Breaking News :

ਵੱਡੀ ਖ਼ਬਰ: ਜਲੰਧਰ ਤੋਂ ‘ਆਪ’ ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ ‘ਚ ਸ਼ਾਮਲ

ਨਿੱਕੇ ਸਿੱਧੂ ਦੇ ਜਨਮ ਨੂੰ ਲੈ ਕੇ ਸਰਕਾਰ ਦੇ ਸਵਾਲਾਂ ਦਾ ਬਲਕੌਰ ਸਿੰਘ ਨੇ ਦਿੱਤਾ ਜਵਾਬ, ਦੱਸੀ ਸਾਰੀ ਗੱਲ

ਕੇਜਰੀਵਾਲ ਨੂੰ 6 ਦਿਨ ਦਾ ED ਰਿਮਾਂਡ, 28 ਮਾਰਚ ਨੂੰ ਦੁਪਹਿਰ 2 ਵਜੇ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ, ਜਾਣੋ ਪੰਜਾਬ ‘ਚ ਕਦੋਂ ਪੈਣਗੀਆਂ ਵੋਟਾਂ

ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਹਾਲਤ ਵਿਗੜੀ

ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ ”ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ

ਪੰਜਾਬ ’ਚ 7, ਹਰਿਆਣਾ ’ਚ 2 ਤੇ ਕਸ਼ਮੀਰ ’ਚ ਇਕ ਸੀਟ ’ਤੇ ਚੋਣ ਲੜੇਗੀ ਪਾਰਟੀ : ਸਿਮਰਨਜੀਤ ਸਿੰਘ ਮਾਨ

ਪੰਜਾਬ ਦੇ ਇਸ ਜ਼ਿਲ੍ਹੇ ‘ਚ ਖੁੱਲ੍ਹਣਗੇ 640 ਸ਼ਰਾਬ ਦੇ ਠੇਕੇ, ਇਹ ਹੈ ਅਪਲਾਈ ਕਰਨ ਦੀ ਆਖਰੀ ਤਰੀਕ

ਝਾੜੂੁ ਵਾਲਿਆਂ ਨੇ ਐਨਾ ਝੂਠ ਬੋਲਿਆ, ਐਨਾ ਗੁਮਰਾਹ ਕੀਤਾ, ਅੱਜ ਪੰਜਾਬ ਨੂੰ ਕਰ ਦਿੱਤਾ ਤਬਾਹ : ਸੁਖਬੀਰ ਬਾਦਲ

March 29, 2024

ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ

ਮਾਨਸਾ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੁਲਦੀਪ ਸਿੰਘ ਧਾਲੀਵਾਲ ਅੱਜ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪੁੱਜੇ ਤੇ ਉਸ ਦੇ ਪਿਤਾ ਨਾਲ ਦੁੱਖ ਸਾਂਝਾ ਕੀਤਾ। ਪੰਜਾਬੀ ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇਰ ਰਾਤ ਨੂੰ ਪਰਿਵਾਰ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਇਸ ਮਾਮਲੇ ‘ਚ ‘ਆਪ’ ਸਰਕਾਰ ਵੱਲੋਂ ਪੂਰ੍ਹਾ ਸਾਥ ਦੇਣ ਦਾ ਭਰੋਸਾ ਦਿੱਤਾ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ।

ਇਸ ਦੇ ਇਲਾਵਾ ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਵੀ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ਦੇ ਨਾਲ ਗੱਡੀ ’ਚ ਸਵਾਰ ਗੁਰਵਿੰਦਰ ਸਿੰਘ ਜੋ ਕਿ ਡੀਐਮਸੀ ਲੁਧਿਆਣਾ ਵਿਖੇ ਜ਼ਖਮੀ ਹੈ। ਉਸ ਨੂੰ ਮਿਲੇ ਸਨ ਅਤੇ ਉਸ ਦਿਨ ਦੀ ਘਟਨਾ ਬਾਰੇ ਵੀ ਪੁੱਛਿਆ ਸੀ। ਇਸ ਬਾਅਦ ਗੁਰਪ੍ਰੀਤ ਬਨਾਂਵਾਲੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਹ ਗੱਲ ਫ਼ੋਨ ’ਤੇ ਸਾਂਝੀ ਕੀਤੀ ਸੀ। ਜਿਸ ‘ਚ ਮੁੱਖ ਮੰਤਰੀ ਵੱਲੋਂ ਇਲਾਜ ਫ਼ਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਆਦੇਸ਼ ਦੇ ਦਿੱਤੇ ਗਏ ਹਨ।

ਇਸ ਦੇ ਪਹਿਲਾਂ ਦੇਰ ਸ਼ਾਮ ਨੂੰ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਸਨ, ਜਿਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟੀਆਂ ਸਨ ਅਤੇ ਦੇਸ਼ਾਂ ਵਿਦੇਸ਼ਾਂ ’ਚ ਮਾਨਸਾ ਜ਼ਿਲ੍ਹੇ ਦਾ ਨਾਂਅ ਪਹੁੰਚਾ ਦਿੱਤਾ ਸੀ, ਪਰ ਉਸ ਦਾ ਇਸ ਤਰ੍ਹਾਂ ਇੱਥੋਂ ਚਲੇ ਜਾਣਾ ਮੰਦਭਾਗਾ ਹੈ। ਪੰਜਾਬ ਸਰਕਾਰ ਵੱਲੋਂ ਮਾਮਲੇ ’ਚ ਜਾਂਚ ਤੇਜ਼ੀ ਨਾਲ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

Vinkmag ad
Share Our Daily Posts

News Desk

Read Previous

ਜਲੰਧਰ ਦੇ ਵਿਧਾਇਕ ਦੇ ਗੰਨਮੈਨ ਨੂੰ ਲੱਗੀ ਗੋਲੀ, ਮੌਕੇ ‘ਤੇ ਮੌਤ

Read Next

ਥੋੜ੍ਹੀ ਦੇਰ ‘ਚ ਪੰਜਾਬ ਸਕੂਲ ਸਿੱਖਿਆ ਬੋਰਡ ਐਲਾਨੇਗਾ 8ਵੀਂ ਦਾ ਨਤੀਜਾ