Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਪੰਜਾਬ ‘ਚ 30 ਫ਼ੀਸਦ ਸ਼ਰਾਬ ਸਸਤੀ ਕਰਵਾਉਣ ‘ਚ ਕਾਮਯਾਬ ਹੋਇਆ ਆਬਕਾਰੀ ਵਿਭਾਗ, ਨਵੀਂ ਰੇਟ ਲਿਸਟ ਆਈ ਸਾਹਮਣੇ

ਜਲੰਧਰ : ਭਾਵੇਂ ਆਬਕਾਰੀ ਵਿਭਾਗ (Excise Department Punjab) 1 ਜੁਲਾਈ ਤੋਂ ਸੂਬੇ ਭਰ ‘ਚ 100 ਫੀਸਦੀ ਸ਼ਰਾਬ ਦੇ ਠੇਕੇ ਅਲਾਟ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਪਰ ਸ਼ਰਾਬ 30 ਫੀਸਦੀ ਸਸਤੀ ਕਰਵਾਉਣ ‘ਚ ਜ਼ਰੂਰ ਕਾਮਯਾਬ ਹੋਇਆ ਹੈ। ਸ਼ੁੱਕਰਵਾਰ ਦੁਪਹਿਰ ਤਕ ਸ਼ਰਾਬ ਦੇ ਠੇਕੇਦਾਰ ਮਨਮਾਨੇ ਢੰਗ ਨਾਲ ਮਹਿੰਗੇ ਭਾਅ ’ਤੇ ਸ਼ਰਾਬ ਵੇਚ ਰਹੇ ਸਨ ਪਰ ਜਿਵੇਂ ਹੀ ਵਿਭਾਗ ਨੂੰ ਇਸ ਦਾ ਪਤਾ ਲੱਗਾ ਤਾਂ ਤੁਰੰਤ ਹੀ ਇਨ੍ਹਾਂ ਦੀਆਂ ਕੀਮਤਾਂ ’ਚ 30 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ।

ਅਰਜ਼ੀ ਦੀ ਮਿਆਦ ਸ਼ਨਿੱਚਰਵਾਰ ਤਕ ਵਧਾਈ

ਵਿਭਾਗ ਵੱਲੋਂ ਠੇਕੇਦਾਰਾਂ ਨੂੰ ਬਾਕਾਇਦਾ ਤੌਰ ‘ਤੇ ਸ਼ਰਾਬ ਦੇ ਠੇਕਿਆਂ ਦੀ ਚਾਰਦੀਵਾਰੀ ‘ਚ ਨਵੀਂ ਰੇਟ ਲਿਸਟ ਮੁਹੱਈਆ ਕਰਵਾ ਦਿੱਤੀ ਗਈ ਹੈ। ਜ਼ਿਲ੍ਹਾ ਜਲੰਧਰ ‘ਚ ਵੀਰਵਾਰ ਰਾਤ ਤਕ ਸਿਰਫ਼ ਸੱਤ ਸ਼ਰਾਬ ਦੇ ਠੇਕੇ ਹੀ ਅਲਾਟ ਹੋਏ ਸਨ। ਕੁਝ ਠੇਕੇਦਾਰਾਂ ਨੇ ਸ਼ਰਾਬ ਦੀਆਂ ਕੀਮਤਾਂ ‘ਚ ਹੇਰਾਫੇਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਇਕ ਨਾ ਚੱਲੀ। ਦੂਜੇ ਪਾਸੇ ਸ਼ਰਾਬ ਗਰੁੱਪ ਅਲਾਟਮੈਂਟ ‘ਚ ਐਕਸਾਈਜ਼ ਵਿਭਾਗ ਦਾ ਪਸੀਨਾ ਨਿਕਲ ਰਿਹਾ ਹੈ। ਸ਼ੁੱਕਰਵਾਰ ਸ਼ਾਮ ਤਕ ਵਧਾਈ ਗਈ ਅਪਲਾਈ ਕਰਨ ਦੀ ਅੰਤਿਮ ਮਿਆਦ ਨੂੰ ਹੁਣ ਸ਼ਨਿਚਰਵਾਰ ਤਕ ਵਧਾ ਦਿੱਤਾ ਗਿਆ ਹੈ।

