ਲੁਧਿਆਣਾ : Gold Smuggling in Punjab : ਦੁਬਈ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਲੋਕ ਕਸਟਮ ਡਿਊਟੀ ਤੋਂ ਬਚ ਕੇ ਸੋਨਾ ਪੰਜਾਬ ਲਿਆਉਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਕੁਝ ਲੋਕ ਸੋਨੇ ਦੀ ਪੇਸਟ ਬਣਾ ਕੇ ਕੱਪੜਿਆਂ ‘ਚ ਛਿਪਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕੁਝ ਸਿਰ ‘ਤੇ ਪਹਿਨੀ ਟੋਪੀ ‘ਚ ਲੁਕਾ ਕੇ ਲਿਆਉਣ ਦੀ। ਕੁਝ ਲੋਕ ਸੋਨੇ ਦੇ 700 ਗ੍ਰਾਮ ਤਕ ਦੇ ਕੜੇ ਪਹਿਨ ਕੇ ਸਮਗਲਿੰਗ ਦੀ ਕੋਸ਼ਿਸ਼ ਕਰਦੇ ਫੜੇ ਗਏ ਹਨ।
ਪਿਛਲੇ ਛੇ ਮਹੀਨਿਆਂ ਦੌਰਾਨ ਲੁਧਿਆਣਾ ਸਥਿਤ ਕਸਟਮ ਵਿਭਾਗ ਦੀ ਟੀਮ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਵਿਦੇਸ਼ ਤੋਂ ਪਰਤੇ ਯਾਤਰੀਆਂ ਕੋਲੋਂ 9 ਕਿੱਲੋ 768 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਇਸ ਸੋਨੇ ਦੀ ਕੀਮਤ ਕਰੀਬ 4 ਕਰੋੜ 81 ਲੱਖ 14 ਹਜ਼ਾਰ ਰੁਪਏ ਦੱਸੀ ਗਈ ਹੈ। ਸੋਨੇ ਸਮੇਤ ਫੜੇ ਗਏ ਯਾਤਰੀਆਂ ਨੂੰ ਕਸਟਮ ਐਕਟ ਤਹਿਤ ਕਾਰਵਾਈ ਕੀਤੀ ਜਾਂਦੀ ਹੈ।
ਦੁਬਈ ਤੋਂ ਸਮਗਲਿੰਗ ਕਿਉਂ?
ਦਰਅਸਲ, ਦੁਬਈ ‘ਚ ਜਿੱਥੇ ਸੋਨੇ ਦੀ ਗੁਣਵੱਤਾ ਬਿਹਤਰ ਹੁੰਦੀ ਹੈ, ਉੱਥੇ ਹੀ ਕੀਮਤ ਵੀ ਭਾਰਤ ਨਾਲੋਂ ਕਰੀਬ 10 ਤੋਂ 15 ਫੀਸਦੀ ਘੱਟ ਹੈ। ਵਿਦੇਸ਼ ਤੋਂ ਕੋਈ ਵੀ ਯਾਤਰੀ ਸਿਰਫ 50,000 ਰੁਪਏ ਤਕ ਦਾ ਸੋਨਾ ਤੇ ਔਰਤ 1 ਲੱਖ ਰੁਪਏ ਤਕ ਦਾ ਸੋਨਾ ਲਿਆ ਸਕਦੀ ਹੈ। ਜੇਕਰ ਕੋਈ ਇਸ ਤੋਂ ਵੱਧ ਸੋਨਾ ਲਿਆਉਂਦਾ ਹੈ ਤਾਂ ਉਸ ਨੂੰ ਕਸਟਮ ਡਿਊਟੀ ਅਦਾ ਕਰਨੀ ਪਵੇਗੀ। ਕਸਟਮ ਡਿਊਟੀ ਕਾਰਨ ਸੋਨੇ ਦੀ ਕੀਮਤ ਬਹੁਤ ਵਧ ਜਾਂਦੀ ਹੈ। ਤੈਅਸ਼ੁਦਾ ਹੱਦ ਤੋਂ ਵੱਧ ਸੋਨੇ ਨਾਲ ਫੜੇ ਗਏ ਯਾਤਰੀਆਂ ਨੂੰ ਕਸਟਮ ਵਿਭਾਗ ਨੂੰ ਜੁਰਮਾਨਾ ਚੁਕਾਉਣਾ ਪੈਂਦਾ ਹੈ।
