ਜਲੰਧਰ : ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਦੀ ਐਤਵਾਰ ਸਵੇਰੇ ਮੁਕੇਰੀਆਂ ਨੇੜੇ ਸੜਕ ਹਾਦਸੇ ‘ਚ ਮੌਤ ਹੋ ਗਈ। ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਪਰਿਵਾਰ ਸਮੇਤ ਪਰਤ ਰਹੇ ਸਨ। ਮੁਕੇਰੀਆਂ ਨੇੜੇ ਉਨ੍ਹਾਂ ਦੀ ਫਾਰਚੂਨਰ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਾਬਕਾ ਕੌਂਸਲਰ ਗੁਰਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ‘ਚ ਉਨ੍ਹਾਂ ਨਾਲ ਸਫਰ ਕਰ ਰਹੀ ਇਕ ਲੜਕੀ ਵੀ ਜ਼ਖ਼ਮੀ ਹੋ ਗਈ ਹੈ ਤੇ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਕੁਲਦੀਪ ਮਿੰਟੂ ਪਰਿਵਾਰਕ ਮੈਂਬਰਾਂ ਸਮੇਤ ਹਾਦਸੇ ਵਾਲੀ ਥਾਂ ਲਈ ਰਵਾਨਾ ਹੋ ਗਏ। ਗੁਰਵਿੰਦਰ ਕੌਰ ਬਸਤੀ ਇਲਾਕੇ ਤੋਂ ਕੌਂਸਲਰ ਰਹਿ ਚੁੱਕੀ ਹਨ। ਉਹ ਨਿਊ ਵਿਜੇ ਨਗਰ ‘ਚ ਰਹਿੰਦੀ ਸਨ।
