Breaking News :

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

September 21, 2026

ਘਾਸ ਮੰਡੀ ਚੌਕ ਨੇੜੇ ਹੋਏ ਕਤਲ ਦੀ ਗੁੱਥੀ ਸੁਲਝੀ, ਮੁਲਜ਼ਮ ਸੂਰਜ ਗਿਰਫ਼ਤਾਰ – ਚਾਕੂ ਵੀ ਬਰਾਮਦ

ਜਲੰਧਰ : ਅਗਸਤ ਕੰਵਲਜੀਤ ਸਿੰਘ ਮੱਕੜ – ਜਲੰਧਰ ਵੈਸਟ ਹਲਕੇ ’ਚ ਹੋਈ ਨੌਜਵਾਨ ਦੀ ਕਤਲ ਦੀ ਘਟਨਾ ਦੀ ਗੁੱਥੀ ਜਲੰਧਰ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਮੁਲਜ਼ਮ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦੇ ਕਬਜ਼ੇ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ 31 ਜੁਲਾਈ ਦੀ ਰਾਤ ਘਾਸ ਮੰਡੀ ਚੌਕ ਨੇੜੇ ਦਸ਼ਹਿਰਾ ਗਰਾਊਂਡ ਦੇ ਕੋਲ 22 ਸਾਲਾ ਨੌਜਵਾਨ ਰਾਹੁਲ ਦਾ ਕੁਝ ਹੋਰ ਨੌਜਵਾਨਾਂ ਨਾਲ ਝਗੜਾ ਹੋਇਆ ਸੀ। ਰਾਹੁਲ ਅਤੇ ਸੂਰਜ ਆਪਸ ਵਿੱਚ ਦੋਸਤ ਸਨ ਪਰ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿੱਚ ਬਹਿਸਬਾਜ਼ੀ ਹੋਈ। ਇਸ ਬਾਅਦ ਦੋਹਾਂ ਵਿਚਕਾਰ ਹੱਥਾਪਾਈ ਹੋਈ ਜਿਸ ਵਿੱਚ ਹੋਰ ਨੌਜਵਾਨਾਂ ਨੇ ਵਿਚ ਆ ਕੇ ਰਾਜੀਨਾਮਾ ਕਰਵਾ ਦਿੱਤਾ।

ਜਿਵੇਂ ਹੀ ਹੋਰ ਨੌਜਵਾਨ ਥਾਂ ਛੱਡ ਕੇ ਚਲੇ ਗਏ, ਤੈਸ਼ ਵਿੱਚ ਆਏ ਸੂਰਜ ਨੇ ਅਚਾਨਕ ਆਪਣੀ ਜੇਬ ’ਚੋਂ ਚਾਕੂ ਕੱਢਿਆ ਤੇ ਰਾਹੁਲ ਉੱਤੇ ਤਾਬੜਤੋੜ 4-5 ਵਾਰ ਕੀਤੇ। ਗੰਭੀਰ ਜ਼ਖ਼ਮੀ ਰਾਹੁਲ ਨੂੰ ਉਸਦੇ ਦੋਸਤ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ ਪਰ ਢਿੱਲ ਹੋਣ ਕਰਕੇ ਰਾਹੁਲ ਦੀ ਸਵੇਰੇ ਮੌਤ ਹੋ ਗਈ।

ਰਾਹੁਲ ਦੇ ਭਰਾ ਦੇ ਬਿਆਨਾਂ ਅਧਾਰ ’ਤੇ ਪੁਲਿਸ ਨੇ ਸੂਰਜ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀ ਸੂਰਜ ਦੇ ਖ਼ਿਲਾਫ਼ ਪਹਿਲਾਂ ਕੋਈ ਇਤਿਹਾਸ ਨਹੀਂ ਮਿਲਿਆ। ਅੱਜ ਪੁਲਿਸ ਨੇ ਆਰੋਪੀ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ 2 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ।

ਇਸ ਮਾਮਲੇ ‘ਚ ਹੋਰ ਨੌਜਵਾਨ ਜੋ ਸੀ.ਸੀ.ਟੀ.ਵੀ. ਫੁਟੇਜ ’ਚ ਨਜ਼ਰ ਆ ਰਹੇ ਹਨ, ਉਹ ਸਿਰਫ ਰਾਜੀਨਾਮਾ ਕਰਵਾਉਣ ਲਈ ਮੌਕੇ ’ਤੇ ਮੌਜੂਦ ਸਨ। ਪੁਲਿਸ ਹੁਣ ਆਰੋਪੀ ਸੂਰਜ ਤੋਂ ਹੋਰ ਗਵਾਹੀਆਂ ਤੇ ਵਜ੍ਹਾ ਬਾਰੇ ਪੁੱਛਗਿੱਛ ਕਰ ਰਹੀ ਹੈ।

Vinkmag ad
Share Our Daily Posts

News Desk

Read Previous

ਪੰਜਾਬ ਸਕੂਲਾਂ ‘ਚ ਨਸ਼ਾ ਮੁਕਤੀ ਪਾਠ ਦੀ ਸ਼ੁਰੂਆਤ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਮੁਹਿੰਮ ਦੀ ਘੋਸ਼ਣਾ ਅੱਜ ਤੋਂ 9ਵੀਂ ਤੋਂ 12ਵੀਂ ਤੱਕ ਨਸ਼ਾ ਮੁਕਤੀ ਵਿਸ਼ਾ ਲਾਜ਼ਮੀ, ਸਕੂਲਾਂ ‘ਚ ਵਿਦਿਆਰਥੀਆਂ ਨੂੰ ਮਿਲੇਗੀ ਨਸ਼ੇ ਤੋਂ ਬਚਾਅ ਦੀ ਸਿੱਖਿਆ

Read Next

ਬਰਟਨ ਪਾਰਕ ‘ਚ 56 ਦਰੱਖ਼ਤਾਂ ਦੀ ਨੀਲਾਮੀ ਰੋਕੀ ਗਈ, ਹਰੀਅਲੀ ਪ੍ਰੇਮੀ ਬਣੇ ਡਿੱਗਪੈਲ