪ੍ਰੀਤ ਕੌਰ ਤੇ ਸਿਮਰਨ ਦੇ ਜ਼ਿਆਦਾ ਸੱਟਾ ਲੱਗਣ ਕਰਕੇ 108 ਐਬੂਲੈਸ ਰਾਹੀਂ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ’ਤੇ ਹਰਪ੍ਰੀਤ ਕੌਰ ਤੇ ਸਿਮਰਨ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਭੇਜਿਆ ਗਿਆ ਜਿਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਪਰ ਸਿਮਰਨ ਦੀ ਇਲਾਜ ਦੌਰਾਨ ਮੌਤ ਹੋ ਗਈ। ਬਲਵਿੰਦਰ ਨੇ ਦੱਸਿਆ ਕਿ ਪਤਾ ਲੱਗਾ ਕਿ ਗੱਡੀ ਮਾਰਕਾ ਇਰਟੀਗਾ ਨੰਬਰ ਪੀਬੀ-32-ਆਰ-0475 ਨੂੰ ਰਾਜਨ ਪੁੱਤਰ ਪ੍ਰਦੀਪ ਸਿੰਘ ਵਾਸੀ ਗੁਰੂ ਨਾਨਕ ਪੁਰਾ ਰਾਹੋਂ ਚਲਾ ਰਿਹਾ ਸੀ। ਪੁਲਿਸ ਨੇ ਬਲਵਿੰਦਰ ਚੰਦ ਦੇ ਬਿਆਨਾਂ ’ਤੇ ਕਾਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੋਂ ਖ਼ਫ਼ਾ ਇਸ ਕਾਂਗਰਸੀ ਆਗੂ ਨੇ ਛੱਡੀ ਪਾਰਟੀ, ਸੋਨੀਆ ਨੂੰ ਭੇਜੇ ਅਸਤੀਫ਼ੇ ‘ਚ ਕੈਪਟਨ, ਜਾਖੜ ਤੇ ਚੰਨੀ ਦੀ ਕੀਤੀ ਤਾਰੀਫ

Read Next

GNDU ਪੁੱਜੇ ਮੁੱਖ ਮੰਤਰੀ ਚੰਨੀ ਨੂੰ ਕਰਨਾ ਪਿਆ ਭਾਰੀ ਵਿਰੋਧ ਦਾ ਸਾਹਮਣਾ, ਗੇਟ ਦੇ ਬਾਹਰ ਅਧਿਆਪਕਾਂ ਨੇ ਕੀਤੀ ਨਾਅਰੇਬਾਜ਼ੀ