Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਅਕਾਲੀ ਦਲ ਦੇ ਸਾਬਕਾ ਕੌਂਸਲਰ ‘ਤੇ ਜਾਨਲੇਵਾ ਹਮਲਾ, ਕੁੱਟਮਾਰ ਪਿੱਛੋਂ ਹਮਲਾਵਰਾਂ ਨੇ ਗੱਡੀ ਭੰਨੀ, ਵੀਡੀਓ ਹੋਈ ਵਾਇਰਲ

ਮੁੱਲਾਂਪੁਰ ਦਾਖਾ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੇ ਮੀਤ ਪ੍ਰਧਾਨ ਰਹੇ ਬਲਬੀਰ ਚੰਦ ਬੀਰ੍ਹਾ ਉੱਪਰ ਉਸਦੇ ਭਤੀਜੇ ਅਤੇ ਭਤੀਜ ਨੂੰਹ ਨੇ ਸਾਥੀਆਂ ਨਾਲ ਮਿਲਕੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਆਪਣੇ ਸਾਥੀ ਨਾਲ ਵਾਰਡ ਵਿੱਚ ਰਹਿੰਦੇ ਕਿਸੇ ਬਿਜਲੀ ਕਰਮਚਾਰੀ ਨੂੰ ਮਿਲਕੇ ਵਾਪਸ ਜਾਣ ਲਈ ਬਾਹਰ ਨਿਕਲਿਆ ਸੀ।

ਦੇਰ ਬਾਅਦ ਮੌਕਾ ਦੇਖਣ ਪੁੱਜੇ ਥਾਣਾ ਦਾਖਾ ਦੇ ਏਐੱਸਆਈ ਕੁਲਦੀਪ ਕੁਮਾਰ ਨੂੰ ਜਾਣਕਾਰੀ ਦਿੰਦਿਆਂ ਬਲਬੀਰ ਚੰਦ ਬੀਰ੍ਹਾ ਨੇ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਹ ਅੱਜ ਆਪਣੇ ਸਾਥੀ ਸੰਦੀਪ ਕੁਮਾਰ ਨਾਲ ਉਸਦੀ ਕੋਠੀ ਦੇ ਬਿਜਲੀ ਦਾ ਲੋਡ ਘਟਾਉਣ ਸਬੰਧੀ ਜੱਗੀ ਬਿਜਲੀ ਵਾਲੇ ਦੇ ਘਰ ਸਲਾਹ ਮਸ਼ਵਰਾ ਕਰਨ ਲਈ ਗਿਆ ਸੀ, ਜਦੋਂ ਉਹ ਕੁੱਝ ਸਮੇਂ ਬਾਅਦ ਉਸਦੇ ਘਰੋਂ ਬਾਹਰ ਨਿੱਕਲੇ ਤਾਂ ਉਸਦਾ ਭਤੀਜਾ ਵਿਸ਼ਾਲ ਕੁਮਾਰ ਉਰਫ ਸ਼ਾਲੀ, ਉਸਦੀ ਪਤਨੀ ਸ਼ਿਵਾਨੀ ਉਰਫ ਸ਼ੀਨੂੰ ਅਤੇ ਵਿਸ਼ਾਲ ਦਾ ਦੋਸਤ ਸਾਹਿਲ ਆਪਣੇ ਹੋਰ ਸਾਥੀਆਂ ਨਾਲ ਆਏ ਤੇ ਉਸਨੂੰ ਘੇਰ ਕੇ ਜਾਨਲੇਵਾ ਹਮਲਾ ਕਰ ਦਿੱਤਾ । ਜਦੋਂ ਉਸਨੇ ਆਪਣੇ ਸਾਥੀ ਨਾਲ ਗੱਡੀ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸਦੀ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨ੍ਹਤੋੜ ਕਰ ਦਿੱਤੀ ਅਤੇ ਉਸਨੂੰ ਗੱਡੀ ਵਿੱਚੋਂ ਬਾਹਰ ਧੂਹ ਲਿਆ ਅਤੇ ਉਸਦੀ ਕੁੱਟਮਾਰ ਕੀਤੀ ਤੇ ਕੱਪੜੇ ਵੀ ਪਾੜ ਦਿੱਤੇ । ਬਲਬੀਰ ਚੰਦ ਦਾ ਗੰਭੀਰ ਦੋਸ਼ ਹੈ ਕਿ ਹਮਲਾਵਰਾਂ ਕੋਲ ਇੱਕ ਪਿਸਤੌਲ ਵੀ ਸੀ, ਜਿਸਦਾ ਬੱਟ ਉਸਦੇ ਮੱਥੇ ’ਤੇ ਮਾਰਿਆ। ਉਸਨੇ ਦੱਸਿਆ ਕਿ ਹਮਲਾਵਰਾਂ ਨੇ ਉਸਦੀ ਜੇਬ ਵਿੱਚੋਂ ਨਕਦੀ, ਜ਼ਰੂਰੀ ਕਾਗਜ਼ਾਤ ਵਾਲਾ ਪਰਸ ਅਤੇ ਗਲੇ ਵਿੱਚ ਪਾਈ ਸੋਨੇ ਦੀ ਸਿੰਗੀ ਖੋਹਣ ਉਪਰੰਤ ਉਸਦੀ ਪੈਂਟ ਦੀ ਜੇਬ ਵਿੱਚੋਂ ਮਹਿੰਗਾ ਮੋਬਾਈਲ ਖੋਹਣ ਦੀ ਵੀ ਕੋਸ਼ਿਸ਼ ਕੀਤੀ, ਜਦੋਂ ਉਹ ਇਸ ਵਿੱਚ ਅਸਫਲ ਰਹੇ ਤਾਂ ਉਹ ਉਸਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ ।

ਦੇਰ ਸ਼ਾਮ ਖਬਰ ਲਿਖੇ ਜਾਣ ਤੱਕ ਪੁਲਿਸ ਵਿਭਾਗੀ ਕਾਰਵਾਈ ਕਰਨ ਵਿੱਚ ਲੱਗੀ ਹੋਈ ਸੀ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸੀਆਂ ਨੂੰ ਕਿਸੇ ਕੀਮਤ ’ਤੇ ਨਹੀਂ ਬਖਸ਼ਿਆ ਜਾਵੇਗਾ। ਘਟਨਾ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ , ਜਿਸਦੀ ਪੂਰੇ ਇਲਾਕੇ ਵਿੱਚ ਖੂਬ ਚਰਚਾ ਹੁੰਦੀ ਰਹੀ।

Vinkmag ad
Share Our Daily Posts

News Desk

Read Previous

ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਭਿਆਨਕ ਹਾਦਸੇ ‘ਚ ਮੌਤ, ਮੁਕੇਰੀਆਂ ਲਾਗੇ ਟਰੱਕ ਨੇ ਮਾਰੀ ਕਾਰ ਨੂੰ ਟੱਕਰ

Read Next

ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਛੇ ਲੁਟੇਰੇ ਪੁਲਿਸ ਦੇ ਆਏ ਕਾਬੂ