Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਡੀਐੱਨਏ ਰਿਪੋਰਟ ਨਾ ਆਉਣ ਕਾਰਨ ਘਰ ਨਹੀਂ ਪੁੱਜੀ ਗੁਰਸੇਵਕ ਦੀ ਲਾਸ਼

ਜੇਐੱਨਐੱਨ, ਤਰਨਤਾਰਨ : ਤਮਿਲਨਾਡੂ ’ਚ ਫ਼ੌਜ ਦੇ ਹੈਲੀਕਾਪਟਰ ਹਾਦਸੇ ’ਚ ਜਾਨ ਗੁਆਉਣ ਵਾਲੇ ਨਾਇਕ ਗੁਰਸੇਵਕ ਸਿੰਘ ਦੀ ਸ਼ਨਾਖ਼ਤ ਲਈ ਕਰਵਾਏ ਗਏ ਡੀਐੱਨਏ ਟੈੱਸਟ ਦੀ ਰਿਪੋਰਟ ਸ਼ੁੱਕਰਵਾਰ ਨੂੰ ਨਹੀਂ ਆਈ। ਇਸ ਕਾਰਨ ਗੁਰਸੇਵਕ ਦੀ ਲਾਸ਼ ਤਰਨਤਾਰਨ ਵਿਖੇ ਨਹੀਂ ਪੁੱਜੀ। ਪਰਿਵਾਰ ਨੂੰ ਆਸ ਸੀ ਕਿ ਸ਼ੁੱਕਰਵਾਰ ਨੂੰ ਗੁਰਸੇਵਕ ਦੇ ਅੰਤਿਮ ਦਰਸ਼ਨ ਹੋ ਸਕਣਗੇ, ਪਰ ਸ਼ਾਮ ਹੁੰਦੇ ਹੀ ਇਹ ਆਸ ਅਧੂਰੀ ਰਹਿ ਗਈ। ਸੰਭਾਵਨਾ ਹੈ ਕਿ ਸ਼ਨਿੱਚਰਵਾਰ ਨੂੰ ਲਾਸ਼ ਪਿੰਡ ਪਹੁੰਚ ਜਾਵੇ।

ਦੂਜੇ ਪਾਸੇ ਪਤਨੀ ਜਸਪ੍ਰੀਤ ਕੌਰ ਪਤੀ ਗੁਰਸੇਵਕ ਦੀ ਮੌਤ ਦੇ ਬਾਅਦ ਤੋਂ ਸੁੱਧ-ਬੁੱਧ ਖੋਹ ਬੈਠੀ ਹੈ। ਘਰ ਦੇ ਵਿਹਡ਼ੇ ਵਿਚ ਸ਼ੁੱਕਰਵਾਰ ਦੁਪਹਿਰੇ ਜਦੋਂ ਲੋਕ ਉਨ੍ਹਾਂ ਨੂੰ ਹੌਸਲਾ ਦੇ ਰਹੇ ਸਨ ਉਦੋਂ ਉਨ੍ਹਾਂ ਕਿਹਾ, ਮੈਨੂੰ ਤੰਗ ਨਾ ਕਰੋ। ਤੁਹਾਨੂੰ ਪਤਾ ਨਹੀਂ ਮੈਂ ਆਪਣੇ ਗੁਰਸੇਵਕ ਦੀ ਉਡੀਕ ਕਰ ਰਹੀ ਹਾਂ। ਪਤਾ ਨਹੀਂ ਕਿਉਂ ਉਨ੍ਹਾਂ ਦਾ ਮੋਬਾਈਲ ਬੰਦ ਹੈ। ਮੈਨੂੰ ਲੱਗਦਾ ਹੈ ਕਿ ਉਹ ਪੁੱਤਰ ਗੁਰਫਤਿਹ ਲਈ ਫ਼ੌਜੀ ਵਰਦੀ ਲੈਣ ਗਏ ਹਨ। ਜਸਪ੍ਰੀਤ ਨੂੰ ਉਨ੍ਹਾਂ ਦੀਆਂ ਨਨਾਣਾਂ ਕ੍ਰਿਸ਼ਨਾ ਤੇ ਮੱਟੂ ਵਾਰ-ਵਾਰ ਇਹ ਕਹਿੰਦੇ ਹੋਏ ਫੋਟੋ ਦਿਖਾ ਰਹੀਆਂ ਸਨ ਕਿ ਹੁਣ ਤੇਰਾ ਗੁਰਸੇਵਕ ਪਰਤਣ ਵਾਲਾ ਨਹੀਂ, ਪਰ ਉਹ ਮੰਨਣ ਨੂੰ ਤਿਆਰ ਨਹੀਂ। ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਜਸਪ੍ਰੀਤ ਨੇ ਸ਼ੁੱਕਰਵਾਰ ਨੂੰ ਦਵਾਈ ਲੈਣ ਤੋਂ ਮਨ੍ਹਾਂ ਕਰ ਦਿੱਤਾ। ਬਡ਼ੀ ਮੁਸ਼ਕਲ ਨਾਲ ਪੁੱਤਰ ਗੁਰਫਤਿਹ ਨੇ ਆਪਣੀ ਮਾਂ ਨੂੰ ਪਿਤਾ ਦਾ ਵਾਸਤਾ ਦਿੰਦਿਆਂ ਦਵਾਈ ਖੁਆਈ।

ਲਾਸ਼ ਆਉਣ ਦੀ ਉਡੀਕ ਕਰ ਰਹੇ ਪਿਤਾ ਤੇ ਭਰਾ ਬੇਹੱਦ ਦੁਖੀ

ਪਿਤਾ ਕਾਬਲ ਸਿੰਘ, ਭਰਾ ਗੁਰਬਖਸ਼ ਸਿੰਘ ਗੁਰਸੇਵਕ ਦੇ ਆਖਰੀ ਦਰਸ਼ਨ ਕਰਨ ਦੀ ਉਡੀਕ ਕਰ ਰਹੇ ਹਨ। ਪਿਤਾ ਕਾਬਲ ਸਿੰਘ ਨੇ ਕਿਹਾ ਕਿ ਗੁਰਸੇਵਕ ਦੇ ਜਾਣ ਦਾ ਬਹੁਤ ਦੁੱਖ ਹੈ, ਪਰ ਉਸ ’ਤੇ ਸਾਨੂੰ ਹਮੇਸ਼ਾ ਫ਼ਖ਼ਰ ਰਹੇਗਾ।

Vinkmag ad
Share Our Daily Posts

News Desk

Read Previous

ਖ਼ੁਦ ਨੂੰ ਲੈਫ਼ਟੀਨੈਂਟ ਕਰਨਲ ਦੱਸ ਕੇ ਕੀਤੇ ਆਰਮੀ ਦੇ ਫ਼ਰਜ਼ੀ ਕਾਗਜ਼ ਕੀਤੇ ਪੇਸ਼ ਤੇ ਫਿਰ

Read Next

ਰੰਜਿਸ਼ ਤਹਿਤ ਹਮਲਾ ਕਰ ਕੇ ਮਾਂ-ਪੁੱਤ ਦੀ ਕੀਤੀ ਕੁੱਟਮਾਰ, 6 ਖ਼ਿਲਾਫ਼ ਮਾਮਲਾ ਦਰਜ