ਟਾਂਡਾ ਉੜਮੁੜ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ‘ਤੇ ਸ਼ਹਿਰ ਟਾਂਡਾ ਦੇ ਜਾਜਾ ਚੌਂਕ ਨੇੜੇ ਦੋ ਬੱਸਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਨਾਲ ਬੱਸ ਦੇ ਡਰਾਈਵਰ ਸਮੇਤ ਕਰੀਬ ਇਕ ਦਰਜਨ ਯਾਤਰੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੌਕੇ ‘ਤੇ ਪਹੁੰਚੇ ਡੀਐਸਪੀ ਟਾਂਡਾ ਕੁਲਵੰਤ ਸਿੰਘ, ਐਸਐਚੳ ਟਾਂਡਾ ਉਂਕਾਰ ਸਿੰਘ ਬਰਾੜ ਨੇ ਵੱਖ-ਵੱਖ ਐਂਬੂਲੈਂਸ ਜ਼ਰੀਏ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਜਿੱਥੇ ਉਹ ਜ਼ੇਰੇ ਇਲਾਜ ਹਨ।
ਜ਼ਖ਼ਮੀਆਂ ਦੀ ਪਛਾਣ ਕੁਲਵਿੰਦਰ ਕੌਰ ਪਤਨੀ ਤਰਸੇਮ ਲਾਲ ਵਾਸੀ ਪਿੰਡ ਹਰੀਪੁਰ ਫਿਲੌਰ, ਰੋਹਿਤ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬੈਂਚਾਂ ਹੁਸ਼ਿਆਰਪੁਰ ,ਏਕਤਾ ਪਤਨੀ ਹਰੀਸ਼ ਕੁਮਾਰ ਵਾਸੀ ਉੱਤਮ ਨਗਰ ਜਲੰਧਰ, ਯਾਸ਼ਿਕਾ ਅਰੋੜਾ ਪੁੱਤਰੀ ਗਰੀਸ਼ ਕੁਮਾਰ ਵਾਸੀ ਜਲੰਧਰ, ਨੀਲਮ ਪੁਰੀ ਪਤਨੀ ਸੁਰਿੰਦਰ ਪੁਰੀ ਵਾਸੀ ਕੈਂਥਾਂ ਦਸੂਹਾ, ਵਰਿੰਦਰ ਕੌਰ ਪਤਨੀ ਜਸਪਾਲ ਪਤਨੀ ਪਿੰਡ ਜਾਜਾ, ਗੁਰਮੀਤ ਕੋਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਹਾਜੀਪੁਰ ਰੋਡ ਦਸੂਹਾ, ਸੰਤੋਸ਼ ਪਤਨੀ ਅਮਰਜੀਤ ਵਾਸੀ ਜਵਾਹਰ ਨਗਰ ਲੁਧਿਆਣਾ, ਰਾਣੀ ਦੇਵੀ ਪਤਨੀ ਪ੍ਰੇਮ ਚੰਦ ਵਾਸੀ ਦੇਹਰੀਵਾਲ, ਪਰਮਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਪਿੰਡ ਮਿਰਜਾਪੁਰ ਜੰਡੇ ਗੜਦੀਵਾਲ, ਅੰਜੂ ਪਤਨੀ ਅਸ਼ਵਨੀ ਵਾਸੀ ਸਮਰਾਲਾ ਚੌਕ ਲੁਧਿਆਣਾ, ਜਗਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਬਾਸੀ ਪਤਿਆਲਾਂ, ਬਲਵੰਤ ਸਿੰਘ ਪੁੱਤਰ ਸਰਦਾਰੀ ਲਾਲ ਵਾਸੀ ਗੋਬਿੰਦਪੁਰੀ ਲੁਧਿਆਣਾ, ਕਮਲੇਸ਼ ਕੌਰ ਪਤਨੀ ਬਲਵੰਤ ਸਿੰਘ ਵਾਸੀ ਲੁਧਿਆਣਾ, ਰੀਤਾ ਦੇਵੀ ਪਤਨੀ ਸੁਰਿੰਦਰਪਾਲ ਪਿੰਡ ਬੱਸੀ ਜਲਾਲ, ਕਮਲੇਸ਼ ਕੁਮਾਰੀ ਪਤਨੀ ਸਤਪਾਲ ਵਾਸੀ ਪਿੰਡ ਬਸੀ ਜਲਾਲ, ਇੰਦਰਜੀਤ ਕੌਰ ਪਤਨੀ ਪ੍ਰਿਥਵੀ ਰਾਜ ਵਾਸੀ ਦੇਹਰੀਵਾਲ, ਤਮੰਨਾ ਪਤਨੀ ਅਨਿਲ ਕੁਮਾਰ ਮਹਾਜਨ ਵਾਸੀ ਦਸੂਹਾ, ਸੁਰਿੰਦਰ ਕੌਰ ਪਤਨੀ ਲਖਵੀਰ ਸਿੰਘ ਵਾਸੀ ਦਾਤਾ, ਬਲਦੇਵ ਸਿੰਘ ਪੁੱਤਰ ਸਰਦਾਰੀ ਲਾਲ ਵਾਸੀ ਗੋਬਿੰਦ ਪੁਰੀ ਲੁਧਿਆਣਾ ਵਜੋਂ ਹੋਈ।
ਮੌਕੇ ‘ਤੇ ਮਿਲੀ ਜਾਣਕਾਰੀ ਅਨੁਸਾਰ ਇਕ ਪੰਜਾਬ ਰੋਡਵੇਜ਼ ਦੀ ਬੱਸ ਜੋ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਸੀ, ਜਦੋਂ ਜਾਜਾ ਚੌਂਕ ਤੋਂ ਸਵਾਰੀਆਂ ਬਿਠਾ ਕੇ ਤੁਰੀ ਤਾਂ ਥੋੜ੍ਹਾ ਅੱਗੇ ਜਾ ਕੇ ਅੱਗਿਓਂ ਆ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨਾਲ ਟਕਰਾ ਗਈ। ਹਾਦਸਾ ਏਨਾ ਜ਼ਬਰਦਸਤ ਸੀ ਕਿ ਮਿੰਨੀ ਬੱਸ ਸੜਕ ਵਿਚਕਾਰ ਪਲਟ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁਚਾਉਣ ਤੋਂ ਬਾਅਦ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
