ਡੇਰਾਬੱਸੀ ਗੋਲੀਕਾਂਡ ਕੇਸ ‘ਚ ਵੱਡੀ ਕਾਰਵਾਈ; ਮੁਅੱਤਲ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ FIR ਦਰਜ
ਜਲੰਧਰ : ਜਲੰਧਰ ਛਾਉਣੀ ਇਲਾਕੇ ‘ਚ ਗੁਰੂ ਤੇਗ ਬਹਾਦਰ ਨਗਰ ਤੋਂ ਮਿੱਠਾਪੁਰ ਪੀਪੀਆਰ ਮਾਲ ਨੂੰ ਜੋੜਨ ਵਾਲੀ 120 ਫੁੱਟੀ ਸੜਕ ‘ਤੇ ਵਿਨੇ ਮੰਦਰ ਕ੍ਰਾਸਿੰਗ ‘ਚ ਚੌਕ ਬਣਾਉਣ ਦੇ ਮੁੱਦੇ ਨੇ ਕਾਂਗਰਸ ਦਾ ਅੰਦਰੂਨੀ ਕਲੇਸ਼ ਤੇਜ਼ ਕਰ ਦਿੱਤਾ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਕਾਂਗਰਸ ਦੀ ਇਸ ਲੜਾਈ ਨੂੰ ਜਨਤਕ ਕਰਨ ‘ਚ ਭੂਮਿਕਾ ਨਿਭਾ ਕੇ ਸਾਬਤ ਕਰ ਦਿੱਤਾ ਹੈ ਕਿ ਇਹ ਟਕਰਾਅ ਕਾਂਗਰਸ ਦੇ ਵੱਡੇ ਆਗੂਆਂ ਤੋਂ ਪ੍ਰਰੇਰਿਤ ਹੈ। ਵਿਨੇ ਮੰਦਰ ਕ੍ਰਾਸਿੰਗ ‘ਤੇ ਤੇਜ਼ ਰਫਤਾਰ ਵਾਹਨਾਂ ਕਾਰਨ ਵੱਧ ਰਹੇ ਹਾਦਸਿਆਂ ਨੂੰ ਦੇਖਦਿਆਂ ਨਗਰ ਨਿਗਮ ਦੀ ਟੀਮ ਨੇ ਮੰਗਲਵਾਰ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਕੌਂਸਲਰ ਬਲਰਾਜ ਠਾਕੁਰ ਦੀ ਹਾਜ਼ਰੀ ‘ਚ ਗੋਲ ਚੱਕਰ ਬਣਾ ਕੇ ਟ੍ਰਾਇਲ ਕੀਤਾ ਸੀ। ਇਸ ਨੂੰ ਲੈ ਕੇ ਵਾਰਡ ਨੰ. 26 ਦੇ ਕੌਂਸਲਰ ਰੋਹਨ ਸਹਿਗਲ ਭੜਕ ਗਏ ਹਨ। ਸਹਿਗਲ ਵੱਲੋਂ ਇਹ ਮੁੱਦਾ ਉਠਾਇਆ ਗਿਆ ਤੇ ਲਗਾਤਾਰ ਤਿੰਨ ਮਹੀਨਿਆਂ ਤੋਂ ਉਹ ਨਿਗਮ ਦੇ ਬੀਐਂਡਆਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਨੂੰ ਅੱਗੇ ਵਧਾ ਰਹੇ ਹਨ। ਉਸ ਨੇ ਬੀਐਂਡਆਰ ਵਿਭਾਗ ਦੇ ਅਧਿਕਾਰੀਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੋਲ ਚੱਕਰ ‘ਤੇ ਕੰਮ ਨਾ ਕਰਨ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਕੌਂਸਲਰ ਸਹਿਗਲ ਨਾਲ ਗੱਲਬਾਤ ਕਰ ਕੇ ਪੀਪੀਆਰ ਮਾਲ ਤੋਂ ਵਿਨੇ ਮੰਦਰ ਤਕ 120 ਫੁੱਟੀ ਸੜਕ ‘ਤੇ ਪੀਪੀਆਰ ਮਾਲ ਤੇ ਵਿਨੇ ਮੰਦਰ ਨੇੜੇ ਕ੍ਰਾਸਿੰਗ ਦਾ ਮੁਆਇਨਾ ਕਰ ਕੇ ਚੌਕ ਬਣਾਉਣ ਲਈ ਗੱਲਬਾਤ ਕੀਤੀ ਸੀ। ਹੁਣ ਜਦੋਂ ਇਸ ‘ਤੇ ਕੰਮ ਸ਼ੁਰੂ ਕਰਨ ਲਈ ਟ੍ਰਾਇਲ ਹੋਇਆ ਹੈ ਤਾਂ ਸਹਿਗਲ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਨਿਗਮ ਅਧਿਕਾਰੀਆਂ ਨੇ ਵੀ ਇਸ ‘ਤੇ ਸਿਆਸਤ ਕੀਤੀ ਹੈ ਕਿਉਂਕਿ ਰੋਹਨ ਸਹਿਗਲ ਦੇ ਕੈਂਟ ਹਲਕੇ ਦੇ ਵਿਧਾਇਕ ਪਰਗਟ ਸਿੰਘ ਨਾਲ ਸਬੰਧ ਹੁਣ ਬਹੁਤੇ ਚੰਗੇ ਨਹੀਂ ਹਨ। ਉਸ ਦੀ ਥਾਂ ਨਿਗਮ ਅਧਿਕਾਰੀਆਂ ਨੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਕੌਂਸਲਰ ਬਲਰਾਜ ਠਾਕੁਰ ਨੂੰ ਮੌਕੇ ‘ਤੇ ਸੱਦਿਆ ਸੀ। ਬੁੱਧਵਾਰ ਇਹ ਖਬਰਾਂ ਮੀਡੀਆ ‘ਚ ਆਉਣ ਤੋਂ ਬਾਅਦ ਰੋਹਨ ਸਹਿਗਲ ਨੇ ਗੋਲ ਚੱਕਰ ਦੇ ਟ੍ਰਾਇਲ ‘ਤੇ ਨਿਗਮ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਦੱਸਣਯੋਗ ਕਿ ਰੋਹਨ ਸਹਿਗਲ ਨੂੰ ਕਦੇ ਵਿਧਾਇਕ ਪਰਗਟ ਸਿੰਘ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ ਪਰ ਹੁਣ ਕੁਝ ਕਾਰਨਾਂ ਕਰ ਕੇ ਦੋਵਾਂ ਦਾ ਰਿਸ਼ਤਾ ਸਿਆਸੀ ਤੌਰ ‘ਤੇ ਵਿਗੜ ਗਿਆ ਹੈ।
ਠੇਕੇਦਾਰਾਂ ਦੀ ਬਜਾਏ ਨਿਗਮ ਅਧਿਕਾਰੀ ਕੰਮ ਕਿਉਂ ਕਰ ਰਹੇ ਹਨ?
ਬੁੱਧਵਾਰ ਨੂੰ ਕੌਂਸਲਰ ਰੋਹਨ ਸਹਿਗਲ ਨੇ ਇੰਟਰਨੈੱਟ ਮੀਡੀਆ ‘ਤੇ ਲਾਈਵ ਹੋ ਕੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਇਸ ਸਿਆਸਤ ਤੋਂ ਪ੍ਰਰੇਰਿਤ ਚਿਹਰੇ ‘ਤੇ ਇਤਰਾਜ਼ ਪ੍ਰਗਟਾਇਆ ਤੇ ਕਿਹਾ ਕਿ ਉਨ੍ਹਾਂ ਨੂੰ ਗੋਲ ਚੱਕਰ ਬਣਾਉਣ ਸਮੇਂ ਹੀ ਸੱਦਿਆ ਜਾਣਾ ਚਾਹੀਦਾ ਸੀ। ਉਹ ਇਸ ਮੁੱਦੇ ਨੂੰ ਲਗਾਤਾਰ ਉਠਾ ਰਹੇ ਹਨ ਤੇ ਇਸ ਤੋਂ ਪਹਿਲਾਂ ਨਿਗਮ ਦੀ ਟੀਮ ਵੀ ਉਥੇ ਜਾ ਕੇ ਮੁਆਇਨਾ ਕਰ ਚੁੱਕੀ ਹੈ। ਨਗਰ ਨਿਗਮ ਇਹ ਕੰਮ ਆਪਣੇ ਖਰਚੇ ‘ਤੇ ਕਿਉਂ ਕਰਵਾ ਰਿਹਾ ਹੈ ਜਦਕਿ ਠੇਕੇਦਾਰ ਨੂੰ ਇਹ ਕੰਮ ਕਰਵਾਉਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸੜਕ ਬਣਾਉਣ ਦਾ ਪ੍ਰਰਾਜੈਕਟ ਕਰੀਬ ਸਾਢੇ ਛੇ ਕਰੋੜ ਦਾ ਹੈ। ਹੈਰਾਨੀ ਦੀ ਗੱਲ ਹੈ ਕਿ ਠੇਕੇਦਾਰ ਮੌਕੇ ‘ਤੇ ਹਾਜ਼ਰ ਨਹੀਂ ਸੀ। ਠੇਕੇਦਾਰ ਦਾ ਕੰਮ ਨਗਰ ਨਿਗਮ ਆਪਣੇ ਜ਼ਿੰਮੇ ਕਿਉਂ ਲੈ ਰਿਹਾ ਹੈ। ਜਦਕਿ ਇਹ ਕੰਮ ਠੇਕੇਦਾਰ ਨੂੰ ਅਲਾਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨੂੰ ਹਾਊਸ ‘ਚ ਵੀ ਉਠਾ ਚੁੱਕੇ ਹਨ ਤੇ ਹੁਣ ਤਿੰਨ ਮਹੀਨਿਆਂ ਬਾਅਦ ਨਿਗਮ ਨੇ ਆਰਜੀ ਚੌਕ ਬਣਾ ਕੇ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।
