Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਗੁਰੂ ਸਾਹਿਬ ਵੱਲੋਂ ਬੰਨ੍ਹਿਆ ਗਿਆ ਸੀ ਖਡੂਰ ਸਾਹਿਬ ’ਚ ਵਿਦਿਆ ਦਾ ਮੁੱਢ, ਅੱਜ ਵੀ ਮਿਲਦੀ ਹੈ ਬੱਚਿਆਂ ਨੂੰ ਵਿਦਿਆ

ਤਰਨਤਾਰਨ : ਖਡੂਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਜਿਥੇ ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ, ਉਥੇ ਹੀ ਇਸ ਨਗਰੀ ਨੂੰ ਗੁਰਮੁਖੀ ਲਿਪੀ ਦੀ ਜਨਮਦਾਤੀ ਹੋਣ ਦਾ ਮਾਣ ਵੀ ਪ੍ਰਾਪਤ ਹੈ। ਕਿਉਂਕਿ ਖਡੂਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸੁਧਾਈ ਕਰ ਕੇ ਮੌਜੂਦਾ ਪੈਂਤੀ ਅੱਖਰੀ ਦਾ ਰੂਪ ਦਿੱਤਾ। ਇਥੇ ਹੀ ਗੁਰੂ ਜੀ ਨੇ ਗੁਰਮੁਖੀ ਦਾ ਪਹਿਲਾ ਬਾਲ ਬੋਧ ਤਿਆਰ ਕਰਵਾਇਆ ਅਤੇ ਗੁਰਮੁਖੀ ਲਿਪੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰਮੁਖੀ ਦਾ ਪਹਿਲਾ ਵਿਦਿਆਲਾ ਵੀ ਸਥਾਪਤ ਹੋਇਆ। ਪਵਿੱਤਰ ਨਗਰੀ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਪੁਰਬ ਪਹਿਲੀ ਵਾਰ ਗੁਰਮੁਖੀ ਦਿਵਸ ਵਜੋਂ ਮਨਾਇਆ ਜਾ ਰਿਹਾ।

ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਸਲ ਵਿਚ ਵਿਦਿਆ ਦਾ ਮੁੱਢ ਬੰਨ੍ਹਿਆ। ਗੁਰਮੁਖੀ ਲਿਪੀ ਨੂੰ ਤਰਤੀਬਬੱਧ ਕਰ ਕੇ ਜਿਥੇ ਪਹਿਲਾ ਬਾਲ ਬੋਧ ਤਿਆਰ ਕੀਤਾ ਉਥੇ ਹੀ ਬੱਚਿਆਂ ਨੂੰ ਅੱਖਰੀ ਗਿਆਨ ਦੇਣ ਦੀ ਸ਼ੁਰੂਆਤ ਕਰਦਿਆਂ ਗੁਰਮੁਖੀ ਦਾ ਪਹਿਲਾ ਵਿਦਿਆਲਾ ਵੀ ਸਥਾਪਤ ਕੀਤਾ। ਅੱਜ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਗੁਰਮੁਖੀ ਲਿਪੀ ਗੁਰੂ ਸਾਹਿਬ ਦੀ ਬਾਣੀ ਦੀ ਤਰ੍ਹਾਂ ਹੀ ਲੋਕ ਹਿਰਦਿਆਂ ਤਕ ਸਥਾਨ ਹਾਸਲ ਕਰਦੀ ਹੈ। ਗੁਰਮੁਖੀ ਸੰਪਰਦਾਵਾਂ ਨਾਲ ਸਬੰਧਤ ਸ਼ਖਸੀਅਤਾਂ ਦੀ ਬਦੌਲਤ ਜਿਥੇ ਦੇਸ਼ ਦੇ ਕੋਨੇ ਕੋਨੇ ਤਕ ਪਹੁੰਚ ਗਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਣਾ ਆਸਾਨ ਹੋ ਸਕਿਆ। ਗੁਰਮੁਖੀ ਲਿਪੀ ਦਾ ਵਿਕਾਸ ਸ੍ਰੀ ਖਡੂਰ ਸਾਹਿਬ ਦੀ ਧਰਤੀ ਤੋਂ ਹੋਇਆ ਅਤੇ ਗੁਰੂ ਸਾਹਿਬ ਵੱਲੋਂ ਬਣਾਇਆ ਗਿਆ ਪਹਿਲਾ ਵਿੱਦਿਆ ਦਾ ਕੇਂਦਰ ਇਹ ਨਗਰ ਅੱਜ ਵੀ ਸਿੱਖਿਆ ਪ੍ਰਦਾਨ ਕਰਨ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਇਸ ਧਰਤੀ ’ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਪੁਰਬ ਨੂੰ ਗੁਰਮੁਖੀ ਦਿਵਸ ਮਨਾਉਣ ਵਜੋਂ ਚੁਣਿਆ ਗਿਆ ਹੈ।

