Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

Good News : ਹੁਣ ਹਫ਼ਤੇ ’ਚ 5 ਦਿਨ ਸਿੰਗਾਪੁਰ ਜਾਵੇਗੀ ਫਲਾਈਟ, ਸਕੂਟ ਏਅਰਲਾਈਨਜ਼ ਨੇ ਜਾਰੀ ਕੀਤਾ ਸ਼ਡਿਊਲ

ਅੰਮ੍ਰਿਤਸਰ : ਭਾਵੇਂ ਤੁਸੀਂ ਸਿੰਗਾਪੁਰ ਪਡ਼੍ਹਨ ਜਾ ਰਹੇ ਹੋ, ਸੈਰ-ਸਪਾਟੇ ਜਾਂ ਕਾਰੋਬਾਰੀ ਮਕਸਦ ਲਈ ਜਾਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਖ਼ੁਸ਼ਖਬਰੀ ਵਾਲੀ ਹੈ। ਹੁਣ 2 ਸਾਲਾਂ ਬਾਅਦ ਮੁਡ਼ ਤੋਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀ ਉਡਾਣ ਹਫ਼ਤੇ ਵਿਚ 5 ਦਿਨ ਉਡਾਣ ਭਰੇਗੀ। ਸਕੂਟ ਏਅਰਲਾਈਨ ਨੇ ਐਲਾਨ ਕੀਤਾ ਹੈ ਕਿ ਪਹਿਲੀ ਮਈ ਤੋਂ ਲਾਗੂ ਹੋਵੇਗਾ ਤੇ ਇਸ ਲਈ ਏਅਰਲਾਈਨ ਸਾਈਡ ਤੋਂ ਬੁਕਿੰਗ ਚੱਲ ਰਹੀ ਹੈ। ਸਿੰਗਾਪੁਰ ਤੇ ਅੰਮ੍ਰਿਤਸਰ ਵਿਚਕਾਰ ਸਿੱਧੀਆਂ ਉਡਾਣਾਂ ਮਾਰਚ 2020 ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਹਵਾਈ ਸਮਝੌਤੇ ਤਹਿਤ ਪਹਿਲੇ ਹਫ਼ਤੇ ਵਿਚ ਇਕ ਦਿਨ ਲਈ ਉਡਾਣ ਅਰੰਭ ਕੀਤੀ ਗਈ ਸੀ। ਜਦੋਂ ਯਾਤਰੀਆਂ ਦੀ ਗਿਣਤੀ ਵਧਣ ਲੱਗੀ ਫਰਵਰੀ 2022 ਵਿਚ, ਹਫ਼ਤੇ ਵਿਚ ਤਿੰਨ ਦਿਨ ਫਲਾਈਟਸ ਸ਼ੁਰੂ ਹੋਈਆਂ। ਹੁਣ ਸਕੂਟ ਏਅਰਲਾਈਨ ਨੇ ਹਫ਼ਤੇ ਦੌਰਾਨ ਪੰਜ ਦਿਨ ਫਲਾਈਟ ਸਡਿਊਲ ਨੂੰ ਨਿਯਮਤ ਕਰਨ ਦਾ ਫ਼ੈਸਲਾ ਕੀਤਾ ਹੈ। ਮੌਜੂਦਾ ਸਮੇਂ ਫਲਾਈਟ ਹਫ਼ਤੇ ਵਿਚ ਤਿੰਨ ਦਿਨ ਉਡਾਣ ਭਰਦੀ ਹੈ। ਪੰਜਾਬ ਸਮੇਤ ਹਿਮਾਚਲ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਹਫ਼ਤੇ ਵਿਚ ਪੰਜ ਦਿਨ ਉਡਾਣਾਂ ਦਾ ਬਹੁਤ ਫ਼ਾਇਦਾ ਹੋਵੇਗਾ। ਵਪਾਰੀ ਤਬਕੇ ਨੂੰ ਹਫ਼ਤੇ ਵਿਚ ਪੰਜ ਦਿਨ ਸਿੰਗਾਪੁਰ ਉਡਾਣਾਂ ਦਾ ਸਭ ਤੋਂ ਵੱਡਾ ਫ਼ਾਇਦਾ ਮਿਲ ਸਕਦਾ ਹੈ।

