ਮੱਲ੍ਹੀਆਂ ਕਲਾਂ : ਉੱਗੀ ਪੁਲਿਸ ਵੱਲੋਂ ਇਲਾਕੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਛੇ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਪ੍ਰਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਚੌਕੀ ਉੱਗੀ ਦੇ ਇੰਚਾਰਜ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਏ ਐੱਸ ਆਈ ਚਮਨ ਲਾਲ, ਏ ਐੱਸ ਆਈ ਰਜਿੰਦਰ ਕੁਮਾਰ ਤੇ ਏਐਸਆਈ ਮਨਜੀਤ ਸਿੰਘ ਗਸ਼ਤ ਦੌਰਾਨ ਅੱਡਾ ਉੱਗੀ ਵਿਖੇ ਮੌਜੂਦ ਸਨ। ਇਸ ਦੌਰਾਨ ਉਨਾਂ੍ਹ ਨੂੰ ਇਤਲਾਹ ਮਿਲੀ ਕਿ ਪਿੰਡ ਪੰਧੇਰਾਂ ਦੇ ਨਜ਼ਦੀਕ ਇੱਕ ਪਰਵਾਸੀ ਮਜ਼ਦੂਰ ਕੋਲੋਂ ਦਾਤਰ ਦੀ ਨੋਕ ‘ਤੇ ਲੁਟੇਰਿਆਂ ਨੇ ਨਕਦੀ ਤੇ ਮੋਬਾਈਲ ਖੋਹ ਲਿਆ ਹੈ। ਖ਼ਬਰ ਮਿਲਦੇ ਹੀ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪੁੱਜੀ ਅਤੇ ਉੱਥੇ ਮੌਜੂਦ ਜਸਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਪੰਧੇਰਾਂ ਨੇ ਪੁਲਿਸ ਨੂੰ ਦੱਸਿਆ ਕਿ ਅਸੀਂ ਖੇਤਾਂ ‘ਚ ਕੰਮ ਕਰ ਰਹੇ ਸੀ ਅਤੇ ਥੋੜ੍ਹੀ ਦੂਰੀ ‘ਤੇ ਹੀ ਦੋ ਵਿਅਕਤੀ ਇਕ ਮਜ਼ਦੂਰ ਨਾਲ ਕੁੱਟਮਾਰ ਕਰ ਰਹੇ ਸਨ ਅਸੀਂ ਜਲਦੀ ਹੀ ਉੱਥੇ ਪੁੱਜੇ ਤਾਂ ਉਕਤ ਵਿਅਕਤੀ ਪਰਵਾਸੀ ਮਜ਼ਦੂਰ ਗੋਬਿੰਦ ਮਹੰਤੋ ਵਾਸੀ ਮੋਰਾ ਬਿਹਾਰ ਹਾਲ ਵਾਸੀ ਬਿੱਲੀ ਚਾਓ ਕੋਲੋਂ ਉਸ ਦਾ ਮੋਬਾਈਲ ਤੇ ਬਾਰਾਂ ਸੌ ਰੁਪਏ ਖੋਹ ਕੇ ਮੋਟਰਸਾਈਕਲ ਪੀ ਬੀ 09 ਏ ਐੱਲ 2706 ‘ਤੇ ਸਾਨੂੰ ਧਮਕੀਆਂ ਦਿੰਦੇ ਫਰਾਰ ਹੋ ਗਏ । ਸਾਡੇ ਵੱਲੋਂ ਰੌਲਾ ਪਾਉਣ ‘ਤੇ ਉਥੇ ਹੋਰ ਵੀ ਲੋਕ ਇਕੱਠੇ ਹੋ ਗਏ ਅਤੇ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਤਾਂ ਉਨਾਂ੍ਹ ਨੂੰ ਪੰਧੇਰਾਂ ਪਿੰਡ ਦੇ ਕੋਲ ਘੇਰ ਲਿਆ ਗਿਆ ਤੇ ਉਕਤ ਦੋਨੋਂ ਲੁਟੇਰਿਆਂ ਨੂੰ ਪੁਲਿਸ ਹਵਾਲੇ ਕੀਤਾ ਗਿਆ । ਪੁਲਸ ਨੇ ਉਕਤ ਲੁਟੇਰੇ ਆਗਿਆਪਾਲ ਵਾਸੀ ਥਿਗਲੀ ਤੇ ਰਾਜਾ ਵਾਸੀ ਕਾਹਲਮਾ ਥਾਣਾ ਸਦਰ ਕਪੂਰਥਲਾ ਨੂੰ ਕਾਬੂ ਕਰਕੇ ਉਨਾਂ੍ਹ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ‘ਚ ਪੇਸ਼ ਕਰਨ ਉਪਰੰਤ ਉਨਾਂ੍ਹ ਦਾ ਰਿਮਾਂਡ ਲਿਆ ਗਿਆ । ਰਿਮਾਂਡ ਦੌਰਾਨ ਉਕਤ ਲੁਟੇਰਿਆਂ ਨੇ ਇੰਕਸਾਫ ਕੀਤਾ ਕਿ ਉਨਾ ਨੇ ਆਪਣੇ ਹੋਰ 4 ਸਾਥੀਆਂ ਅਮਰਜੀਤ ਉਰਫ ਅੱਬਾ ਵਾਸੀ ਸ਼ਾਹਪੁਰ ਥਾਣਾ ਸਦਰ ਨਕੋਦਰ, ਅੰਮਿ੍ਤਪਾਲ ਤੇ ਦੀਪਕ ਕੁਮਾਰ ਵਾਸੀ ਕਾਹਲਮਾ ਥਾਣਾ ਸਦਰ ਕਪੂਰਥਲਾ ਤੇ ਦਲਵੀਰ ਸਿੰਘ ਉਰਫ ਘੁੱਕਾ ਵਾਸੀ ਖੀਵਾ ਥਾਣਾ ਸਦਰ ਨਕੋਦਰ ਨਾਲ ਮਿਲ ਕੇ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਉਕਤ ਦੋਸ਼ੀਆਂ ਨੂੰ ਨਾਲ ਲੈ ਕੇ ਦੂਸਰੇ ਦੋਸ਼ੀਆਂ ਦੇ ਟਿਕਾਣਿਆਂ ‘ਤੇ ਛਾਪਾਮਾਰੀ ਕਰ ਕੇ ਉਕਤ ਲੁਟੇਰਿਆਂ ਨੂੰ ਵੀ ਗਿ੍ਫ਼ਤਾਰ ਕਰ ਲਿਆ । ਪੁਲਸ ਨੇ ਉਕਤ ਲੁਟੇਰਿਆਂ ਕੋਲੋਂ ਦੋ ਮੋਟਰਸਾਈਕਲ, ਤਿੰਨ ਮੋਬਾਈਲ ਫੋਨ, ਇਕ ਦਾਤਰ ਤੇ ਬਾਰਾਂ ਸੌ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ । ਪੁਲਿਸ ਵੱਲੋਂ ਉਕਤ ਲੁਟੇਰਿਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
