Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 13, 2026

ਚੋਣ ਜਿੱਤਣ ਲਈ ਮਾਤਾ ਬਗਲਾਮੁਖੀ ਮੰਦਰ ‘ਚ ਹਵਨ ਕਰਦੇ ਉਮੀਦਵਾਰ, ਮੁੱਖ ਮੰਤਰੀ ਚੰਨੀ ਵੀ ਜਾ ਚੁੱਕੇ

ਜਲੰਧਰ : ਇਨ੍ਹੀਂ ਦਿਨੀਂ ਜਲੰਧਰ-ਹੁਸ਼ਿਆਰਪੁਰ-ਕਾਂਗੜਾ (ਹਿਮਾਚਲ ਪ੍ਰਦੇਸ਼) ਮਾਰਗ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਆਵਾਜਾਈ ਲੋਕਾਂ ‘ਚ ਭਾਰੀ ਉਤਸੁਕਤਾ ਦਾ ਕਾਰਨ ਬਣੀ ਹੋਈ ਹੈ। ਟਿਕਟਾਂ ਦੀ ਵੰਡ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਆਉਣਾ-ਜਾਣਾ ਉਮੀਦਵਾਰਾਂ ਦੀ ਹਲਚਲ ਸ਼ੁਰੂ ਹੋਇਆ, ਜੋ ਹੁਣ ਨਾਮਜ਼ਦਗੀਆਂ ਤੋਂ ਬਾਅਦ ਤੇਜ਼ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ‘ਚ ਸ਼ਕਤੀਪੀਠ ਮਾਤਾ ਬਗਲਾਮੁਖੀ ਦਾ ਇਕ ਮੰਦਰ ਹੈ, ਜਿਸ ਦੀ ਪੂਜਾ ਦੁਸ਼ਮਣਾਂ ਦੇ ਨਾਸ਼ ਤੇ ਉਨ੍ਹਾਂ ‘ਤੇ ਜਿੱਤ ਲਈ ਸਿੱਧ ਮੰਨੀ ਜਾਂਦੀ ਹੈ। ਮਾਤਾ ਬਗਲਾਮੁਖੀ ਮੰਦਿਰ ਕੰਪਲੈਕਸ ‘ਚ ਹਵਨ ਕੀਤਾ ਜਾਂਦਾ ਹੈ ਅਤੇ ਇਸ ਮੰਦਰ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਵਿੱਚ ਵੀ ਹੈ।

ਟਿਕਟ ਲੈਣ ਤੋਂ ਪਹਿਲਾਂ ਵੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਸ਼ਕਤੀ ਪੀਠ ਬਗਲਾਮੁਖੀ ਮਾਤਾ ਦੇ ਮੰਦਰ ‘ਚ ਮੱਥਾ ਟੇਕਦੇ ਦੇਖੇ ਗਏ ਤੇ ਹੁਣ ਨਾਮਜ਼ਦਗੀ ਤੋਂ ਬਾਅਦ ਵੀ ਉਮੀਦਵਾਰ ਉੱਥੇ ਜਾ ਕੇ ਹਵਨ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਕਈ ਵਾਰ ਮਾਤਾ ਬਗਲਾਮੁਖੀ ਮੰਦਰ ਦੇ ਦਰਸ਼ਨ ਕਰ ਚੁੱਕੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਮਾਤਾ ਬਗਲਾਮੁਖੀ ਮੰਦਰ ਲਈ ਉਮੀਦਵਾਰਾਂ ਦੀ ਭੀੜ ਵਧੀ ਹੈ।

ਇਸ ਤੋਂ ਪਹਿਲਾਂ ਹੋਈਆਂ ਚੋਣਾਂ ਦੌਰਾਨ ਵੀ ਮਾਤਾ ਬਗਲਾਮੁਖੀ ਮੰਦਰ ‘ਚ ਉਮੀਦਵਾਰਾਂ ਦੀਆਂ ਕਤਾਰਾਂ ਲੱਗ ਚੁੱਕੀਆਂ ਹਨ। ਹੁਣ ਪੰਜਾਬ ਭਰ ਤੋਂ ਮਾਤਾ ਬਗਲਾਮੁਖੀ ਮੰਦਿਰ ਕੰਪਲੈਕਸ ‘ਚ ਪਹੁੰਚਣ ਵਾਲੇ ਉਮੀਦਵਾਰਾਂ ਦਾ ਇਹ ਤਰੀਕਾ ਹੈ ਕਿ ਉਨ੍ਹਾਂ ਨੂੰ ਹਵਨ ਲਈ ਪਹਿਲਾਂ ਤੋਂ ਹੀ ਪੁਜਾਰੀਆਂ ਤੋਂ ਸਮਾਂ ਲੈਣਾ ਪੈਂਦਾ ਹੈ ਤੇ ਉਸ ਅਨੁਸਾਰ ਹੀ ਉਹ ਆਪਣੀ ਯਾਤਰਾ ਤੈਅ ਕਰ ਰਹੇ ਹਨ। ਪਿਛਲੇ ਦਿਨਾਂ ਵਿੱਚ ਜ਼ਿਲ੍ਹਾ ਜਲੰਧਰ ਦੇ ਕਈ ਉਮੀਦਵਾਰ ਵੀ ਮਾਤਾ ਬਗਲਾਮੁਖੀ ਮੰਦਰ ‘ਚ ਮੱਥਾ ਟੇਕਦੇ ਦੇਖੇ ਗਏ ਹਨ।

 

Vinkmag ad
Share Our Daily Posts

News Desk

Read Previous

ਆਖ਼ਿਰਕਾਰ ਚੋਣ ਕਮਿਸ਼ਨ ਨੇ SSM ਨੂੰ ਸਿਆਸੀ ਪਾਰਟੀ ਵਜੋਂ ਦਿੱਤੀ ਮਾਨਤਾ

Read Next

ਪੰਜਾਬ ਕਾਂਗਰਸ ‘ਚ ਖਲਬਲੀ, ਨਵਜੋਤ ਸਿੰਘ ਸਿੱਧੂ ਅਚਾਨਕ ਚੋਣ ਪ੍ਰਚਾਰ ਛੱਡ ਕੇ ਮਾਤਾ ਵੈਸ਼ਨੋ ਦੇਵੀ ਲਈ ਰਵਾਨਾ