Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਸ਼ੁਭ ਕਦਮ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ  : ਸਿੱਖ ਤੇ ਪੰਜਾਬ ਮੁੱਦਿਆਂ ਦੀ ਹਿੱਤ- ਰਹਿਤ ਪੈਰਵਾਈ ਨੂੰ ਸਮਰਪਤ, ਕੇਂਦਰੀ ਸਿੰਘ ਸਭਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਤ ਨਹੀਂ ਤੇ ਨਾ ਹੀ ਚੋਣਾਂ ਵਿੱਚ ਕਿਸੇ ਰਾਜਨੀਤਿਕ ਧਿਰ ਦੀ ਮਦਦ ਕਰਦੀ ਹੈ। ਫਿਰ ਵੀ, ਐੱਸਸੀ ਦੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਬਰਾਬਰੀ ਲਈ ਵਚਨਬੱਧ ਹੋਣ ਕਰਕੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਸਿੰਘ ਸਭਾ ਇੱਕ ਸ਼ਲਾਘਾਯੋਗ ਕਦਮ ਮੰਨਦੀ ਹੈ। ਜਿਹੜਾ ਹਰ ਤਰ੍ਹਾਂ ਦੇ ਸਮਾਜਿਕ ਜਾਤੀ-ਪਾਤੀ ਵਿਤਕਰਿਆਂ ਨੂੰ ਦੂਰ ਕਰਨ ਲਈ ਲੋੜੀਂਦੀ ਇਖਲਾਕੀ ਸ਼ਕਤੀ ਅਤੇ ਉੱਦਮ ਬਖਸ਼ੇਗਾ।

ਇਨ ਗਰੀਬ ਸਿਖਨ ਕੋ ਦੈ ਪਾਤਸ਼ਾਹੀ, ਯਿਹ ਯਾਦ ਰਖੈਂ ਹਮਰੀ ਗੁਰਿਆਈ

ਸਿੱਖ ਭਾਈਚਾਰੇ ਅੰਦਰ ਬੇਸਮਝ ਭਰੇ ਅਤੇ ਲੁਕਵੇ ਜਾਤੀ ਵਿਤਕਰੇ ਨੂੰ ਸਿੱਖ ਗੁਰੂ ਆਸ਼ੇ ਅਤੇ ਸਿਧਾਂਤ ਮੁਤਾਬਿਕ ਦੂਰ ਕਦਮ ਕਰਨ ਲਈ ਸਿੰਘ ਸਭਾ ਨੇ ਦਲਿਤਾਂ ਨੂੰ 20 ਅਕਤੂਬਰ 1920 ਨੂੰ ਪ੍ਰਾਪਤ ਦਰਬਾਰ ਸਾਹਿਬ/ਅਕਾਲ ਤਖਤ ਦੇ ਖੁਲ੍ਹੇ ਦਰਸ਼ਨ ਦੀਦਾਰੇ ਦੀ ਸ਼ਤਾਂਬਦੀ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਨੂੰ ਕਈ ਸਿੱਖ ਜੱਥੇਬੰਦੀਆਂ ਨੇ ਸ਼ਾਮਿਲ ਹੋਣ ਦਾ ਬਚਨ ਦਿੱਤਾ ਸੀ। ਪਰ ਅਫਸੋਸ, ਨਿਗੂਣੀ ਜਿਹੀ ਗਿਣਤੀ ਵਿੱਚ ਗੈਰ-ਦਲਿਤ ਸਿੱਖ ਸ਼ਤਾਬਦੀ ਸਮਾਰੋਹ ਅਤੇ ਜਲ੍ਹਿਆਵਾਲਾ ਬਾਗ ਤੋਂ ਦਰਬਾਰ ਸਾਹਿਬ ਮਾਰਚ ਵਿੱਚ ਸ਼ਾਮਿਲ ਹੋਏ। ਰੱਜੇ-ਪੁੱਜੇ ਸਿੱਖਾਂ ਅਤੇ ਖਾੜਕੂ ਧਿਰਾਂ ਦੇ ਕਈ ਸਮਰਥਕਾਂ ਨੇ ਸਿੰਘ ਸਭਾ ਉੱਤੇ ਦੋਸ਼ ਲਾਏ ਕਿ “ਦਲਿਤਾਂ ਦੀ ਬੇਰੋਕ-ਟੋਕ ਦਰਬਾਰ ਸਾਹਿਬ ਅੰਦਰ ਦਾਖਲੇ ਦਾ ਮੁਆਮਲਾ ਜੋ 100 ਸਾਲ ਪਹਿਲਾਂ ਹੱਲ ਹੋ ਚੁੱਕਿਆ ਹੈ ਉਸਨੂੰ ਜਾਣ-ਬੁੱਝਕੇ ਖੜ੍ਹਾ ਕਰ ਰਹੇ ਹਾਂ” ਅਤੇ ਕੁਝ ਖਾੜਕੂ ਧਿਰਾਂ ਦੇ ਸਮਰਥਕਾਂ ਨੇ ਕਿਹਾ ਕਿ “ਸਿੰਘ ਸਭਾ ਸਿੱਖ ਪੰਥ ਅੰਦਰ ਜਾਣ-ਬੁਝ ਕੇ ਵੰਡੀਆਂ ਪਾ ਰਹੀ ਹੈ। ਪਰ ਪੰਜਾਬ ਦੀ ਵੱਸੋਂ ਦਾ ਤੀਜਾ ਹਿੱਸਾ ਦਲਿਤ, ਜਿੰਨਾਂ ਵਿੱਚੋਂ ਬਹੁਗਿਣਤੀ ਸਿੱਖ ਹਨ, ਨੇ ਪਿਛਲੇ ਡੇਢ ਸੌ ਸਾਲਾਂ ਅੰਦਰ, ਜਾਤ ਪਾਤ ਦੇ ਵਿਤਕਰੇ ਵਿਰੁੱਧ ਕਈ ਲੜਾਈਆਂ ਲੜੀਆਂ ਅਤੇ ਅਜੇ ਵੀ ਸਰਗਰਮ ਹਨ। ਇਸੇ ਬ੍ਰਾਹਮਣਵਾਦੀ ਜਾਤ-ਪਾਤ ਵਿਤਕਰੇ ਕਰਕੇ ਹੀ ਦਲਿਤਾਂ ਦਾ ਕੁੱਝ ਹਿੱਸਾ “ਆਦਿ ਧਰਮੀ” ਬਣਿਆ ਅਤੇ ਕੁਝ ਹਿੱਸੇ ਨੇ ਗੁਰੂ ਰਵੀਦਾਸ ਦੇ ਨਾਮ ਉੱਤੇ ਵੱਖ ਧਾਰਮਿਕ ਫਿਰਕੇ ਵੀ ਜਥੇਬੰਦ ਕੀਤੇ ਹਨ।

ਪਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਹੋਰ ਗੁਰਦੁਆਰਾ ਕਮੇਟੀਆਂ ਦੀ ਸਿੱਖ ਲੀਡਰਸ਼ਿਪ ਨੇ ਇਸ ਗੱਲ ਦੀ ਘੱਟ ਪਰਵਾਹ ਕੀਤੀ ਹੈ ਕਿ ਦਲਿਤਾਂ ਦਾ ਉਹਨਾਂ ਪ੍ਰਤੀ ਵਧਦਾ ਬੇਗਾਨਗੀ ਦਾ ਅਹਿਸਾਸ ਅਖੀਰ ਸਿੱਖ ਪੰਥ ਨੂੰ ਹੀ ਕਮਜ਼ੋਰ ਕਰੇਗਾ। ਸਿੱਖਾਂ ਦੀਆਂ ਸਿਆਸੀ ਪਾਰਟੀਆਂ ਨੇ ਵੀ ਦਲਿਤਾਂ ਪ੍ਰਤੀ ਸਿਰਫ ਉਪਰੀ ਅਤੇ ਪਰਤੀਕ-ਨੁਮਾ ਹਮਦਰਦੀ ਦਿਖਾਈ ਹੈ।

ਦਲਿਤ ਸਮਾਜ ਜ਼ਿਆਦਾ ਤਰ ਅਜੇ ਵੀ ਮਜ਼ਦੂਰ ਅਤੇ ਦਿਹਾੜੀਦਾਰ ਜਮਾਤ ਹੈ ਜਿਸ ਦੇ ਸਮਾਜਿਕ ਬਰਾਬਰੀ ਅਤੇ ਆਰਥਿਕ ਵਿਕਾਸ ਪੰਜਾਬ ਦਾ ਵੱਡਾ ਮੁੱਦਾ ਹੈ। ਸਿੱਖ ਗੁਰੂਆਂ ਅਤੇ ਸਿੱਖ ਸਿਧਾਂਤ ਅਤੇ ਪਰੰਪਰਾਂ ਨੇ ਹਮੇਸ਼ਾ ਬ੍ਰਾਹਮਣਵਾਦੀ ਜਾਤੀ ਪਾਤੀ ਵਿਤਕਰਿਆਂ ਦਾ ਵਿਰੋਧ ਕੀਤਾ ਅਤੇ ਸਮਾਜਿਕ ਬਰਾਬਰੀ ਲਈ ਲੰਗਰ ਪ੍ਰਥਾ ਚਲਾਈ।

ਇਸ ਪ੍ਰੰਸਗ ਵਿੱਚ ਅਸੀਂ ਇੱਕ ਦਲਿਤ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਸ਼ੁਭ ਕਦਮ ਸਮਝਦੇ ਹਾਂ ਜਿਸ ਨਾਲ ਦਲਿਤਾਂ ਦੀ ਸਮਾਜਿਕ ਬਰਾਬਰੀ ਅਤੇ ਉਹਨਾਂ ਦੇ ਆਰਥਿਕ ਹਾਲਤਾਂ ਨੂੰ ਸੁਧਾਰਨ ਲਈ ਲੋੜੀਂਦਾ ਇਖਲਾਕੀ ਅਤੇ ਰਾਜ ਪ੍ਰੰਬਧ ਵਿੱਚ ਹਿੱਸੇਦਾਰੀ ਵੱਧੇਗੀ।

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ।

Vinkmag ad
Share Our Daily Posts

News Desk

Read Previous

ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਨੇ ਨਕੋਦਰ-ਜਗਰਾਓਂ ਰੋਡ ਕੀਤਾ ਜਾਮ, ਨਰਸਰੀ ਤੋਂ 5ਵੀਂ ਤਕ ਦੇ ਸਕੂਲ ਖੋਲ੍ਹਣ ਦੀ ਮੰਗ

Read Next

ਚੋਣ ਅਖਾੜੇ ‘ਚ ਵੋਟਰਾਂ ਨੂੰ ਲੁਭਾਉਣ ਲਈ ਗੀਤਾਂ ਦਾ ਰੁਝਾਨ ਵਧਿਆ, ਮਸ਼ਹੂਰ ਗਾਇਕਾਂ ਨੂੰ ਬੁਲਾਉਣ ਲੱਗੇ ਉਮੀਦਵਾਰ