Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਵਿਰੁੱਧ ਵਿਵਾਦਿਤ ਪੋਸਟਰ ਮਾਮਲਾ: ਅਦਾਲਤ ਨੇ 5 ਸਤੰਬਰ ਲਈ ਰੱਖੀ ਅਗਲੀ ਸੁਣਵਾਈ

ਜਲੰਧਰ : ਕੰਵਲਜੀਤ ਸਿੰਘ ਮੱਕੜ – 2017 ਵਿੱਚ ਆਈ ਫਿਲਮ “ਬਹਨ ਹੋਗੀ ਤੇਰੀ” ਦੇ ਪ੍ਰਚਾਰ ਦੌਰਾਨ ਜਾਰੀ ਹੋਏ ਇੱਕ ਵਿਵਾਦਿਤ ਪੋਸਟਰ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਵਿਰੁੱਧ ਚੱਲ ਰਹੇ ਮਾਮਲੇ ਵਿੱਚ ਦੋ ਦਿਨ ਪਹਿਲਾਂ ਅਦਾਲਤ ਵਿੱਚ ਸੁਣਵਾਈ ਹੋਈ। ਇਸ ਦੌਰਾਨ ਰਾਜਕੁਮਾਰ ਰਾਓ ਨੇ ਅਦਾਲਤ ਵਿੱਚ ਸਰੰਡਰ ਕਰ ਦਿੱਤਾ ਸੀ। ਅੱਜ ਅਦਾਲਤ ਨੇ ਅਗਲੀ ਸੁਣਵਾਈ ਦੀ ਮਿਤੀ 5 ਸਤੰਬਰ ਨਿਰਧਾਰਤ ਕੀਤੀ ਹੈ।

ਅਦਾਕਾਰ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਅੱਜ ਅਦਾਲਤ ਵਿੱਚ ਦਲੀਲ ਦਿੰਦਿਆਂ ਦੱਸਿਆ ਕਿ ਰਾਜਕੁਮਾਰ ਰਾਓ ਅੱਜ ਖੁਦ ਪੇਸ਼ ਨਹੀਂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ 2017 ਵਿੱਚ ਜਦੋਂ ਇਸ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ, ਜਿਸ ਵਿੱਚ ਰਾਜਕੁਮਾਰ ਰਾਓ ਨੂੰ ਭਗਵਾਨ ਸ਼ਿਵ ਦੇ ਰੂਪ ਵਿੱਚ ਦਰਸਾਇਆ ਗਿਆ ਸੀ, ਤਾਂ ਇਸ ਕਾਰਨ ਹਿੰਦੂ ਸਮਾਜ ਵਿੱਚ ਰੋਸ ਵਿਆਪਕ ਹੋ ਗਿਆ ਸੀ।

ਮਾਮਲੇ ਵਿੱਚ ਰਾਜਕੁਮਾਰ ਰਾਓ, ਅਦਾਕਾਰਾ ਸ਼੍ਰੁਤੀ ਹਸਨ, ਪ੍ਰੋਡਿਊਸਰ, ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਉਤੇ ਧਾਰਾ 295A (ਧਾਰਮਿਕ ਭਾਵਨਾਵਾਂ ਨੂੰ ਉਕਸਾਉਣ ਦੀ ਮੰਨਸਾ), ਧਾਰਾ 120B (ਸਾਜ਼ਿਸ਼) ਅਤੇ IT ਐਕਟ ਦੀ ਧਾਰਾ 67 ਹੇਠ ਮਾਮਲਾ ਦਰਜ ਹੋਇਆ ਸੀ। ਨਤੀਜਤਨ, ਰਾਜਕੁਮਾਰ ਰਾਓ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ।

ਦੋ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋਈ ਸੀ, ਪਰ ਉਨ੍ਹਾਂ ਨੂੰ ਬਾਅਦ ਵਿੱਚ ਜਮਾਨਤ ਮਿਲ ਗਈ। ਰਾਜਕੁਮਾਰ ਰਾਓ ਨੂੰ ਪਹਿਲਾਂ ਹੀ ਅਗਰਿਮ ਜਮਾਨਤ ਮਿਲ ਚੁੱਕੀ ਸੀ, ਅਤੇ ਹੁਣ ਉਨ੍ਹਾਂ ਨੇ ਸਰੰਡਰ ਕਰ ਦਿੱਤਾ ਹੈ।

ਵਕੀਲ ਨੇ ਅਦਾਲਤ ਵਿੱਚ ਦਲੀਲ ਦਿੰਦੇ ਹੋਏ ਕਿਹਾ ਕਿ ਅਦਾਕਾਰ ਨੂੰ ਸਮਨ ਵਿੱਚ ਦਿਲੀ ਦਾ ਪਤਾ ਹੋਣ ਕਾਰਨ ਕੋਰਟ ਪੇਸ਼ੀ ਬਾਰੇ ਜਾਣਕਾਰੀ ਨਹੀਂ ਮਿਲੀ, ਜਦਕਿ ਉਹ ਹਕੀਕਤ ਵਿੱਚ ਮੁੰਬਈ ਵਿੱਚ ਵੱਸਦੇ ਹਨ।