ਅੱਜ ਵੀ ਖਡੂਰ ਸਾਹਿਬ ’ਚ ਮਿਲ ਰਿਹੈ ਬੱਚਿਆਂ ਨੂੰ ਹਰ ਤਰ੍ਹਾਂ ਦਾ ਗਿਆਨ

ਖਡੂਰ ਸਾਹਿਬ ਵਿਚ ਇਸ ਸਮੇਂ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਜਿਸਦੇ ਤਹਿਤ ਗੁਰਮਤਿ ਅਧਿਐਨ, ਐੱਮਏ ਧਰਮ ਅਧਿਐਨ ਤੋਂ ਇਲਾਵਾ ਕਥਾ-ਕੀਰਤਨ ਦੀ ਸਿਖਲਾਈ, ਲਡ਼ੀਵਾਰ ਸਰੂਪ ਤੋਂ ਗੁਰਬਾਣੀ ਸੰਥਿਆ, ਗੁਰਬਾਣੀ, ਸਿੱਖ ਫ਼ਲਸਫ਼ੇ, ਇਤਿਹਾਸ, ਗੁਰਮਤਿ ਸਾਹਿਤ ਅਤੇ ਪੁਰਾਤਨ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਵਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਨਿਸ਼ਾਨ-ਏ-ਸਿੱਖੀ ਇੰਸਟੀਚਿਊਟ ਆਫ ਸਾਇੰਸ ਸਟੱਡੀਜ਼, ਨਿਸ਼ਾਨ-ਏ-ਸਿੱਖੀ ਪ੍ਰੇਪਰੇਟਰੀ ਇੰਸਟੀਚਿਊਟ, ਬਾਬਾ ਗੁਰਮੁਖ ਸਿੰਘ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੈਰੀਅਰ ਐਂਡ ਕੋਰਸਿਜ਼, ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਤੋਂ ਇਲਾਵਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਗਟ ਦਿਵਸ ਪੁਰਬ ਦੀ ਸ਼ਤਾਬਦੀ ਦੇ ਮੌਕੇ 1970 ਵਿਚ ਕੀਤੀ ਗਈ, ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਦੀ ਸਥਾਪਨਾ ਸਾਲ 2004 ਵਿਚ ਕੀਤੀ ਗਈ। ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ, ਬੀਬੀ ਅਮਰੋ ਗਰਲਜ਼ ਹੋਸਟਲ, ਲਡ਼ਕੇ ਹੋਸਟਲ ਸ੍ਰੀ ਗੁਰੂ ਅੰਗਦ ਦੇਵ ਕਾਲਜ, ਭਾਈ ਬਾਲਾ ਜੀ ਹੋਸਟਲ (ਲਡ਼ਕੇ) ਵੀ ਪਾਡ਼੍ਹਿਆਂ ਲਈ ਸਹੂਲਤ ਬਣੇ ਹਨ।

ਪੰਜਾਬੀ ਜਾਗਰਣ ਵੱਲੋਂ ‘ਪੰਜਾਬੀ ਮਾਂ ਬੋਲੀ ਦੀ ਲਹਿਰ, ਪਿੰਡ ਪਿੰਡ-ਸ਼ਹਿਰ ਸ਼ਹਿਰ’ ਵੀ ਸ਼ੁਰੂ ਹੋਈ ਸੀ ਖਡੂਰ ਸਾਹਿਬ ਤੋਂ

ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਪੰਜਾਬੀ ਜਾਗਰਣ ਵੱਲੋਂ ਆਰੰਭੀ ਗਈ ‘ਪੰਜਾਬੀ ਮਾਂ ਬੋਲੀ ਦੀ ਲਹਿਰ, ਪਿੰਡ ਪਿੰਡ-ਸ਼ਹਿਰ ਸ਼ਹਿਰ’ ਦਾ ਆਗਾਜ਼ ਵੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਕੀਤਾ ਗਿਆ ਸੀ। ਉਪਰੰਤ ਇਹ ਮੁਹਿੰਮ ਸਾਹਿਤਕਾਰਾਂ ਦੇ ਪਿੰਡਾਂ ਤਕ ਪਹੁੰਚੀ। ਇਸ ਦੌਰਾਨ ਜਿਥੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕੀਤਾ ਗਿਆ। ਉਥੇ ਹੀ ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਹਰ ਉਸ ਪਿੰਡ ਵਿਚ ਪੰਜ ਬੂਟੇ ਲਗਾਏ ਗਏ। ਜਿਥੇ ਇਸ ਲਹਿਰ ਤਹਿਤ ਅਦਾਰਾ ਜਾਗਰਣ ਨੇ ਪਹੁੰਚ ਕੀਤੀ।

ਗੁਰੂ ਸਾਹਿਬ ਵੱਲੋਂ ਸਥਾਪਤ ਕੀਤੇ ਵਿਦਿਆ ਦੇ ਕੇਂਦਰ ਨੂੰ ਅੱਗੇ ਵਧਾਇਆ ਜਾ ਰਿਹੈ : ਬਾਬਾ ਸੇਵਾ ਸਿੰਘ

ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਹੁਰਾਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ’ਚ ਗੁਰਮੁਖੀ ਲਿਪੀ ਦੀ ਸੁਧਾਈ ਕੀਤੀ ਅਤੇ 35 ਅੱਖਰੀ ਦਿੱਤੀ। ਉਨ੍ਹਾਂ ਨੇ ਕਿਹਾ ਗੁਰੂ ਸਾਹਿਬ ਨੇ ਪਹਿਲਾ ਬਾਲ ਬੋਧ ਤਿਆਰ ਕੀਤਾ ਅਤੇ ਪਾਠਸ਼ਾਲਾ ਸਥਾਪਤ ਕੀਤੀ। ਉਨ੍ਹਾਂ ਵੱਲੋਂ ਇਸ ਖੇਤਰ ਨੂੰ ਸਿੱਖਿਆ ਦਾ ਮੁੱਢ ਬਣਾਇਆ ਅਤੇ ਅੱਜ ਵੀ ਖਡੂਰ ਸਾਹਿਬ ਸਿੱਖਿਆ ਦੇ ਖੇਤਰ ਵਿਚ ਪੁਲਾਂਘਾ ਪੁੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਰਸਰੀ ਤੋਂ ਆਈਏਐੱਸ ਤਕ ਦੀ ਪਡ਼੍ਹਾਈ ਇਥੇ ਬੱਚੇ ਗ੍ਰਹਿਣ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਜ਼ਰੂਰਤ ਮੁਤਾਬਿਕ ਹਰ ਉਹ ਅਦਾਰਾ ਇਥੇ ਚਲਾਉਣ ਦਾ ਯਤਨ ਕੀਤਾ ਹੈ, ਜਿਸ ਦੀ ਅੱਜ ਦੇ ਯੁਗ ਵਿਚ ਲੋਡ਼ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਸੰਗਤ ਦੇ ਸਹਿਯੋਗ ਨਾਲ ਖਡੂਰ ਸਾਹਿਬ ਵਿਖੇ ਇਸ ਵਾਰ ਗੁਰਤਾਗੱਦੀ ਦਿਵਸ ਨੂੰ ਗੁਰਮੁਖੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।

Vinkmag ad
Share Our Daily Posts

News Desk

Read Previous

ਜਲੰਧਰ ‘ਚ ਹੈਵਾਨ ਬਣੀ ਮਤਰੇਈ ਮਾਂ, ਨਸ਼ੇ ‘ਚ ਰੁਕਾਵਟ ਬਣੀ 11 ਸਾਲਾ ਧੀ ਦਾ ਸਿਰ ਭੰਨਿਆ, ਮਰੀ ਸਮਝ ਕੇ ਪੁਲ਼ ਤੋਂ ਥੱਲੇ ਸੁੱਟਿਆ

Read Next

ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਨੂੰ ਹਾਈ ਕੋਰਟ ‘ਚ ਚੁਣੌਤੀ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