Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 13, 2026

7.5 ਲੱਖ ਡਾਲਰ ਦੇਖ ਹੱਕੇ-ਬੱਕੇ ਰਹਿ ਗਏ ਏਅਰਪੋਰਟ ਮੁਲਾਜ਼ਮ, 80 ਪੈਕਟ ਦੁਬਈ ਲੈ ਜਾਣ ਦੀ ਫ਼ਿਰਾਕ ‘ਚ ਸੀ ਸ਼ਖ਼ਸ

ਅੰਮ੍ਰਿਤਸਰ : ਕਸਟਮ ਕਮਿਸ਼ਨਰੇਟ ਅੰਮ੍ਰਿਤਸਰ ਨੇ ਬੀਤੇ ਦਿਨੀਂ ਹਵਾਈ ਅੱਡੇ ਤੋਂ ਇਕ ਯਾਤਰੀ ਕੋਲੋਂ 6 ਕਰੋੜ ਪੰਜ ਲੱਖ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ। ਜਾਣਕਾਰੀ ਦਿੰਦੇ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਐਤਵਾਰ ਦੀ ਸ਼ਾਮ ਨੂੰ ਗੁਰੂ ਰਾਮ ਦਾਸ ਹਵਾਈ ਅੱਡੇ, ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਫਲਾਈਟ ਦੀ ਰਵਾਨਗੀ ਸਮੇਂ ਏਅਰਲਾਈਨ ਸਟਾਫ਼ ਵੱਲੋਂ ਐਕਸ-ਰੇ ਮਸ਼ੀਨ ‘ਤੇ ਬਾਹਰ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੇ ਸਾਮਾਨ ਦੀ ਸੁਰੱਖਿਆ ਜਾਂਚ ਦੌਰਾਨ ਇਕ ਬੈਗ ‘ਚ ਕੁਝ ਸ਼ੱਕੀ ਤਸਵੀਰਾਂ ਦੇਖੀਆਂ ਗਈਆਂ। ਏਅਰਲਾਈਨਜ਼ ਸਟਾਫ ਨੇ ਡਿਊਟੀ ‘ਤੇ ਕਸਟਮ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ। ਹਵਾਈ ਅੱਡੇ ‘ਤੇ ਯਾਤਰੀ ਦੀ ਹਰ ਹਰਕਤ ਨੂੰ ਨਿਗਰਾਨੀ ਹੇਠ ਰੱਖਿਆ ਗਿਆ।

ਯਾਤਰੀ ਏਅਰਲਾਈਨ ਦੇ ਕਾਊਂਟਰ ‘ਤੇ ਸ਼ੱਕੀ ਬੈਗ ਨੂੰ ਚੈੱਕ-ਇਨ ਬੈਗੇਜ ਵਜੋਂ ਸੌਂਪਣ ਤੋਂ ਬਾਅਦ ਇਮੀਗ੍ਰੇਸ਼ਨ ਜਾਂਚ ਲਈ ਅੱਗੇ ਵਧਿਆ ਤੇ ਉਸ ਦੇ ਪਾਸਪੋਰਟ ‘ਤੇ ਮੋਹਰ ਲਗਾ ਦਿੱਤੀ। ਇਸ ਤੋਂ ਬਾਅਦ ਉਕਤ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ ਤੇ ਪੁੱਛਿਆ ਗਿਆ ਕਿ ਕੀ ਉਹ ਆਪਣੇ ਨਾਲ ਕੋਈ ਜ਼ਿਆਦਾ ਭਾਰਤੀ ਜਾਂ ਵਿਦੇਸ਼ੀ ਕਰੰਸੀ ਲੈ ਕੇ ਜਾ ਰਿਹਾ ਸੀ, ਜਾਂ ਤਾਂ ਚੈੱਕ-ਇਨ ਬੈਗਜ ਜਾਂ ਹੈਂਡ ਬੈਗ ਜਿਸ ਦਾ ਉਸਨੇ ਨਾਂਹ ‘ਚ ਜਵਾਬ ਦਿੱਤਾ। ਹਾਲਾਂਕਿ, ਉਸ ਦਾ ਚੈਕ-ਇਨ ਬੈਗ, ਜੋ ਕਿ ਕਸਟਮਜ਼ ਹੋਲਡ ‘ਤੇ ਸੀ, ਨੂੰ ਏਅਰਲਾਈਨਜ਼ ਤੋਂ ਬੁਲਾਇਆ ਗਿਆ ਸੀ। ਉਸ ਦੀ ਜਾਂਚ ਦੇ ਨਤੀਜੇ ਵਜੋਂ ਵਿਦੇਸ਼ੀ ਕਰੰਸੀ ਦੇ 80 ਪੈਕੇਟ ਬਰਾਮਦ ਕੀਤੇ ਗਏ ਸਨ ਜੋ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਕੈਵਿਟੀਜ਼ ‘ਚ ਛੁਪਾਏ ਹੋਏ ਸਨ। ਕਸਟਮ ਅਧਿਕਾਰੀਆਂ ਨੇ ਉਸਦੇ ਬੈਗ ‘ਚੋਂ 755,700 ਯੂਐਸ ਡਾਲਰ ਕਰੀਬ 5.95 ਕਰੋੜ ਭਾਰਤੀ ਕਰੰਸੀ ਤੇ 26500 ਸਾਊਦੀ ਰਿਆਲ ਕਰੀਬ ਪੰਜ ਲੱਖ 43 ਹਜ਼ਾਰ ਭਾਰਤੀ ਕਰੰਸੀ ਤੇ 4.5 ਲੱਖ ਰੁਪਏ ਭਾਰਤੀ ਕਰੰਸੀ ਦੇ ਓਮਾਨ ਰਿਆਲ ਤੇ ਕੁਵੈਤੀ ਦਿਨਾਰ ਬਰਾਮਦ ਕੀਤੇ।

ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਇਸਦੀ ਕਾਨੂੰਨੀ ਪ੍ਰਾਪਤੀ, ਕਬਜ਼ੇ ਤੇ ਨਿਰਯਾਤ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਅਨੁਸਾਰ ਯਾਤਰੀ ਨੂੰ ਉਤਾਰ ਦਿੱਤਾ ਗਿ ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਅਗਲੇਰੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ।

Vinkmag ad
Share Our Daily Posts

News Desk

Read Previous

ਕੇਂਦਰੀ ਬਿਜਲੀ ਮੰਤਰੀ ਦਾ ਵੱਡਾ ਬਿਆਨ; ਕਿਹਾ- ਮੁਫ਼ਤ ਬਿਜਲੀ ਕਾਰਨ ਪੰਜਾਬ ਦੇ ਵਿੱਤੀ ਹਾਲਾਤ ਵਿਗੜੇ

Read Next

ਜਲੰਧਰ ‘ਚ ਬਸਪਾ ਆਗੂ ਨੇ ‘ਆਪ’ ਵਿਧਾਇਕ ਬਲਕਾਰ ਸਿੰਘ ‘ਤੇ ਲਾਏ ਗੰਭੀਰ ਦੋਸ਼, ਕਿਹਾ- ਮਹਿਲਾ ਵਰਕਰ ‘ਤੇ ਕਰਵਾਇਆ ਝੂਠਾ ਕੇਸ