ਸ਼੍ਰੁਤੀ ਹਸਨ ਨੂੰ ਅਦਾਲਤ ਨੇ ਬੇਗੁਨਾਹ ਕਰਾਰ ਦੇ ਕੇ ਕੇਸ ਤੋਂ ਬਰੀ ਕਰ ਦਿੱਤਾ ਹੈ। ਅੱਜ ਅਦਾਲਤ ਵਿੱਚ ਪੰਨਾ ਲਾਲ ਵੀ ਹਾਜ਼ਰ ਹੋਏ, ਜਿਨ੍ਹਾਂ ਵਲੋਂ ਅਗਲੀ ਮਿਤੀ ਦੇ ਲਾਭ ਲਈ ਅਰਜ਼ੀ ਦਿੱਤੀ ਗਈ।

ਦਲੀਲਾਂ ‘ਚ ਕਿਹਾ ਗਿਆ ਕਿ ਧਾਰਾ 295A ਤਹਿਤ ਕਾਰਵਾਈ ਲਈ “ਜਾਣਬੂਝ ਕੇ ਅਤੇ ਦੁਰਭਾਵਨਾ ਨਾਲ” ਕੀਤਾ ਗਿਆ ਕੱਦਮ ਲਾਜ਼ਮੀ ਹੁੰਦਾ ਹੈ, ਜੋ ਕਿ ਇੱਥੇ ਸਾਬਤ ਨਹੀਂ ਹੁੰਦਾ।

ਇਸ ਪੋਸਟਰ ਦੀ ਪਿਛੋਕੜ ਸਿਰਫ਼ ਫਿਲਮੀ ਪਾਤਰ ਸੀ, ਜਿਸ ਵਿੱਚ ਰਾਜਕੁਮਾਰ ਰਾਓ ਨੇ ਜਾਗਰਣ ਮੰਡਲੀ ਵਿੱਚ ਭਗਵਾਨ ਸ਼ਿਵ ਦੀ ਭੂਮਿਕਾ ਨਿਭਾਈ ਸੀ। ਇਹ ਪੂਰੀ ਤਰ੍ਹਾਂ ਕਲਾਤਮਕ ਪ੍ਰਸਤੁਤੀ ਸੀ, ਜਿਸਦਾ ਕੋਈ ਉਦੇਸ਼ ਕਿਸੇ ਧਰਮ ਜਾਂ ਸਮੂਹ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।

ਦਲੀਲ ‘ਚ ਇਹ ਵੀ ਦਰਸਾਇਆ ਗਿਆ ਕਿ CBFC (ਕੇਂਦਰੀ ਫਿਲਮ ਪ੍ਰਮਾਣਨ ਬੋਰਡ) ਵਲੋਂ ਫਿਲਮ ਨੂੰ ਪ੍ਰਮਾਣ ਪੱਤਰ ਮਿਲਿਆ ਹੋਇਆ ਹੈ ਅਤੇ ਅਨੁਚੇਤ 19(1)(ਏ) ਅਧੀਨ ਅਦਾਕਾਰ ਦੀ ਅਭਿਵਿਕਤੀ ਦੀ ਆਜ਼ਾਦੀ ਦੀ ਰਾਖੀ ਕੀਤੀ ਗਈ ਹੈ।

ਨੋਟ: ਅਗਲੀ ਸੁਣਵਾਈ 5 ਸਤੰਬਰ ਨੂੰ ਹੋਵੇਗੀ, ਜਿਸ ਦੌਰਾਨ ਕੋਰਟ ਹੋਰ ਸਬੂਤਾਂ ਅਤੇ ਦਲੀਲਾਂ ਦੀ ਪੜਤਾਲ ਕਰੇਗੀ।

Vinkmag ad
Share Our Daily Posts

News Desk

Read Previous

ਥਾਣਾ ਮਹਿਤਪੁਰ ਪੁਲਿਸ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਅਧੀਨ ਵੱਡੀ ਕਾਰਵਾਈ: 60 ਨਸ਼ੀਲੀਆਂ ਗੋਲੀਆਂ ਤੇ ₹29,000 ਡਰੱਗ ਮਨੀ ਸਮੇਤ ਇੱਕ ਗ੍ਰਿਫ਼ਤਾਰ

Read Next

ਜਲੰਧਰ ਸਿਵਲ ਹਸਪਤਾਲ ‘ਚ ਆਕਸੀਜਨ ਪਲਾਂਟ ਦੀ ਖਰਾਬੀ ਕਾਰਨ 3 ਮਰੀਜ਼ਾਂ ਦੀ ਮੌਤ, ਵੱਡੀ ਲਾਪਰਵਾਹੀ ਸਾਮ੍ਹਣੇ, ਚਾਰ ਡਾਕਟਰ ਮੁਅੱਤਲ, ਇੱਕ ਬਰਖਾਸਤ