Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 17, 2026

ਸਮੇਂ ਤੋਂ 2 ਘੰਟੇ ਪਹਿਲਾਂ ਹੀ ਲੁਧਿਆਣਾ ਪਹੁੰਚੇ ਸੰਤ ਸੀਚੇਵਾਲ, ਨਿਗਮ ਅਧਿਕਾਰੀਆਂ ਨੂੰ ਲੈ ਕੇ ਸਿੱਧੇ ਗਏ ਬੁੱਢਾ ਦਰਿਆ ਦੇਖਣ

ਲੁਧਿਆਣਾ : ਰਾਜ ਸਭਾ ਮੈਂਬਰ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੇ ਸੀਨੀਅਰ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੰਗਲਵਾਰ ਨੂੰ 2 ਘੰਟੇ ਪਹਿਲਾਂ ਲੁਧਿਆਣਾ ਪਹੁੰਚ ਗਏ। ਹਾਲਾਂਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਨੇ ਸਵੇਰੇ 11 ਵਜੇ ਲੁਧਿਆਣਾ ਪਹੁੰਚਣਾ ਹੈ। ਉਨ੍ਹਾਂ ਵੱਲੋਂ ਬੱਚਤ ਭਵਨ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਅਧਿਕਾਰੀਆਂ ਨਾਲ ਜ਼ਿਲ੍ਹਾ ਵਾਤਾਵਰਨ ਪਲਾਨ ਦਾ ਜਾਇਜ਼ਾ ਲਿਆ ਜਾਵੇਗਾ। ਇਸ ਤੋਂ ਬਾਅਦ ਉਹ ਕਿਸੇ ਥਾਂ ਨੂੰ ਦੇਖਣ ਲਈ ਜਾ ਸਕਦੇ ਹਨ। ਅਚਾਨਕ ਸੰਤ ਸੀਚੇਵਾਲ ਸਵੇਰੇ ਨੌਂ ਵਜੇ ਲੁਧਿਆਣਾ ਪਹੁੰਚ ਗਏ।

ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਉਹ ਸਭ ਤੋਂ ਪਹਿਲਾਂ ਬੁੱਢੇ ਦਰਿਆ ਦੀ ਹਾਲਤ ਦੇਖਣ ਲਈ ਨਿਕਲੇ। ਸਭ ਤੋਂ ਪਹਿਲਾਂ ਉਨ੍ਹਾਂ ਗੋਘਾਟ ਨੇੜੇ ਬੁੱਢਾ ਦਰਿਆ ਦੀ ਹਾਲਤ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਜਮਾਲਪੁਰ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਦੇਖਣ ਲਈ ਸਾਰੇ ਅਧਿਕਾਰੀ ਪਹੁੰਚ ਗਏ ਹਨ। ਇੱਥੇ ਉਹ ਬੰਦ ਕਮਰੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਦੇ ਜਮਾਲਪੁਰ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ‘ਆਪ’ ਵਿਧਾਇਕ ਦਲਜੀਤ ਭੋਲਾ ਗਰੇਵਾਲ ਆਪਣੇ ਸਮਰਥਕਾਂ ਸਮੇਤ ਸੰਤ ਸੀਚੇਵਾਲ ਨੂੰ ਮਿਲਣ ਲਈ ਪੁੱਜੇ। ਇਸ ਸਮੇਂ ਬੁੱਢਾ ਦਰਿਆ ਦੀ ਹਾਲਤ ਨੂੰ ਲੈ ਕੇ ਅੰਦਰਖਾਤੇ ਬਹਿਸ ਚੱਲ ਰਹੀ ਹੈ।

ਬੁੰਢਾ ਦਰਿਆ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਚੱਲ ਰਹੀ 650 ਕਰੋੜ ਦੀ ਯੋਜਨਾ ’ਤੇ ਨਿਗਮ ਓਐਂਡਐੱਮ ਬ੍ਰਾਂਚ ਅਧਿਕਾਰੀ ਜਾਣਕਾਰੀ ਦੇ ਰਹੇ ਹਨ। ਲੇਕਿਨ ਸੰਤ ਸੀਚੇਵਾਲ ਅਜੇ ਚੱਲ ਰਹੇ ਕੰਮਾਂ ਤੋਂ ਖ਼ੁਸ਼ ਨਹੀਂ ਲੱਗ ਰਹੇ। ਬੱੁਢਾ ਦਰਿਆ ਦੇ ਵੱਖ-ਵੱਖ ਪਹਿਲੂਆਂ ’ਤੇ ਅੰਦਰਖਾਤੇ ਜ਼ਬਰਦਸਤ ਬਹਿਸ ਹੋ ਰਹੀ ਹੈ। ਇਸ ਸਮੇਂ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਦੀ ਸੀਈਓ ਈਸ਼ਾ ਕਾਲੀਆ, ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ, ਡੀਸੀ ਸੁਰਭੀ ਮਲਿਕ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇੱਥੋਂ ਨਿਕਲਣ ਤੋਂ ਬਾਅਦ ਉਹ ਬੱਚਤ ਭਵਨ ਜਾਵਾਂਗੇ, ਜਿੱਥੇ ਜ਼ਿਲ੍ਹਾ ਵਾਤਾਵਰਨ ਪਲਾਨ ਦੀ ਸਮੀਖਿਆ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਪਤੀ-ਪਤਨੀ 7 ਸਾਲਾਂ ਤੋਂ ਵੱਖ, ਰਿਸ਼ਤਾ ਹੋ ਚੁੱਕਾ ਖਤਮ, ਤਲਾਕ ਦੀ ਮੰਗ ‘ਤੇ ਹਾਈ ਕੋਰਟ ਦੀ ਅਹਿਮ ਟਿੱਪਣੀ

Read Next

ਪੰਜਾਬ ‘ਚ ਵਧੀ ਸੋਨੇ ਦੀ ਸਮਗਲਿੰਗ, ਜਾਣੋ ਆਖ਼ਿਰ ਕਿਉਂ ਹੋ ਰਹੀ ਹੈ ਦੁਬਈ ਤੋਂ ਇੰਨੀ ਸਮਗਲਿੰਗ