15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਲੁਧਿਆਣਾ: ਪੰਜਾਬ ‘ਚ ਸੋਮਵਾਰ ਨੂੰ ਬੀਤੇ ਲੰਬੇ ਸਮੇਂ ਤੋਂ ਮੰਗਾਂ ਨਾ ਮੰਨੀਆਂ ਜਾਣ ਕਾਰਨ ਮੁਲਾਜ਼ਮ ਹੜਤਾਲ ਕਰਨਗੇ। ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ 38 ਸੇਵਾ ਕੇਂਦਰਾਂ ਦੇ ਮੁਲਾਜ਼ਮ ਕਲਮ ਛੱਡ ਹੜਤਾਲ ’ਤੇ ਚਲੇ ਗਏ ਹਨ। ਇਸ ਹੜਤਾਲ ਦਾ ਸੰਗਰੂਰ, ਪਟਿਆਲਾ, ਮਲੇਰਕੋਟਲਾ ਸਮੇਤ ਫਤਿਹਗੜ੍ਹ ਸਾਹਿਬ ਦੇ ਮੁਲਾਜ਼ਮਾਂ ਨੇ ਵੀ ਸਮਰਥਨ ਕੀਤਾ ਹੈ। ਇਸ ਦਿਨ ਸਮੂਹ ਮੁਲਾਜ਼ਮ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕਰਨਗੇ। ਸਮੂਹ ਮੁਲਾਜ਼ਮ ਯੂਨੀਅਨ ਵੱਲੋਂ ਦੱਸਿਆ ਗਿਆ ਹੈ ਕਿ ਪਿਛਲੇ ਛੇ ਸਾਲਾਂ ਤੋਂ ਸਾਰੇ ਮੁਲਾਜ਼ਮ ਇਕੋ ਤਨਖਾਹ ’ਤੇ ਕੰਮ ਕਰ ਰਹੇ ਹਨ।ਕੰਪਨੀ ਇਕ ਆਉਟਰ ਲਈ ਸਰਕਾਰ ਤੋਂ 22 ਹਜ਼ਾਰ ਰੁਪਏ ਵਸੂਲ ਰਹੀ ਹੈ, ਜਦੋਂ ਕਿ ਮੁਲਾਜ਼ਮ ਨੂੰ ਸਿਰਫ਼ ਸੱਤ ਤੋਂ ਅੱਠ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਇਸ ਤਨਖਾਹ ਵਿੱਚ ਵੀ ਮੈਨੇਜਰ ਕਈ ਕਟੌਤੀਆਂ ਕਰ ਦਿੰਦਾ ਹੈ। ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸੇਵਾ ਕੇਂਦਰ ਦਾ ਸਮਾਂ ਬਦਲ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਕੀਤਾ ਜਾਵੇ ਤੇ ਐਤਵਾਰ ਨੂੰ ਸੇਵਾ ਕੇਂਦਰ ਵਿੱਚ ਛੁੱਟੀ ਕੀਤੀ ਜਾਵੇ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਐਲਾਨੀ ਸਰਕਾਰੀ ਛੁੱਟੀ ਵੀ ਸੇਵਾ ਕੇਂਦਰ ‘ਤੇ ਲਾਗੂ ਹੋਣੀ ਚਾਹੀਦੀ ਹੈ। ਕੰਪਨੀ ਨੇ ਛੁੱਟੀ ਲਈ ਕੋਈ ਨੀਤੀ ਨਹੀਂ ਬਣਾਈ ਹੈ। ਜੇਕਰ ਉਹ ਮਨਜ਼ੂਰੀ ਲੈ ਕੇ ਕੋਈ ਛੁੱਟੀ ਲੈਂਦਾ ਹੈ ਤਾਂ ਉਸ ਦੀ ਤਨਖਾਹ ਕੱਟ ਦਿੱਤੀ ਜਾਂਦੀ ਹੈ।
ਰੈਵੀਨਿਊ ਪਟਵਾਰ ਯੂਨੀਅਨ ਵੀ ਹੜਤਾਲ ’ਤੇ ਚਲੀ ਗਈ ਹੈ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਦਿ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਸਮੂਹ ਪਟਵਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ ਕੀਤੀ ਸੀ। ਇਸ ਕਾਰਨ ਹੋਰ ਪਟਵਾਰ ਖਾਨਾਂ ਨੂੰ ਤਾਲੇ ਲੱਗ ਗਏ।ਜ਼ਮੀਨ ਨਾਲ ਸਬੰਧਤ ਕੰਮ ਕਰਵਾਉਣ ਆਏ ਲੋਕਾਂ ਨੂੰ ਖਾਲੀ ਹੱਥ ਪਰਤਣਾ ਪਿਆ। ਪੰਜਾਬ ਭਰ ਵਿੱਚ ਹੜਤਾਲ 15 ਮਈ ਤਕ ਚੱਲੀ। ਜੇਕਰ ਸਰਕਾਰ ਨੇ ਪਟਵਾਰੀ ‘ਤੇ ਦਰਜ ਐੱਫ.ਆਈ.ਆਰ ਵਾਪਸ ਨਾ ਲਈ ਤਾਂ ਯੂਨੀਅਨ ਵੱਲੋਂ ਕੋਈ ਹੋਰ ਵੱਡਾ ਫੈਸਲਾ ਲਿਆ ਜਾ ਸਕਦਾ ਹੈ, ਜਿਸ ਨਾਲ ਸਰਕਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
