Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਅੰਮ੍ਰਿਤਸਰ ‘ਚ ਤਿੰਨ ਮੰਜ਼ਿਲਾ ਰੈਸਟੋਰੇਂਟ ਦੀ ਇਮਾਰਤ ਢਹਿ-ਢੇਰੀ, ਹੋਟਲ ਦਾ ਇਕ ਹਿੱਸਾ ਵੀ ਡਿੱਗਿਆ

ਅੰਮ੍ਰਿਤਸਰ : ਕੁਇੰਜ ਰੋਡ ਵਿਚ ਇਕ ਨਿਰਮਾਣ ਅਧੀਨ ਹੋਟਲ ਦੇ ਨੇੜੇ ਸਥਿਤ ਤਿੰਨ ਮੰਜ਼ਿਲਾ ਰੈਸਟੋਰੈਂਟ ਦੀ ਇਮਾਰਤ ਢਹਿ ਢੇਰੀ ਹੋ ਗਈ। ਜਾਣਕਾਰੀ ਅਨੁਸਾਰ, ਹੋਟਲ ਬਣਾਉਣ ਦੀ ਬੇਸਮੈਂਟ ਬਣਾਉਣ ਲਈ ਮਜ਼ਦੂਰਾਂ ਨੇ ਪੰਜਾਹ ਫੁੱਟ ਜ਼ਮੀਨ ਪੁੱਟੀ ਸੀ। ਇਸ ਦੇ ਬਿਲਕੁੱਲ ਨਾਲ ਹੀ ਹੋਟਲ ਗਰੈਂਡ ਅਤੇ ਫੂਡ ਬਾਲ ਰੈਸਟੋਰੈਂਟ ਹੈ। ਵੀਰਵਾਰ ਸ਼ਾਮ ਤਕਰੀਬਨ ਸੱਤ ਵਜੇ ਅਚਾਨਕ ਫੂਡ ਬਾਲ ਰੈਸਟੋਰੈਂਟ ਦੀ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਲੱਗੀ। ਦੇਖਦੇ ਹੀ ਦੇਖਦੇ ਇਹ ਜਮੀਨਦੋਜ਼ ਹੋ ਗਈ। ਇਸ ਦੇ ਇਲਾਵਾ ਹੋਟਲ ਗਰੈਂਡ ਦਾ ਇਕ ਹਿੱਸਾ ਵੀ ਢਹਿ-ਢੇਰੀ ਹੋ ਗਿਆ। ਹੋਟਲ ਗਰੈਂਡ ਦਾ ਪਿਛਲਾ ਹਿੱਸਾ ਵੀ ਡਿੱਗਿਆ। ਗਨੀਮਤ ਇਹ ਸੀ ਕਿ ਉਸ ਵਕਤ ਫੂਡ ਬਾਲ ਰੈਸਟੋਰੈਂਟ ਵਿਚ ਕੋਈ ਨਹੀਂ ਸੀ, ਉਥੇ ਹੀ ਹੋਟਲ ਗਰੈਂਡ ਦੇ ਉਸ ਹਿੱਸੇ ਵਿਚ ਕੋਈ ਨਹੀਂ ਸੀ, ਜੋ ਡਿੱਗਿਆ। ਨਿਰਮਾਣ ਅਧੀਨ ਹੋਟਲ ਦੇ ਮਜ਼ਦੂਰ ਵੀ ਪੰਜ ਵਜੇ ਘਰ ਪਰਤ ਚੁੱਕੇ ਸਨ। ਇਸ ਘਟਨਾ ਦੇ ਬਾਅਦ ਆਸਪਾਸ ਦੇ ਘਰਾਂ ਵਿਚ ਵੀ ਦਰਾਰਾਂ ਉੱਭਰ ਆਈਆਂ।

ਹਫੜਾ-ਦਫੜੀ ਵਿਚ ਲੋਕ ਘਰਾਂ ਤੋਂ ਬਾਹਰ ਨਿਕਲੇ, ਉਥੇ ਹੀ ਹੋਟਲ ਗਰੈਂਡ ਦੇ ਮਾਲਕ ਸੰਜੈ ਕਪੂਰ ਨੇ ਕਿਹਾ ਕਿ ਨਿਰਮਾਣ ਅਧੀਨ ਹੋਟਲ ਰਾਜਨੀਤਕ ਮਿਲੀਭੁਗਤ ਨਾਲ ਬਣਾਇਆ ਜਾ ਰਿਹਾ ਸੀ। ਗ਼ੈਰ-ਕਾਨੂੰਨੀ ਰੂਪ ਨਾਲ ਬਣ ਰਹੇ ਇਸ ਹੋਟਲ ਸੰਚਾਲਕ ਦੇ ਖ਼ਿਲਾਫ਼ ਨਗਰ ਨਿਗਮ ਵਿਚ ਸ਼ਿਕਾਇਤ ਦਿੱਤੀ ਗਈ ਸੀ। ਨਿਗਮ ਦੇ ਏਟੀਪੀ ਪਰਮਿੰਦਰ ਜੀਤ ਸਿੰਘ ਦਾ ਕਹਿਣਾ ਹੈ ਕਿ ਹੋਟਲ ਦੀ ਉਸਾਰੀ ਨੂੰ ਰੋਕਿਆ ਗਿਆ ਸੀ। ਗਰੈਂਡ ਹੋਟਲ ਦਾ ਜੋ ਹਿੱਸਾ ਡਿੱਗਿਆ ਹੈ ਉਸ ਨੂੰ ਪਹਿਲਾਂ ਤੋਂ ਹੀ ਨਿਗਮ ਨੇ ਅਨਸੇਫ ਘੋਸ਼ਿਤ ਕੀਤਾ ਸੀ। ਇਸ ਸਬੰਧੀ ਬਕਾਇਦਾ ਨੋਟਿਸ ਜਾਰੀ ਕੀਤੇ ਗਏ ਸੀ। ਹੋਟਲ ਗਰੈਂਡ ਦੇ ਮਾਲਕ ਸੰਜੈ ਕਪੂਰ ਨੇ ਕਿਹਾ ਕਿ ਨਿਗਮ ਨੂੰ ਕਈ ਵਾਰ ਅਗਾਹ ਕੀਤਾ ਗਿਆ ਸੀ ਕਿ ਨਿਰਮਾਣ ਅਧੀਨ ਹੋਟਲ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਇਮਾਰਤਾਂ ਖਤਰੇ ਵਿਚ ਹਨ, ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਘਟਨਾ ਦੇ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਇਜ਼ਾ ਲਿਆ।

Vinkmag ad
Share Our Daily Posts

News Desk

Read Previous

ਪੰਜਾਬ ਪੁਲਿਸ ਅਕੈਡਮੀ ਫਿਲੌਰ ‘ਚ ਨਸ਼ੇ ਦੇ ਖੇਡ ‘ਚ ਛੇ ਹੋਰ ਮੁਲਾਜ਼ਮਾ ‘ਤੇ ਕਾਰਵਾਈ ਦੀ ਤਿਆਰੀ, ਦੋ ਨੂੰ ਭੇਜਿਆ ਜੇਲ੍ਹ

Read Next

ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਵੇਖ ਕੇ ਰਾਹਗੀਰਾਂ ਦੀਆਂ ਅੱਖਾਂ ਵੀ ਹੋਈਆਂ ਨਮ