ਸ਼ੁੱਕਰਵਾਰ ਨੂੰ ਸਿਰਫ਼ ਫਿਲੌਰ ਦੇ ਠੇਕੇ ਅਲਾਟ ਹੋਏ

ਸ਼ੁੱਕਰਵਾਰ ਨੂੰ ਜ਼ਿਲ੍ਹਾ ਜਲੰਧਰ ‘ਚ ਸਿਰਫ਼ ਫਿਲੌਰ ਦੇ ਗਰੁੱਪ ਹੀ ਅਲਾਟ ਕੀਤੇ ਜਾ ਸਕੇ। ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਆਬਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਜ਼ੋਨ ਭਰ ‘ਚ ਕੁੱਲ 10 ਦਰਖਾਸਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿਚ ਫਿਲੌਰ ਦਾ ਇਕ ਗਰੁੱਪ ਵੀ ਸ਼ਾਮਲ ਹੈ। ਜ਼ੋਨ ਭਰ ‘ਚ ਹੁਣ ਤਕ ਕੁੱਲ 71 ਗਰੁੱਪਾਂ ‘ਚੋਂ 45 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਠੇਕੇਦਾਰਾਂ ਨੂੰ ਲਗਾਤਾਰ ਭਰੋਸਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਸ਼ਰਾਬ ਸਸਤੀ ਤੇ ਵਿਕਰੀ ਬਲੈਕ ‘ਚ ਬੰਦ ਹੁੰਦੀ ਹੈ ਤਾਂ ਉਨ੍ਹਾਂ ਨੂੰ ਢੁਕਵਾਂ ਵਿੱਤੀ ਲਾਭ ਮਿਲੇਗਾ। ਘਬਰਾਉਣ ਦੀ ਲੋੜ ਨਹੀਂ ਹੈ।

ਅੱਜ ਫਿਰ ਈ-ਟੈਂਡਰਿੰਗ, ਰਾਖਵੀਂ ਕੀਮਤ ‘ਚ ਕੋਈ ਕਟੌਤੀ ਨਹੀਂ

ਆਬਕਾਰੀ ਵਿਭਾਗ ਸ਼ਰਾਬ ਦੇ ਠੇਕਿਆਂ ਦੀ ਈ-ਟੈਂਡਰਿੰਗ ਲਈ ਅੱਜ ਫਿਰ ਅਭਿਆਸ ਕਰੇਗਾ। ਵਿਭਾਗ ਰਾਖਵੀਂ ਕੀਮਤ ‘ਚ ਕੋਈ ਕਟੌਤੀ ਨਹੀਂ ਕਰੇਗਾ। ਅਰਜ਼ੀਆਂ ਕੇਵਲ 10% ਕਟੌਤੀ ਨਾਲ ਸਵੀਕਾਰ ਕੀਤੀਆਂ ਜਾਣਗੀਆਂ। ਠੇਕੇਦਾਰ ਅਜੇ ਵੀ 20 ਫੀਸਦੀ ਕਟੌਤੀ ‘ਤੇ ਅੜੇ ਹੋਏ ਹਨ। ਜਲੰਧਰ ਜ਼ੋਨ ‘ਚ 26 ਗਰੁੱਪਾਂ ਦੀਆਂ ਅਸਾਮੀਆਂ ਅਜੇ ਵੀ ਖਾਲੀ ਹਨ ਅਤੇ ਇਨ੍ਹਾਂ ਗਰੁੱਪਾਂ ਲਈ ਕੋਈ ਅਰਜ਼ੀਆਂ ਨਹੀਂ ਮਿਲ ਰਹੀਆਂ। ਜਲੰਧਰ ਜ਼ੋਨ ਵਿੱਚ ਕੁੱਲ 71 ਗਰੁੱਪ ਹਨ, ਜਿਨ੍ਹਾਂ ਵਿੱਚੋਂ ਸਿਰਫ਼ 45 ਗਰੁੱਪਾਂ ਲਈ ਹੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਫਿਲਹਾਲ ਇੱਥੇ ਠੇਕੇ ਖੁੱਲ੍ਹਣ ਦਾ ਇੰਤਜ਼ਾਰ

ਰਾਮਾਮੰਡੀ, ਸੋਢਲ ਚੌਕ, ਆਦਮਪੁਰ, ਨਕੋਦਰ, ਗੁਰਾਇਆ, ਮਕਸੂਦਾਂ, ਫੋਕਲ ਪੁਆਇੰਟ, ਲੈਦਰ ਕੰਪਲੈਕਸ, ਮਾਡਲ ਟਾਊਨ, ਮਾਡਲ ਹਾਊਸ, ਬੱਸ ਸਟੈਂਡ, ਪਰਾਗਪੁਰ ਆਦਿ ਠੇਕੇ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ।

Vinkmag ad
Share Our Daily Posts

News Desk

Read Previous

ਦਿੱਲੀ ਤੋਂ ਜਬਲਪੁਰ ਆ ਰਹੇ ਸਪਾਈਸਜੈੱਟ ਦੇ ਜਹਾਜ਼ ‘ਚ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਅਚਾਨਕ ਨਿਕਲਿਆ ਧੂੰਆਂ, ਕੀਤੀ ਗਈ ਐਮਰਜੈਂਸੀ ਲੈਂਡਿੰਗ

Read Next

ਚੰਡੀਗੜ੍ਹ ਅਨਾਜ ਮੰਡੀ ‘ਚ ਖ਼ੂਨੀ ਟਕਰਾਅ, ਅੰਬਾਂ ਦੇ ਭਾਅ ਨੇ ਵਿਗਾੜੀ ਗੱਲ, ਉਤਰਾਖੰਡ ਤੇ ਦਿੱਲੀ ਦੇ ਵਪਾਰੀਆਂ ਵਿਚਾਲੇ ਚੱਲੇ ਹਥਿਆਰ