ਵੱਡੀ ਖ਼ਬਰ: ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਕਰਨ ’ਤੇ ਭਾਰਤ ਦਾ ਨਵਾਂ ਫ਼ੈਸਲਾ ਆਇਆ ਸਾਹਮਣੇ
ਪਟਿਆਲਾ : ਅਰਬਨ ਅਸਟੇਟ ਫ਼ੇਸ-1 ਵਿਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਦੋ ਨਕਾਬਪੋਸ਼ਾਂ ਨੇ ਸੂਣ ਵਾਲੀ ਕੁੱਤੀ ਦੇ ਢਿੱਡ ਵਿਚ ਚਾਕੂ ਨਾਲ ਵਾਰ ਕਰ ਦਿੱਤੇ। ਇਸ ਦੌਰਾਨ ਕੁੱਤੀ ਲਹੂ ਲੁਹਾਣ ਹੋ ਕੇ ਡਿੱਗ ਪਈ ਤੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਲਾਕਾ ਨਿਵਾਸੀਆਂ ਨੇ ਐਨੀਮਲ ਕੇਅਰ ਟੀਮ ਦੇ ਮੈਂਬਰ ਅਮਿਤ ਭਨੋਟ ਨੂੰ ਜਾਣੂੰ ਕਰਵਾਇਆ ਤਾਂ ਉਨ੍ਹਾਂ ਨੇ ਨੌਜਵਾਨ ਸੋਨੂੰ ਨੂੰ ਭੇਜਿਆ। ਪੀਡ਼ਤ ਜਾਨਵਰ ਦੀ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਐਨੀਮਲ ਕੇਅਰ ਕਲੀਨਿਕ ਵਿਚ ਪਹੁੰਚਾਇਆ।
ਇਸ ਦੌਰਾਨ ਡਾ. ਐੱਮਪੀ ਸਿੰਘ ਨੇ ਆਪ੍ਰੇਸ਼ਨ ਕਰ ਕੇ ਕੁੱਤੀ ਦੀਆਂ ਆਂਦਰਾਂ ਨੂੰ ਢਿੱਡ ਅੰਦਰ ਕਰਨ ਪਿੱਛੋਂ ਟੀਕੇ ਲਗਾਏ। ਉਨ੍ਹਾਂ ਦਸਿਆ ਕਿ ਸੂਣਵਾਲੀ ਕੁੱਤੀ ਦੀ ਹਾਲਤ ਗੰਭੀਰ ਹੈ, ਇਸ ਲਈ ਉਸ ਨੁੰ 15 ਦਿਨ ਨਿਗਰਾਨੀ ਵਿਚ ਰੱਖਿਆ ਜਾਵੇਗਾ। ਕੁੱਤੀ ਦੇ ਢਿੱਡ ਵਿਚ ਪਲਦੇ ਕਤੂਰਿਆਂ ਬਾਰੇ ਕੁਝ ਨਹੀਂ ਕਿਹਾ ਨਹੀਂ ਜਾ ਸਕਦਾ ਹੈ। ਮੁਹੱਲਾ ਵਾਸੀ ਅਜੀਤ ਸਿੰਘ ਨੇ ਕਿਹਾ ਕਿ ਦੁਪਹਿਰ ਸਮੇਂ ਬੱਚੇ ਗਲੀ ਵਿਚ ਖੇਡ ਰਹੇ ਸਨ ਤੇ ਔਰਤਾਂ ਵੀ ਧੁੱਪ ਸੇਕ ਰਹੀਆਂ ਸਨ। ਇਸੇ ਦੌਰਾਨ ਦੋ ਨਕਾਬਪੋਸ਼ ਬਾਈਕ ਸਵਾਰਾਂ ਨੇ ਕਾਲੇ ਰੰਗ ਦੀ ਕੁੱਤੀ ਦੇ ਢਿੱਡ ਵਿਚ ਚਾਕੂ ਨਾਲ ਦੋ ਵਾਰ ਕਰ ਦਿੱਤੇ ਸਨ। ਜਦੋਂ ਬੱਚਿਆਂ ਨੇ ਰੌਲਾ ਪਾਇਆ ਤਾਂ ਦੋਵੇਂ ਬਾਈਕ ਸਵਾਰ ਫ਼ਰਾਰ ਹੋ ਗਏ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਾਈਕ ਸਵਾਰਾਂ ਦੀਆਂ ਤਸਵੀਰਾਂ ਗਲੀ ਵਿਚ ਸੀਸੀਟੀਵੀ ਕੈਮਰੇ ਵਿਚ ਕਲਿੱਕ ਹੋ ਗਈਆਂ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਮੁਲਜ਼ਮਾਂ ਦੀ ਪਛਾਣ ਤੋਂ ਬਾਅਦ ਕੇਸ ਦਰਜ਼ ਕੀਤਾ ਜਾਵੇ।
