ਭੋਗਪੁਰ : ਨੈਸ਼ਨਲ ਹਾਈਵੇ ‘ਤੇ ਨਵੇਂ ਬਣੇ ਬੱਸ ਸਟੈਂਡ ਭੋਗਪੁਰ ਦੇ ਬਾਹਰ ਬੱਸ ਤੇ ਐਕਟਿਵਾ ਦੀ ਭਿਆਨਕ ਟੱਕਰ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਿਸ ਦੀ ਉਮਰ 70 ਸਾਲ ਦੇ ਕਰੀਬ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੱਲੀ ਦਾ ਬਜ਼ੁਰਗ ਐਕਟਿਵਾ ‘ਤੇ ਸਵਾਰ ਹੋ ਕੇ ਸਰਵਿਸ ਲੇਨ ‘ਤੇ ਭੋਗਪੁਰ ਨੂੰ ਆ ਰਿਹਾ ਸੀ, ਇਸ ਦੌਰਾਨ ਭੋਗਪੁਰ ਨਵੇਂ ਬਣੇ ਬੱਸ ਸਟੈਂਡ ਤੇ ਪਟਿਆਲਾ ਡਿਪੂ ਦੀ ਪੀਆਰਟੀਸੀ ਦੀ ਬੱਸ ਮੁੜਨ ਲੱਗੀ ਤਾਂ ਉਸ ਨੇ ਸਰਵਿਸ ਲੇਨ ਤੇ ਆ ਰਹੇ ਐਕਟਿਵਾ ਸਵਾਰ ਬਜ਼ੁਰਗ ਨੂੰ ਟੱਕਰ ਮਾਰ ਕੇ ਟਾਇਰਾਂ ਥੱਲੇ ਕੁਚਲ ਦਿੱਤਾ। ਜਿਸ ਨਾਲ ਬਜ਼ੁਰਗ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਬੱਸ ਚਾਲਕ ਬੱਸ ਛੱਡ ਕੇ ਫਰਾਰ ਹੋ ਗਿਆ। ਥਾਣਾ ਭੋਗਪੁਰ ਦੇ ਏਐਸਆਈ ਗੁਰਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
