ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਨਕੋਦਰ : ਨਕੋਦਰ ਸ਼ਹਿਰ ’ਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦਿਨ ਬ ਦਿਨ ਵਾਰਦਾਤਾਂ ਵੱਧਣ ਕਾਰਨ ਸ਼ਹਿਰ ਵਾਸੀਆਂ ’ਚ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਕਾਫੀ ਰੋਸ ਪਾਇਆ ਜਾ ਰਿਹਾ ਹੈ, ਅੱਜ ਹੋਈ ਚੋਰੀ ਨੇ ਤਾਂ ਪੁਰੇ ਸ਼ਹਿਰ ਦੇ ਹੌਸ਼ ਉਡਾ ਕੇ ਰੱਖ ਦਿੱਤੇ ਹਨ। ਦੱਖਣੀ ਗੇਟ ਲਾਗੇ ਪੈਂਦੇ ਮੁਹੱਲਾ ਗੁਰੂ ਨਾਨਕ ਪੁਰਾ ‘ਚ ਸਥਿਤ ਆਰਤੀ ਜਿਊਲਰਜ਼ ਦੀ ਦੁਕਾਨ ਨੂੰ 10 ਤੋਂ 12 ਨੌਜਵਾਨਾਂ ਨੇ ਲੁੱਟ ਦਾ ਸ਼ਿਕਾਰ ਬਣਾਇਆ। ਦੁਕਾਨ ਦੇ ਮਾਲਿਕ ਸ਼ੁਭਮ ਨੇ ਦੱਸਿਆ ਕਿ ਸਾਨੂੰ ਰਾਤ ਸਮੇਂ ਸਾਡੀ ਦੁਕਾਨ ਲਾਗੇ ਇਕ ਘਰ ਦੇ ਪਰਿਵਾਰਕ ਮੈਂਬਰਾਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦੇ ਕੁਝ ਨੌਜਵਾਨ ਸ਼ੱਟਰ ਤੋੜ ਰਹੇ ਹਨ, ਉਹਨਾਂ ਦੇ ਹੱਥਾਂ ਚ ਤੇਜ਼ਧਾਰ ਹਥਿਆਰ ਹਨ, ਜਦੋਂ ਅਸੀਂ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਦੇਖਿਆ ਕਿ 10 ਤੋਂ 12 ਨੌਜਵਾਨ ਜਿਹਨਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਹੱਥਾਂ ’ਚ ਹਥਿਆਰ ਸਨ। ਉਹ ਦੁਕਾਨ ਦਾ ਸ਼ੱਟਰ ਤੋੜ ਰਹੇ ਹਨ, ਜਿਨ੍ਹੇ ਸਮੇਂ ਅਸੀਂ ਦੁਕਾਨ ਤੇ ਪਹੁੰਚੇ, ਉਹ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ, ਉਹਨਾਂ ਦੱਸਿਆ ਕਿ ਤਕਰੀਬਨ 5 ਤੋਂ 6 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰ ਲੈ ਗਏ ਅਤੇ ਸਾਡੀ ਦੁਕਾਨ ਦੇ ਸਾਰੇ ਸ਼ੀਸ਼ੇ ਤੋੜ ਗਏ ਉਹਨਾਂ ਨੇ ਲੌਕਰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ, ਚੋਰੀ ਕਰਨ ਆਏ ਨੌਜਵਾਨਾਂ ਵੱਲੋਂ ਦੁਕਾਨ ਦੇ ਆਲੇ ਦੁਆਲੇ ਦੇ ਘਰਾਂ ਨੂੰ ਬਾਹਰੋਂ ਕੁੰਡੇ ਲਗਾ ਦਿੱਤੇ ਤਾਂ ਕਿ ਕੋਈ ਬਾਹਰ ਨਾ ਆ ਸਕੇ, ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦੀ ਕਾਬੂ ਕੀਤਾ ਜਾਵੇ।
ਇਸ ਵਾਰਦਾਤ ਨੇ ਸ਼ਹਿਰ ਵਾਸੀਆਂ ਚ ਮਾਹੌਲ ਦਾ ਡਰ ਬਣਾ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੱਥਾਂ ’ਚ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਾਂ ਲੁੱਟ ਹੋ ਰਹੀਆਂ ਹਨ, ਪਰ ਪੁਲਿਸ ਬੇਵੱਸ ਨਜ਼ਰ ਆ ਰਹੀ ਹੈ। ਪੁਲਿਸ ਨੂੰ ਸਿਰਫ ਦਿਨ ਤਿਉਹਾਰਾਂ ਤੇ ਫਲੈਗ ਮਾਰਚ ਕੱਢਣ ਦਾ ਪਤਾ ਹੁੰਦਾ, ਪਰ ਬਾਕੀ ਦਿਨਾਂ ’ਚ ਪੁਲਿਸ ਕੀਤੇ ਵੀ ਨਹੀਂ ਦਿੱਖਦੀ, ਸ਼ਹਿਰ ਵਾਸੀਆਂ ਨੇ ਭਗਵੰਤ ਮਾਨ ਸਰਕਾਰ ਨੂੰ ਮੰਗ ਕੀਤੀ ਹੈ ਕਿ ਪੁਲਿਸ ਥਾਣਿਆਂ ਚ ਮੁਲਾਜਮਾਂ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
