ਲੋਕਾਂ ਨੂੰ ‘ਜੁਗਾੜ’ ਲਗਾ ਕੇ ਕੈਨੇਡਾ ਪਹੁੰਚਾਉਣ ਵਾਲਾ ਏਜੰਟ ਏਅਰਪੋਰਟ ਤੋਂ ਕਾਬੂ, ਵਰਤਦਾ ਸੀ ਇਹ ਤਰੀਕਾ

ਨਵੀਂ ਦਿੱਲੀ – ਆਈ. ਜੀ. ਆਈ. ਏਅਰਪੋਰਟ ਪੁਲਸ ਨੇ ਪੰਜਾਬ ਦੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਨੌਜਵਾਨਾਂ ਕੋਲੋਂ ਮੋਟੇ ਪੈਸੇ ਲੈ ਕੇ ਉਨ੍ਹਾਂ ਨੂੰ ਮਲੇਸ਼ੀਆ, ਗੁਆਟੇਮਾਲਾ ਅਤੇ ਨੀਦਰਲੈਂਡ ਦੇ ਰਸਤਿਓਂ ਕੈਨੇਡਾ ਭੇਜਦਾ ਸੀ। ਡੀ. ਸੀ. ਪੀ. ਊਸ਼ਾ ਰੰਗਨਾਨੀ ਨੇ ਦੱਸਿਆ ਕਿ 23 ਜੁਲਾਈ ਨੂੰ ਅੰਬਾਲਾ ਦਾ ਰਹਿਣ ਵਾਲਾ ਗੁਰਜਸ ਸਿੰਘ ਨੀਦਰਲੈਂਡ ਤੋਂ ਡਿਪੋਰਟ ਹੋ ਕੇ ਦਿੱਲੀ ਦੇ ਆਈ. ਜੀ. ਆਈ. ਏਅਰਪੋਰਟ ’ਤੇ ਪਹੁੰਚਿਆ।

ਉਸ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਉਸ ਦੇ ਪਾਸਪੋਰਟ ’ਤੇ ਗੁਆਟੇਮਾਲਾ ਦਾ ਜਾਅਲੀ ਵੀਜ਼ਾ ਚਿਪਕਿਆ ਹੋਇਆ ਪਾਇਆ ਗਿਆ ਕਿਉਂਕਿ ਉਸ ਨੇ ਜਾਅਲੀ ਵੀਜ਼ੇ ਵਾਲੇ ਪਾਸਪੋਰਟ ’ਤੇ ਯਾਤਰਾ ਕਰ ਕੇ ਭਾਰਤੀ ਇਮੀਗ੍ਰੇਸ਼ਨ ਨੂੰ ਧੋਖਾ ਦਿੱਤਾ ਸੀ, ਇਸ ਲਈ ਉਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਇਹ ਪਾਸਪੋਰਟ ਉਸ ਨੂੰ ਧਰਮਪ੍ਰੀਤ ਨੇ ਦਿਵਾਇਆ ਸੀ।

Vinkmag ad
Share Our Daily Posts

News Desk

Read Previous

ਲੁੱਟ ਦਾ ਸ਼ਿਕਾਰ ਹੋਏ ਇੰਪੀਰੀਅਲ ਮੈਡੀਕਲ ਸਟੋਰ ਵਿਖੇ ਪੁੱਜੇ MP ਚਰਨਜੀਤ ਚੰਨੀ, ਦੁਕਾਨਦਾਰਾਂ ਨੂੰ ਦਿੱਤੀ ਖ਼ਾਸ ਸਲਾਹ

Read Next

ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ, ਕੇਸਰੀ ਰੰਗ ਨੂੰ ਬਦਲਣ ਦੇ ਹੁਕਮ