Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 16, 2026

ਸਾਊਦੀ ਅਰਬ ‘ਚ ਫਸੇ ਪੰਜਾਬ, ਯੂਪੀ ਤੇ ਬਿਹਾਰ ਦੇ 11 ਨੌਜਵਾਨਾਂ ਨੇ CM ਭਗਵੰਤ ਮਾਨ ਤੋਂ ਮੰਗੀ ਮਦਦ, ਕਿਹਾ- ਖਾਣ ਨੂੰ ਮਿਲਦੈ ਸੁੰਡੀਆਂ ਵਾਲਾ ਖਾਣਾ ਤੇ ਪੀਣ ਨੂੰ…

ਨਵਾਂਸ਼ਹਿਰ : ਨਵਾਂਸ਼ਹਿਰ ਦੇ ਨੌਜਵਾਨ ਨੇ ਹੋਰ ਨੌਜਵਾਨਾਂ ਸਮੇਤ ਸਾਊਦੀ ਅਰਬ ‘ਚ ਫਸੇ ਹੋਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੂੰ ਮਦਦ ਦੀ ਅਪੀਲ ਕੀਤੀ ਹੈ। ਮਦਦ ਮੰਗ ਰਹੇ ਇਨ੍ਹਾਂ ਨੌਜਵਾਨਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਇੱਕ ਕਮਰੇ ਵਿੱਚ 10 ਤੋਂ 15 ਨੌਜਵਾਨ ਬੈਠੇ ਹਨ। ਇਨ੍ਹਾਂ ਵਿੱਚੋਂ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਵੀ ਤਿੰਨ ਨੌਜਵਾਨ ਹਨ। ਮਦਦ ਦੀ ਮੰਗ ਕਰ ਰਹੇ ਨੌਜਵਾਨ ਨੇ ਮੁੱਖ ਮੰਤਰੀ ਤੋਂ ਮਦਦ ਮੰਗਦੇ ਹੋਏ ਨੰਗਲ ਦੇ ਇਕ ਏਜੰਟ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਨਾਲ ਧੋਖਾ ਹੋਇਆ ਹੈ।

ਨੌਜਵਾਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਜੀ ਵੱਡੀ ਬੇਨਤੀ ਲੈ ਕੇ ਆਏ ਹਨ, ਵੀਡੀਓ ਬਣਾ ਰਹੇ ਹਾਂ। ਅਸੀਂ ਸਾਊਦੀ ਅਰਬ ਤੋਂ ਬੋਲ ਰਹੇ ਹਾਂ ਅਤੇ ਉੱਥੇ ਫਸੇ ਹੋਏ ਹਾਂ। ਨੰਗਲ ਦੇ ਇਕ ਏਜੰਟ ਨੇ ਉਸ ਨੂੰ ਫਸਾਇਆ ਹੈ। ਇਸ ਤੋਂ ਬਾਅਦ ਨੌਜਵਾਨ ਏਜੰਟ ਦਾ ਪਤਾ ਦੱਸਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਸਾਰੇ ਲੋਕ ਦੋ-ਦੋ ਲੱਖ ਰੁਪਏ ਦਾ ਨਿਵੇਸ਼ ਕਰ ਕੇ ਟੀਸੀਐਸ ਕੰਪਨੀ ਵਿੱਚ ਆਏ ਸਨ। ਉਸ ਨੇ ਉਨ੍ਹਾਂ ਨੂੰ ਟੀਐਸਐਸ ਕੰਪਨੀ ਨੂੰ ਵੇਚ ਦਿੱਤਾ। ਸਾਊਦੀ ਕੰਪਨੀ ਨੇ ਉਨ੍ਹਾਂ ਲੋਕਾਂ ਨੂੰ ਸੂਰੀ ਕੰਪਨੀ ਨੂੰ ਵੇਚ ਦਿੱਤਾ ਤੇ ਸੂਰੀ ਦੀ ਕੰਪਨੀ ਨੇ ਉਨ੍ਹਾਂ ਨੂੰ ਅੱਗੇ ਚੀਨੀ ਕੰਪਨੀ ਨੂੰ ਵੇਚ ਦਿੱਤਾ। ਹੁਣ ਉਹ ਲੋਕ ਫਸ ਗਏ ਹਨ। ਸਬਜ਼ੀਆਂ ਤੇ ਰੋਟੀਆਂ ‘ਚ ਸੁੰਡੀਆਂ ਹੁੰਦੀਆਂ ਹਨ। ਪੀਣ ਲਈ ਡੀਜ਼ਲ ਵਾਲਾ ਪਾਣੀ ਮਿਲਦਾ ਹੈ। ਸਾਡੇ ਸਾਰੇ ਪਾਸਪੋਰਟ ਤੇ ਲਾਇਸੰਸ ਸਾਊਦੀ ਕੰਪਨੀ ਕੋਲ ਹਨ। ਸਾਡੀ ਬੇਨਤੀ ਹੈ ਕਿ ਸਾਨੂੰ ਇੱਥੋਂ ਕੱਢਿਆ ਜਾਵੇ। 10 ਲੋਕ ਪੰਜਾਬ ਦੇ ਹਨ ਤੇ ਦੋ ਤੋਂ ਤਿੰਨ ਲੋਕ ਯੂਪੀ ਤੇ ਬਿਹਾਰ ਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੈਸੇ ਦਿੱਤੇ ਜਾਣ ਤੇ ਉਨ੍ਹਾਂ ਨੂੰ ਭਾਰਤ ਵਾਪਸ ਬੁਲਾਇਆ ਜਾਵੇ। ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ, ਉਨ੍ਹਾਂ ‘ਚ ਉਮੀਦ ਦੀ ਕਿਰਨ ਆਈ ਹੈ, ਅੱਗੇ ਵੀ ਮੁੱਖ ਮੰਤਰੀ ਨੇ ਵੱਡੇ ਮਸਲੇ ਹੱਲ ਕਰ ਦਿੱਤੇ ਹਨ, ਇਸ ਲਈ ਉਹ ਵੀਡੀਓ ਬਣਾ ਕੇ ਉਨ੍ਹਾਂ ਨੂੰ ਬੇਨਤੀ ਕਰ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਜਿਸ ਕਮਰੇ ਵਿੱਚ ਉਹ ਰੁਕੇ ਹਨ, ਉੱਥੇ 11 ਨੌਜਵਾਨ ਰੁਕੇ ਹੋਏ ਹਨ। ਜਦੋਂਕਿ ਏਜੰਟ ਕਮਰੇ ਨੂੰ ਬਾਹਰੋਂ ਤਾਲਾ ਲਗਾ ਕੇ ਚਲਾ ਜਾਂਦਾ ਸੀ।

ਨਵਾਂਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਵਿਦਾਸ ਨਗਰ ਦੇ ਕ੍ਰਿਪਾ ਗੇਟ ਦਾ ਰਹਿਣ ਵਾਲਾ ਨੌਜਵਾਨ ਦਿਨੇਸ਼ ਕਰੀਬ ਇਕ ਮਹੀਨਾ ਪਹਿਲਾਂ ਡਰਾਈਵਰ ਦੀ ਨੌਕਰੀ ਲਈ ਸਾਊਦੀ ਅਰਬ ਗਿਆ ਸੀ। ਨੌਜਵਾਨ ਦਿਨੇਸ਼ ਦੇ ਭਰਾ ਯੋਗੇਸ਼ ਨੇ ਦੱਸਿਆ ਕਿ ਘਰ ‘ਚ ਵਿਆਹ ਸੀ, ਉਸ ਨੇ ਦੱਸਿਆ ਕਿ ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦਿਨੇਸ਼ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਤੇ ਉਸਦੇ ਹੋਰ ਸਾਥੀ ਕਹਿ ਰਹੇ ਹਨ ਕਿ ਉਹ ਸਾਊਦੀ ਅਰਬ ‘ਚ ਮੁਸੀਬਤ ‘ਚ ਹਨ। ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਰੇ ਨੌਜਵਾਨਾਂ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਂਦਾ ਜਾਵੇ।

Vinkmag ad
Share Our Daily Posts

News Desk

Read Previous

ਸ਼ੱਕ ਕਾਰਨ ਪਤਨੀ ਤੇ 8 ਮਹੀਨੇ ਦੀ ਧੀ ‘ਤੇ ਪੈਟਰੋਲ ਪਾ ਕੇ ਲਾ’ਤੀ ਅੱਗ, ਪਤੀ ਫ਼ਰਾਰ

Read Next

ਜਲੰਧਰ ਸਮੇਤ ਪੰਜਾਬ ‘ਚ ਪਹਿਲੀ ਵਾਰ ਐਤਵਾਰ ਨੂੰ ਖੁੱਲ੍ਹੇ ਸੇਵਾ ਕੇਂਦਰ, ਲੋਕਾਂ ਨੇ ਬਣਾਏ ਸਰਟੀਫਿਕੇਟ ਤੇ ਆਧਾਰ ਕਾਰਡ