Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 28, 2026

ਦੁਬਈ ਤੋਂ ਚੱਲ ਰਹੇ ਹਵਾਲਾ ਰੈਕਟ ਦਾ ਪਰਦਾਫਾਸ਼, 56 ਲੱਖ ਨਕਦ ਸਮੇਤ 3 ਗ੍ਰਿਫਤਾਰ

ਜਲੰਧਰ : (ਕੰਵਲਜੀਤ ਸਿੰਘ ਮੱਕੜ): – ਜਲੰਧਰ ਦੇਹਾਤ ਦੀ ਪੁਲਿਸ ਨੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦੇ ਹੋਏ 56.61 ਲੱਖ ਰੁਪਏ ਨਕਦ ਬਰਾਮਦ ਕਰਕੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਕਾਰਵਾਈ ਥਾਣਾ ਗੋਰਾਇਆ ਦੀ ਪੁਲਿਸ ਵੱਲੋਂ 12/13 ਸਤੰਬਰ ਦੀ ਅੱਧੀ ਰਾਤ ਕੀਤੀ ਗਈ।

ਥਾਣਾ ਗੋਰਾਇਆ ਦੇ ਐਸ.ਐਚ.ਓ. ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਿਦੇਸ਼ ਤੋਂ ਹਵਾਲੇ ਰਾਹੀਂ ਪੈਸੇ ਆ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਚੌਕੀ ਰੁੜਕਾ ਕਲਾਂ ਦੇ ਇੰਚਾਰਜ ਏ.ਐਸ.ਆਈ. ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ।

ਇਸ ਦੌਰਾਨ ਇੱਕ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਪੁਲਿਸ ਵੱਲੋਂ ਪੁੱਛਗਿੱਛ ਕਰਨ ‘ਤੇ ਡਰਾਈਵਰ ਨੇ ਆਪਣਾ ਨਾਮ ਸ਼ੁਭਮ ਵਾਸੀ ਹੋਸ਼ਿਆਰਪੁਰ, ਨਾਲ ਬੈਠੇ ਨੌਜਵਾਨ ਨੇ ਹਰਮਨ ਸਿੰਘ ਤੇ ਪਿੱਛੇ ਬੈਠੇ ਨੇ ਕਰਨ ਕੁਮਾਰ ਦੱਸਿਆ। ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ 56.61 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ।

ਸਖ਼ਤ ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਕਬੂਲ ਕੀਤਾ ਕਿ ਇਹ ਸਾਰੇ ਪੈਸੇ ਦੁਬਈ ‘ਚ ਰਹਿਣ ਵਾਲੇ ਥਾਮਸ ਸਾਲਵੀ ਵੱਲੋਂ ਭੇਜੇ ਗਏ ਸਨ। ਪੁਲਿਸ ਵੱਲੋਂ ਜਦੋਂ ਪੈਸਿਆਂ ਬਾਰੇ ਦਸਤਾਵੇਜ਼ ਮੰਗੇ ਗਏ ਤਾਂ ਇਹ ਤਿੰਨੇ ਕੋਈ ਵੀ ਸਬੂਤ ਪੇਸ਼ ਕਰਨ ਵਿੱਚ ਅਸਮਰਥ ਰਹੇ। ਅੱਗੇ ਦੀ ਪੁੱਛਗਿੱਛ ‘ਚ ਇਹ ਖੁਲਾਸਾ ਹੋਇਆ ਕਿ ਇਹ ਹਵਾਲਾ ਰਾਹੀਂ ਮੰਗਵਾਏ ਪੈਸੇ ਸਨ।

ਦੋਸ਼ੀਆਂ ਨੇ ਦੱਸਿਆ ਕਿ ਇਸ ਲੈਣ-ਦੇਣ ਲਈ ਉਨ੍ਹਾਂ ਨੇ ਇਕ ਖ਼ਾਸ ਕੋਡ ਵਰਤਿਆ ਸੀ, ਜਿਸ ਦੇ ਤਹਿਤ ₹10 ਦਾ ਇੱਕ ਕੱਟਿਆ ਹੋਇਆ ਨੋਟ ਰੱਖਿਆ ਗਿਆ ਸੀ। ਨੋਟ ਦਾ ਇੱਕ ਹਿੱਸਾ ਉਹਨਾਂ ਕੋਲ ਸੀ ਜਦਕਿ ਦੂਜਾ ਹਿੱਸਾ ਉਸ ਵਿਅਕਤੀ ਕੋਲ ਸੀ ਜਿਸ ਨੇ ਇਹ ਪੈਸੇ ਸੌਂਪਣ ਸਨ। ਇਹ ਰਕਮ ਉਹ ਲੁਧਿਆਣਾ ਦੇ ਇੱਕ ਐਸ.ਆਰ.ਕੇ. ਕਾਰੋਬਾਰੀ ਕੋਲੋਂ ਇਸੀ ਤਰੀਕੇ ਨਾਲ ਲੈ ਕੇ ਆਏ ਸਨ।

ਪੁਲਿਸ ਨੇ ਤੁਰੰਤ ਹੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਆਮਦਨ ਕਰ (Income Tax) ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਦੇ ਦਿੱਤੀ ਹੈ। ਤਿੰਨਾਂ ਨੂੰ 3 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇ ਪੁੱਛਗਿੱਛ ਦੌਰਾਨ ਹੋਰ ਵੀ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!””, UN ਨੇ ਦਿੱਤੀ ਚਿਤਾਵਨੀ

Read Next

ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਪਰਗਟ ਸਿੰਘ ਦਾ ਬਿਆਨ – “ਜ਼ਖ਼ਮ ਹਜੇ ਭਰੇ ਨਹੀਂ”