ਮੰਗਲਵਾਰ ਤੇ ਸ਼ਨਿੱਚਰਵਾਰ ਨੂੰ ਛੱਡ ਕੇ ਸਾਰੇ ਦਿਨ ਉਡਾਣ ਭਰੇਗੀ

ਨਵੇਂ ਸ਼ਡਿਊਲ ਮੁਤਾਬਕ ਸਕੂਟ ਏਅਰਲਾਈਨ ਦੀਆਂ ਉਡਾਣਾਂ ਮੰਗਲਵਾਰ ਤੇ ਸ਼ਨਿੱਚਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਉਡਾਣ ਭਰਨਗੀਆਂ। ਜਦਕਿ ਮੌਜੂਦਾ ਸਮੇਂ ਦੌਰਾਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸਿੱਧੀਆਂ ਫਲਾਈਟਸ ਮੁਹੱਈਆ ਹਨ। ਬੋਇੰਗ 787 ਅੰਮ੍ਰਿਤਸਰ-ਸਿੰਗਾਪੁਰ ਵਿਚਕਾਰ ਉਡਾਣ ਭਰੇਗਾ। ਇਸ ਵਿਚ 335 ਮੁਸਾਫ਼ਰਾਂ ਨੂੰ ਲੈ ਕੇ ਜਾਣ ਦੀ ਸਮਰੱਥਾ ਹੈ। ਅਜਿਹੀ ਸਥਿਤੀ ਵਿਚ 1005 ਯਾਤਰੀ ਹਰ ਹਫ਼ਤੇ ਤਿੰਨ ਉਡਾਣਾਂ ਰਾਹੀਂ ਸਿੰਗਾਪੁਰ ਆ ਸਕਦੇ ਹਨ। ਇਸ ਲਈ ਏਅਰਲਾਈਨ ਕੰਪਨੀ ਨੇ ਇਕਤਰਫ਼ਾ ਕਿਰਾਇਆ 5980 ਰੁਪਏ ਰੱਖਿਆ ਹੈ। ਉਡਾਣ ਟੇਕ ਆਫ ਤੋਂ ਬਾਅਦ ਛੇ ਘੰਟਿਆਂ ਵਿਚ ਸਿੰਗਾਪੁਰ ਪੁੱਜਿਆ ਕਰੇਗੀ। ਨਵੇਂ ਸੈਡਿਊਲ ਵਿੱਚ ਐਤਵਾਰ ਤੇ ਵੀਰਵਾਰ ਦੇ ਦਿਨ ਵਧਾਏ ਜਾ ਰਹੇ ਹਨ। ਹਫ਼ਤੇ ਵਿਚ 1675 ਮੁਸਾਫ਼ਰ ਜਾ ਸਕਣਗੇ।

ਫਲਾਈਟ ਸਵੇਰੇ 4.10 ਵਜੇ ਅੰਮ੍ਰਿਤਸਰ ਪਹੁੰਚੇਗੀ

ਸਿੰਗਾਪੁਰ ਤੋਂ ਉਡਾਣ ਭਰਨ ਤੋਂ ਬਾਅਦ ਇਹ ਫਲਾਈਟ ਸਵੇਰੇ 4.10 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇਗੀ। ਇਸ ਪਿੱਛੋਂ ਇਹੀ ਫਲਾਈਟ ਸਾਮ 7.40 ਵਜੇ ਅੰਮ੍ਰਿਤਸਰ ਤੋਂ ਸਿੰਗਾਪੁਰ ਲਈ ਰਵਾਨਾ ਹੋਵੇਗੀ।

Vinkmag ad
Share Our Daily Posts

News Desk

Read Previous

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤਾ ਜ਼ਹਿਰ ਦੇ ਕੇ ਮਾਰਿਆ, ਪੁਲਿਸ ਨੇ ਕੇਸ ਦਰਜ ਕਰਕੇ ਦੋਵਾਂ ਨੂੰ ਕੀਤਾ ਕਾਬੂ

Read Next

ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰੁਜ਼ਗਾਰਾਂ ਲਈ ਚੁੱਕਿਆ ਇਕ ਹੋਰ ਕਦਮ, ਉਦਯੋਗ ਵਿਭਾਗ ਨੂੰ ਦਿੱਤੇ ਇਹ ਨਿਰਦੇਸ਼