ਲੁੱਟ ਦਾ ਸ਼ਿਕਾਰ ਹੋਏ ਇੰਪੀਰੀਅਲ ਮੈਡੀਕਲ ਸਟੋਰ ਵਿਖੇ ਪੁੱਜੇ MP ਚਰਨਜੀਤ ਚੰਨੀ, ਦੁਕਾਨਦਾਰਾਂ ਨੂੰ ਦਿੱਤੀ ਖ਼ਾਸ ਸਲਾਹ

ਜਲੰਧਰ (ਚੋਪੜਾ)- ਜਲੰਧਰ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਵਿਅਕਤੀ ਜਾਂ ਦੁਕਾਨਦਾਰ ਨੂੰ ਸਵੈ-ਰੱਖਿਆ ਲਈ ਅਸਲਾ ਲਾਇਸੈਂਸ ਚਾਹੀਦਾ ਹੈ ਤਾਂ ਉਹ ਉਨ੍ਹਾਂ ਨੂੰ ਮਿਲ ਕੇ ਦੱਸੇ ਜਾਂ ਪੁਲਸ ਕੋਲ ਜਾ ਕੇ ਦੱਸੇ ਕਿ ਮੇਰੇ ਕੋਲ ਕੈਸ਼ ਹੁੰਦਾ ਹੈ, ਇਸ ਲਈ ਅਸਲਾ ਲਾਇਸੈਂਸ ਚਾਹੀਦਾ ਹੈ, ਉਸ ਨੂੰ ਅਸਲਾ ਲਾਇਸੈਂਸ ਲੈ ਕੇ ਦਿੱਤਾ ਜਾਵੇਗਾ।

ਸੰਸਦ ਮੈਂਬਰ ਚੰਨੀ ਸ਼੍ਰੀ ਰਾਮ ਚੌਕ ਸਥਿਤ ਇੰਪੀਰੀਅਲ ਮੈਡੀਕੋਜ਼ ਦੀ ਦੁਕਾਨ ’ਤੇ ਪੁੱਜੇ ਕਿਉਂਕਿ ਬੀਤੇ ਦਿਨੀਂ ਦਿਨ-ਦਿਹਾੜੇ ਦੋ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਅਪੀਲ ਹੈ ਕਿ ਘਬਰਾਉਣ ਦੀ ਲੋੜ ਨਹੀਂ, ਉਹ ਹਮੇਸ਼ਾ ਦੁਕਾਨਦਾਰ ਭਾਈਚਾਰੇ ਦੇ ਨਾਲ ਖੜ੍ਹੇ ਹਨ।

ਜਲੰਧਰ ਵਿਚ ਹੁਣ ਅਜਿਹੀਆਂ ਘਟਨਾਵਾਂ ਆਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਂ ਜ਼ਿਲ੍ਹੇ ਦੇ ਸਮੂਹ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕਰਦਾ ਹਾਂ ਕਿ ਘਬਰਾਉਣ ਦੀ ਲੋੜ ਨਹੀਂ, ਸਾਨੂੰ ਅਜਿਹੇ ਲੋਕਾਂ ਨਾਲ ਲੜਨਾ ਪਵੇਗਾ। ਦੁਕਾਨਦਾਰਾਂ ਅਤੇ ਵਪਾਰੀਆਂ ਦੀ ਲੜਾਈ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਇਹ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ

Read Next

ਲੋਕਾਂ ਨੂੰ ‘ਜੁਗਾੜ’ ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