ਸੋਨੇ ਦੀ ਤਸਕਰੀ ਦਾ ਤਰੀਕਾ
- ਹਵਾਈ ਅੱਡੇ ‘ਤੇ ਸੋਨੇ ਨਾਲ ਫੜੇ ਗਏ ਜ਼ਿਆਦਾਤਰ ਲੋਕ ਪੰਜਾਬ, ਦਿੱਲੀ ਅਤੇ ਹਰਿਆਣਾ ਦੇ ਸਨ।
- ਇਕ ਯਾਤਰੀ ਨੇ ਇਸ ਨੂੰ ਜਹਾਜ਼ ਦੇ ਟਾਇਲਟ ‘ਚ ਛੁਪਾ ਕੇ ਪੇਸਟ ਦੇ ਰੂਪ ਵਿਚ ਲਿਆਂਦਾ।
- ਇੱਕ ਯਾਤਰੀ ਨੇ ਚਿੱਟੇ ਰੰਗ ਦੀ ਮੈਡੀਕਲ ਟੇਪ ‘ਚ ਲਪੇਟ ਕੇ ਸੋਨਾ ਲਿਆਂਦਾ ਸੀ।
- ਸੋਨੇ ਨੂੰ ਚਿੱਟੇ ਰੰਗ ਦੇ ਤੌਲੀਏ ਦੇ ਅੰਦਰ ਲੁਕਾ ਕੇ ਪੇਸਟ ਦੇ ਰੂਪ ‘ਚ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਗਈ।
- ਇਕ ਮਾਮਲੇ ‘ਚ ਯਾਤਰੀ ਵੱਲੋਂ ਸੋਨੇ ਦੇ ਛੋਟੇ ਟੁਕੜੇ ਕੱਟ ਕੇ ਆਪਣੇ ਬੈਗ ‘ਚ ਲੁਕਾ ਦਿੱਤੇ ਗਏ ਸਨ।
- ਇਕ ਯਾਤਰੀ ਨੇ 355 ਗ੍ਰਾਮ ਸੋਨੇ ਦੀਆਂ ਮੁੰਦਰੀਆਂ ਕੱਪੜਿਆਂ ‘ਤੇ ਗੋਲ ਰਿਵੇਟਡ ਬਟਨਾਂ ਅੰਦਰ ਛੁਪਾ ਦਿੱਤੀਆਂ ਸਨ।
- ਇੱਕ ਮਾਮਲੇ ‘ਚ ਇਕ ਵਿਅਕਤੀ ਅੰਡਰਵੀਅਰ ‘ਚ ਸੋਨੇ ਦੀ ਪੇਸਟ ਦੋ ਕੈਪਸੂਲਾਂ ‘ਚ ਛੁਪਾ ਕੇ ਲੈ ਆਇਆ।
- ਇਕ ਨੇ ਆਪਣੀ ਬਾਂਹ ‘ਚ ਸੋਨੇ ਦੀ ਪੇਸਟ ਦੇ ਦੋ ਪਾਉਚ ਤੇ ਪੈਰਾਂ ਦੀਆਂ ਤਲੀਆਂ ‘ਚ ਦੋ ਪਾਉਚ ਲੁਕਾਏ ਹੋਏ ਸਨ।
- ਇੱਕ ਯਾਤਰੀ ਨੇ ਸਕੀਪਿੰਗ ਰੋਪ ਦੇ ਹੈਂਡਲ ਦੇ ਅੰਦਰ ਇਕ ਲੋਹੇ ਦੇ ਬਾਹਰੀ ਖੋਲ ਦੇ ਨਾਲ ਸਲਾਖਾਂ ‘ਚ ਸੋਨਾ ਲੁਕਾ ਦਿੱਤਾ।
- ਦੁਬਈ ਤੋਂ ਪਰਤ ਰਹੇ ਇਕ ਯਾਤਰੀ ਨੇ ਉਪਰਲੇ ਪਾਸੇ 700 ਗ੍ਰਾਮ ਸੋਨੇ ਦੀਆਂ ਦੋ ਮੁੰਦਰੀਆਂ ਪਾਈਆਂ ਹੋਈਆਂ ਸਨ।
- ਦੋ ਕੇਸਾਂ ਵਿੱਚ ਯਾਤਰੀਆਂ ਨੇ ਬਹੁਤ ਬਾਰੀਕ ਸੋਨੇ ਦੀਆਂ ਛੜਾ ਬਣਾ ਕੇ ਬੈਗ ‘ਚ ਲੁਕੋ ਕੇ ਲਿਆਏ ਸਨ।
